ਹਰ ਨਾਗਰਿਕ ਨੂੰ ਦਿੱਤਾ ਜਾਵੇਗਾ ਵੋਟ ਪਾਉਣ ਦਾ ਬਰਾਬਰ ਮੌਕਾ
ਅੰਮ੍ਰਿਤਸਰ, 24 ਦਸੰਬਰ 2021
ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਤੇ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਉਨਾਂ ਨੂੰ ਚੋਣ ਬੂਥ ਤੱਕ ਲਿਜਾਣ ਦਾ ਪ੍ਰਬੰਧ ਇਸ ਵਾਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵੱਲੋਂ ਜ਼ਿਲ੍ਹਾ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ
ਜਿਲ੍ਹਾ ਚੋਣ ਅਧਿਕਾਰੀ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਇਸ ਸਬੰਧ ਵਿਚ ਚੋਣ ਅਮਲੇ ਨਾਲ ਵਿਸ਼ੇਸ਼ ਮੀਟਿੰਗ ਕਰਦੇ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਜਿੱਥੇ ਹਰੇਕ ਬੂਥ ਉਤੇ ਵੀਹਲ ਚੇਅਰ ਹੋਵੇ ਉਥੇ ਅਜਿਹੀਆਂ ਲੋੜਾਂ ਵਾਲੇ ਲੋਕਾਂ ਦੀ ਸਹਾਇਤਾ ਲਈ ਉਥੇ ਕਰਮਚਾਰੀ ਜਾਂ ਵਲੰਟੀਅਰ ਤਾਇਨਾਤ ਹੋਣ। ਸ. ਖਹਿਰਾ ਨੇ ਇਨਾਂ ਵੋਟਰਾਂ ਨੂੰ ਚੋਣ ਬੂਥ ਤੱਕ ਲਿਆਉਣ ਲਈ ਵਿਸ਼ੇਸ਼ ਕਮੇਟੀ ਵੀ ਗਠਿਤ ਕੀਤੀ ਹੈ, ਜਿਸਦੇ ਚੇਅਰਮੈਨ ਸ੍ਰੀਮਤੀ ਰੂਹੀ ਦੁੱਗ ਵਧੀਕ ਡਿਪਟੀ ਕਮਿਸ਼ਨਰ ਨੂੰ ਬਣਾਇਆ ਗਿਆ ਹੈ।
ਇਸ ਕਮੇਟੀ ਵਿਚ ਸਹਾਇਕ ਕਮਿਸ਼ਨਰ ਸ੍ਰੀ ਅਰਸ਼ਦੀਪ ਸਿੰਘ, ਜਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਸ੍ਰੀ ਅਸ਼ੀਸ ਇੰਦਰ ਸਿੰਘ, ਸਿਵਲ ਸਰਜਨ ਡਾ. ਚਰਨਜੀਤ ਸਿੰਘ, ਜਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਜੁਗਰਾਜ ਸਿੰਘ, ਡਿਸਟਿਕ ਵੈਲਫੇਅਰ ਅਧਿਕਾਰੀ ਸ੍ਰੀ ਸੰਜੀਵ ਮੰਨਣ, ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਮਨਜਿੰਦਰ ਸਿੰਘ, ਸੈਕਟਰੀ ਰੈਡ ਕਰਾਸ ਸ੍ਰੀ ਤਜਿੰਦਰ ਸਿੰਘ ਰਾਜਾ, ਜਿਲ੍ਹਾ ਚੋਣ ਕੁਆਰਡੀਨੇਟਰ ਸ੍ਰੀ ਧਰਮਿੰਦਰ ਸਿੰਘ, ਜੁਇੰਟ ਚੋਣ ਕੁਆਰਡੀਨੇਟਰ ਸ੍ਰੀਮਤੀ ਅਮਨਦੀਪ ਕੌਰ, ਮੈਂਬਰ ਅਡਵਾਇਜ਼ਰੀ ਕਮੇਟੀ ਸ੍ਰੀ ਦਵਿੰਦਰ ਸਿੰਘ, ਸ੍ਰੀ ਗੁਰਮਿੰਦਰ ਸਿੰਘ ਤੇ ਸ੍ਰੀ ਵਿਕਾਸ ਸੂਦ ਨੂੰ ਸ਼ਾਮਿਲ ਕੀਤਾ ਗਿਆ ਹੈ।
ਸ. ਖਹਿਰਾ ਨੇ ਕਿਹਾ ਕਿ ਉਕਤ ਕਮੇਟੀ ਇਹ ਗੱਲ ਯਕੀਨ ਬਨਾਉਣ ਲਈ ਰਣਨੀਤੀ ਬਣਾਏ ਕਿ ਕਿਸ ਤਰਾਂ 14 ਹਜ਼ਾਰ ਦੇ ਕਰੀਬ ਵਿਸ਼ੇਸ਼ ਲੋੜਾਂ ਵਾਲੇ ਅਤੇ 40 ਹਜ਼ਾਰ ਦੇ ਕਰੀਬ ਵਡੇਰੀ ਉਮਰ ਦੇ ਵੋਟਰਾਂ ਨੂੰ ਚੋਣ ਬੂਥਾਂ ਤੇ ਲਿਆਉਣਾ ਤੇ ਵਾਪਸ ਛੱਡਣਾ ਹੈ। ਉਨਾਂ ਕਿਹਾ ਕਿ ਵੋਟ ਪਾਉਣੀ ਹਰੇਕ ਨਾਗਰਿਕ ਦਾ ਅਧਿਕਾਰ ਹੈ ਅਤੇ ਉਹ ਇਸ ਅਧਿਕਾਰ ਦੀ ਵਰਤੋਂ ਕਰ ਸਕਣ, ਇਸ ਲਈ ਅਸੀਂ ਪੂਰੀ ਸਹਾਇਤਾ ਕਰਾਂਗੇ। ਇਸ ਮੌਕੇ ਉਕਤ ਸਾਰੀ ਟੀਮ ਤੋਂ ਇਲਾਵਾ ਜਿਲ੍ਹਾ ਸਿੱਖਿਆ ਦਫਤਰ ਤੋਂ ਸ੍ਰੀ ਜਸਬੀਰ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।