ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਲੁੱਟ ਖੋਹ ਕਰਨ ਵਾਲੇ ਗੈਂਗ ਤੋਂ 26 ਮੋਬਾਈਲ ਬਰਾਮਦ;

NEWS MAKHANI

ਜਗਰਾਉਂ, 30 ਦਸੰਬਰ 2021

ਜ਼ਿਲ੍ਹਾ ਲੁਧਿਆਣਾ ਦਿਹਾਤੀ ਵੱਲੋਂ ਗੈਂਗਸਟਰਾਂ, ਲੁੱਟਾਂ ਖੋਹ ਕਰਨ ਵਾਲੇ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਨੂੰ ਉਸ ਵਕਤ ਭਾਰੀ ਸਫਲਤਾ ਮਿਲੀ ਜਦੋਂ ਸ੍ਰੀਮਤੀ ਗੁਰਮੀਤ ਕੋਰ ਪੁਲਿਸ ਕਪਤਾਨ (Opr), ਦਲਜੀਤ ਸਿੰਘ ਖੱਖ DSP SD(JGN) ਜੀ ਦੀ ਅਗਵਾਹੀ ਵਿੱਚ, ਐਸ.ਆਈ ਮੇਜਰ ਸਿੰਘ ਅਤੇ ASI ਹਰਪ੍ਰੀਤ ਸਿੰਘ ਇੰਚਾਰਜ ਚੌਂਕੀ ਕਾਉਂਕੇ ਕਲਾਂ ਦੀ ਟੀਮ ਵੱਲੋ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਖਤਰਨਾਕ ਅਪਰਾਧੀ ਜਸਵੀਰ ਸਿੰਘ ਉਰਫ ਜੱਸਾ ਉਰਫ ਧੋਲਾ ਪੁੱਤਰ ਗੁਰਮੀਤ ਸਿੰਘ ਵਾਸੀ ਕਾਉਂਕੇ ਕਲਾਂ ਜਿਲਾ ਲੁਧਿਆਣਾ, ਸਨਮਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਸ਼ਮਸੇਰ ਸਿੰਘ ਵਾਸੀ ਕਾਉਂਕੇ ਕਲਾਂ, ਜੈਮਲ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਕਾਉਂਕੇ ਕਲਾਂ ਥਾਣਾ ਸਦਰ ਜਗਰਾਉ ਜਿਲਾ ਲੁਧਿਆਣਾ ਅਤੇ ਸੁਖਵਿੰਦਰ ਸਿੰਘ ਸੁੱਖੀ ਪੁੱਤਰ ਮੇਜਰ ਸਿੰਘ ਵਾਸੀ ਕਾਉਂਕੇ ਕਲੋਨੀਆਂ ਥਾਣਾ ਸਦਰ ਜਗਰਾਉ ਜਿਲਾ ਲੁਧਿਆਣਾ ਨੂੰ 13 ਮੋਬਾਇਲ ਫੋਨਾਂ (ANDROID) ਸਮੇਤ 02 ਮੋਟਰਸਾਇਕਲ ਬਜਾਜ ਪਲਸਰ ਰੰਗ ਕਾਲਾ ਨੰਬਰ PB-29-N-3827, ਮੋਟਰਸਾਇਕਲ ਡਿਸਕਵਰ ਰੰਗ ਕਾਲਾ ਲਾਲ ਨੰਬਰ PB-ID-N46676 ਦੇ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 190 ਮਿਤੀ 26.12.2021 ਅ/ਧ 379ਬੀ,411 ਭ/ਦੰ ਥਾਣਾ ਸਦਰ ਜਗਰਾਉ ਦਰਜ ਰਜਿਸਟਰ ਕੀਤਾ ਗਿਆ। ਹੁਣ ਇਸ ਗੈਂਗ ਤੋਂ ਪੁਲਿਸ ਰਿਮਾਂਡ ਦੌਰਾਨ 13 ਮੋਬਾਈਲ ਹੋਰ ਬਰਾਮਦ ਕਰਾਏ ਗਏ ਹਨ। ਇਸ ਤਰ੍ਹਾਂ ਹੁਣ ਤੱਕ ਕੁੱਲ 26 ਮੋਬਾਈਲ ਬਰਾਮਦ ਕਰਾਏ ਜਾ ਚੁੱਕੇ ਹਨ। ਹੋਰ ਪੁੱਛਗਿੱਛ ਹਾਲੇ ਜਾਰੀ ਹੈ।

ਹੋਰ ਪੜ੍ਹੋ :-ਮੁੱਖ ਮੰਤਰੀ ਚੰਨੀ ਵੱਲੋਂ ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ਲਈ ਨਵੇਂ ਸਾਲ `ਤੇ 125 ਕਰੋੜ ਰੁਪਏ ਦਾ ਤੋਹਫ਼ਾ

ਵਰਨਣਯੋਗ ਹੈ ਕਿ ਏ.ਐਸ.ਆਈ ਹਰਪ੍ਰੀਤ ਸਿੰਘ ਇੰਚਾਰਜ ਚੋਕੀ ਕਾਉਂਕੇ ਕਲਾਂ ਦੀ ਪੁਲਿਸ ਪਾਰਟੀ ਨੂੰ ਮੁਖਬਰੀ ਹੋਈ ਸੀ ਕਿ ਜਸਵੀਰ ਸਿੰਘ ਉਰਫ ਜੱਸਾ ਉਰਫ ਧੋਲਾ ਪੁੱਤਰ ਗੁਰਦੀਪ ਸਿੰਘ ਵਾਸੀ ਕਾਉਂਕੇ ਕਲਾਂ ਜਿਲਾ ਲੁਧਿਆਣਾ, ਸਨਮਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਸਮਸੇਰ ਸਿੰਘ ਵਾਸੀ ਕਾਉਂਕੇ ਕਲਾਂ ਜਿਲਾ ਲੁਧਿਆਣਾ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ।ਜਿਸ ਤੇ ਇਹਨਾਂ ਖਿਲਾਫ ਉਪਰੋਕਤ ਮੁੱਕਦਮਾ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਦੌਰਾਨ ਜਸਵੀਰ ਸਿੰਘ ਅਤੇ ਸਨਮਪ੍ਰੀਤ ਸਿੰਘ ਨੇ ਇੰਕਸਾਫ ਕੀਤਾ ਸੀ ਕਿ ਇਹਨਾ ਨਾਲ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਜੈਮਲ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਕਾਉਕੇ ਕਲੋਨੀਆ ਥਾਣਾ ਸਦਰ ਜਗਰਾਉ ਜਿਲਾ ਲੁਧਿਆਣਾ ਵੀ ਸ਼ਾਮਲ ਹੁੰਦੇ ਹਨ ਅਤੇ ਇਹ ਜੈਮਲ ਸਿੰਘ ਦੇ ਮੋਟਰਸਾਇਕਲ ਡਿਸਕਵਰ ਅਤੇ ਸੁਖਵਿੰਦਰ ਸਿੰਘ ਦੇ ਮੋਟਰਸਾਇਕਲ ਬਜਾਜ ਪਲਸਰ ਉੱਤੇ ਵਾਰਦਾਤਾ ਨੂੰ ਅੰਜਾਮ ਦਿੰਦੇ ਸਨ।ਜਿਸ ਤੇ ਇਹਨਾ ਦੋਨਾ ਨੂੰ ਉਕਤ ਮੁਕੱਦਮਾ ਵਿੱਚ ਦੋਸੀ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀਆਂ ਤੋਂ ਹੁਣ ਤੱਕ 26 ਮੋਬਾਈਲ ਬਰਾਮਦ ਕੀਤੇ ਗਏ ਹਨ।

Spread the love