ਗੁਰਦਾਸਪੁਰ, 28 ਦਸੰਬਰ 2021
ਡਿਪਟੀ ਕਮਿਸਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਟੀ ਚਾਈਲਡ ਬੈਗਿੰਗ ਰੇਡ ਲਈ ਜਿਲ੍ਹਾ ਪੱਧਰੀ ਟਾਸਕ ਫੋਰਸ ਵੱਲੋ ਗੁਰਦਾਸਪੁਰ ਸਹਿਰ ਵਿੱਚ ਵੱਖ –ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਗਈ ।
ਹੋਰ ਪੜ੍ਹੋ :-ਅਸੀਂ ‘ਬੱਸ’ ਅਤੇ ‘ਸਰਕਾਰ’ ਦੋਵੇਂ ‘ਮਾਫੀਆ ਮੁਕਤ‘ ਚਲਾਉਂਦੇ ਹਾਂ: ਅਰਵਿੰਦ ਕੇਜਰੀਵਾਲ
ਰੇਡ ਦੌਰਾਂਨ ਸ੍ਰੀਮਤੀ ਨੇਹਾ ਨਈਅਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ , ਪੰਜਾਬ , ਚੰਡੀਗੜ੍ਹ ਦੇ ਹੁਕਮਾਂ ਅਨੁਸਾਰ ਬਾਲ ਭਿਕਸ਼ਾ ਨੂੰ ਰੋਕਣ ਲਈ ਛਾਪੇਮਾਰੀ ਕੀਤੀ ਗਈ । ਛਾਪੇਮਾਰੀ ਦੌਰਾਂਨ ਇੱਕ ਬੱਚਾ ਅਤੇ ਇੱਕ ਔਰਤ ਸਮੇਤ ਬੱਚੀ ਭੀਖ ਮੰਗਦੇ ਪਾਏ ਗਏ । ਇਸ ਉਪਰੰਤ ਟਾਸਕ ਫੋਰਸ ਵੱਲੋ ਉਕਤ ਦੋਨਾਂ ਨੂੰ ਬਾਲ ਭਲਾਈ ਕਮੇਟੀ ਗੁਰਦਾਸਪੁਰ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਬਾਲ ਭਲਾਈ ਕਮੇਟੀ ਵੱਲੋ ਉਕਤ ਦੋਨਾਂ ਦੇ ਮਾਂ-ਬਾਪ ਨੂੰ ਸਖਤ ਤਾੜਨਾ ਦਿੰਦੇ ਹੋਏ ਬੱਚਿਆਂ ਨੂੰ ਉਨ੍ਹਾਂ ਦੇ ਹਵਾਲੇ ਕੀਤਾ ਗਿਆ ।
ਇਸ ਦੌਰਾਨ ਜਿੰਨ੍ਹਾਂ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਬੱਚਿਆ ਦੇ ਕੋਲੋ ਭੀਖ ਮੰਗਵਾਉਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਜੁਵੇਨਾਇਲ ਜਸਟਿਸ ਐਕਟ 2015 ਦੀ ਧਾਰਾ ਤਹਿਤ ਸਜਾ ਦਾ ਹੱਕਦਾਰ ਹੋਵੇਗਾ ।
ਇਸ ਮੌਕੇ ਤੇ ਸੁਭਾਸ਼ ਕੁਮਾਰ ਐਮ ਸੀ , ਰਜਿੰਦਰ ਕੌਰ ਪੁਲਿਸ ਵਿਭਾਗ ਤੋ ਲੱਖਵਿੰਦਰ ਸਿੰਘ ਡਿਪਟੀ ਡੀ ਈ ਓ ( ਸ ) , ਸ਼ੁਸੀਲ ਕੁਮਾਰ , ਧੀਰਜ ਕੁਮਾਰ ਸ਼ਰਮਾਂ , ਨੇਹਾ ਨਈਅਰ ਅਤੇ ਡਾ: ਭਾਸਕਰ ਸਰਮਾਂ ਮੌਜੂਦ ਸਨ ।
ਜਿਲ੍ਹਾ ਪਧਰੀ ਐਟੀ ਚਾਈਲਡ ਬੈਗਿੰਗ ਰੇਡ ਟੀਮ ਵੱਲੋ ਗੁਰਦਾਸਪੁਰ ਸ਼ਹਿਰ ਅੰਦਰ ਛਾਪੇਮਾਰੀ ਦਾ ਦ੍ਰਿਸ਼ ।