ਅੰਮ੍ਰਿਤਸਰ 24 ਦਸੰਬਰ 2022
ਮੱਖ ਚੌਣ ਅਫਸਰ ਪੰਜਾਬ ਚੰਡੀਗੜ ਜੀ ਅਤੇ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਦੇ ਹੁਕਮਾ ਦੀ ਪਾਲਣਾ ਕਰਦੇ ਹੋਏ ਵਿਧਾਨ ਸਭਾ ਚੋਣ ਹਲਕਾ 015-ਅੰਮ੍ਰਿਤਸਰ ਉਤਰੀ ਦੇ ਚੋਣਕਾਰ ਰਜਿਸਟ੍ਰਸ਼ੇਨ ਅਫਸਰਕੱਮ-ਸਹਾਇਕ ਕਮਿਸ਼ਨਰ ਸਟੇਟ ਟੈਕਸ, ਅੰਮ੍ਰਿਤਸਰ-2 ਸ਼੍ਰੀ ਰਾਜਨ ਮਹਿਰਾ ਜੀ ਵਲੌਂ ਸਵੀਪ ਰੱਥ ਨੂੰ ਰਵਾਨਾ ਕੀਤਾ ਗਿਆ, ਇਸ ਮੋਬਾਈਲ ਵੈਨ ਦੇ ਰਾਹੀਂ ਵੱਖ-ਵੱਖ ਇਲਾਕੇ ਵਿੱਚ ਉਘੇ ਸਥਾਨਾ ਤੇ ਵੋਟਰਾਂ ਨੂੰ ਜਾਗਰੂਕ ਕੀਤਾ ਜਾਏਗਾ।
ਹੋਰ ਪੜ੍ਹੋ :-ਵਿਦੇਸ਼ ਯਾਤਰਾ ਸਬੰਧੀ ਸ਼ਿਕਾਇਤਾਂ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਣਿਆ ਨੋਡਲ ਪੁਆਇੰਟ
ਇਸ ਵੋਟਿਗ ਮਸ਼ੀਨ ਨੂੰ ਚਲਾਅੁਣ ਬਾਰੇ ਅਤੇ ਵੱਖ ਵੱਖ ਐਪਸ ਦੇ ਰਾਹੀ ਆਮ ਵੋਟਰਾਂ ਨੂੰ ਜਾਗਰੂਕ ਕੀਤਾ ਜਾਏ ਗਾ। ਵਿਧਾਨ ਸਭਾ ਚੋਣ ਹਲਕਾ 015-ਅੰਮ੍ਰਿਤਸਰ ਉਤਰੀ ਦੇ ਚੋਣ ਕਾਨੂੰਗੋ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ, ਸੈਕਟਰ ਅਫਸਰ ਰਾਜੀਵ ਸ਼ਰਮਾ, ਗੁਰਮੂਖ ਸਿੰਘ, ਸੁਰਿੰਦਰ ਸਿੰਘ ਅਤੇ ਸਮੂਹ ਸਟਾਫ ਹਾਜਰ ਰਹੇ।