ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਜੋੜ ਰਿਹਾ ਹੈ ਇਕ ਡਾਕਟਰ

ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਜੋੜ ਰਿਹਾ ਹੈ ਇਕ ਡਾਕਟਰ
ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਜੋੜ ਰਿਹਾ ਹੈ ਇਕ ਡਾਕਟਰ
ਪੇਡਾ ਵੱਲੋਂ ਨਵਿਆਉਣਯੋਗ ਊਰਜਾ ਸੋਮਿਆਂ ਨੂੰ ਕੀਤਾ ਜਾ ਰਿਹਾ ਹੈ ਉਤਸਾਹਿਤ

ਅਬੋਹਰ, ਫਾਜਿ਼ਲਕਾ, 3 ਜਨਵਰੀ 2022

ਪੰਜਾਬ ਊਰਜਾ ਵਿਕਾਸ ਏਂਜਸੀ (ਪੇਡਾ) ਦੀ ਪ੍ਰੇਰਣਾ ਨਾਲ ਸ਼ੁਰੂ ਕੀਤੇ ਗੋਬਰ ਤੋਂ ਬਾਇਓਸੀਐਨਜੀ ਗੈਸ ਅਤੇ ਕੰਪੋਸਟ ਖਾਦ ਤਿਆਰ ਕਰਨ ਦੇ ਪ੍ਰੋਜ਼ੈਕਟ ਰਾਹੀਂ ਅਬੋਹਰ ਦਾ ਇਕ ਡਾਕਟਰ ਕਿਸਾਨਾਂ ਨੂੰ ਕੁਦਰਤੀ ਖੇਤੀ ਨਾਲ ਜ਼ੋੜ ਰਿਹਾ ਹੈ।

ਹੋਰ ਪੜ੍ਹੋ :-ਲੁਧਿਆਣਾ ਕੇਂਦਰੀ ਦੇ ਵਿਧਾਇਕ ਸੁਰਿੰਦਰ ਡਾਵਰ ਨੇ ‘ਹਰ ਘਰ ਪੱਕੀ ਛੱਤ’ ਮੁਹਿੰਮ ਅਧੀਨ ਵੰਡੇ ਚੈੱਕ

ਅਬੋਹਰ ਦੇ ਡਾਕਟਰ ਅਸ਼ਵਨੀ ਵਾਟਸ ਨੇ ਪਿੰਡ ਕਾਲਾ ਟਿੱਬਾ ਵਿਖੇ ਭਾਰਤ ਸਰਕਾਰ ਦੇ ਨਵਿਆਉਣਯੋਗ ਉਰਜਾ ਨੂੰ ਪ੍ਰਫੁਲਿਤ ਕਰਨ ਵਾਲੇ ਮੰਤਰਾਲੇ, ਆਈ ਆਈ ਟੀ ਦਿੱਲੀ ਅਤੇ ਪੇਡਾ ਦੇ ਸਹਿਯੋਗ ਨਾਲ ਅਜਿਹਾ ਹੀ ਇਕ ਯੁਨਿਟ ਪਿੰਡ ਕਾਲਾ ਟਿੱਬਾ ਵਿਖੇ ਲਗਾਇਆ ਸੀ।ਇਹ ਆਪਣੀ ਕਿਸਮ ਦਾ ਏਸੀਆ ਦਾ ਪਹਿਲਾਂ ਯੁਨਿਟ ਸੀ ਹਾਲਾਂ ਕਿ ਹੁਣ ਇਸ ਤਰਾਂ ਦੇ ਹੋਰ ਯੁਨਿਟ ਲੱਗ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ: ਅਸਵਨੀ ਵਾਟਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਗਾਏ ਯੁਨਿਟ ਵਿਚ ਬਹੁਤ ਹੀ ਵਿਗਿਆਨਕ ਪਰ ਕੁਦਰਤੀ ਤਰੀਕੇ ਨਾਲ ਬੈਕਟਰੀਆਂ ਰਾਹੀਂ ਹੋਣ ਵਾਲੀ ਕਿਰਿਆ ਰਾਹੀਂ ਗੋਬਰ ਨੂੰ ਊਚ ਕਵਾਲਟੀ ਦੀ ਖਾਦ ਵਿਚ ਬਦਲਣ ਦੇ ਨਾਲ ਨਾਲ ਬਾਇਓ ਸੀਐਨਜੀ ਗੈਸ ਤਿਆਰ ਕੀਤੀ ਜਾਂਦੀ ਹੈ ਜਿਸ ਨੂੰ ਉਹ ਉਦਯੌਗਾਂ ਨੂੰ ਵੇਚਦੇ ਹਨ।

ਡਾ: ਅਸ਼ਵਨੀ ਵਾਟਸ ਨੇ ਦੱਸਿਆ ਕਿ ਇਸ ਤਰਾਂ ਤਿਆਰ ਹੋਣ ਵਾਲੀ ਬਾਇਓ ਕੰਪੋਸਟ ਪੂਰੀ ਤਰਾਂ ਨਾਲ ਗੁਣਾ ਨਾਲ ਭਰਪੂਰ ਖਾਦ ਹੈ ਜਿਸ ਨਾਲ ਕਲੱਰ ਵਾਲੀਆਂ ਜਮੀਨਾਂ ਵੀ ਠੀਕ ਹੁੰਦੀਆਂ ਹਨ ਅਤੇ ਕਿਨੂੰ ਦੇ ਬਾਗਾਂ ਸਮੇਤ ਸਾਰੀਆਂ ਫਸਲਾਂ ਲਈ ਇਹ ਕੰਪੋਸਟ ਖਾਦ ਬਹੁਤ ਹੀ .ਢੁੱਕਵੀਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਿਨ੍ਹਾਂ ਉਹ ਗੋਬਰ ਵਿਚ ਅਲੱਗ ਕੀਤੇ ਜਾਂਦੇ ਤਰਲ ਆਰਗੈਨਿਕ ਮੈਟਰ ਨੂੰ ਵੀ ਕਿਸਾਨਾਂ ਨੂੰ ਉਪਲਬੱਧ ਕਰਵਾੳਂਦੇ ਹਨ।

ਇਸ ਸਬੰਧੀ ਪੇਡਾ ਦੇ ਜਿ਼ਲ੍ਹਾ ਅਧਿਕਾਰੀ ਸ੍ਰੀ ਤ੍ਰਿਪਤਜੀਤ ਸਿੰਘ ਨੇ ਦੱਸਿਆ ਕਿ ਪੇਡਾ ਦਾ ਹਮੇਸਾ ਹੀ ਉਦੇਸ਼ ਰਿਹਾ ਹੈ ਕਿ ਵਾਤਾਵਰਨ ਪੱਖੀ ਤੇ ਗਰੀਨ ਊਰਜਾ ਦੇ ਸੋਮੇ ਵਿਕਸਤ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਇਸ ਪਲਾਂਟ ਤੇ ਤਿਆਰ ਹੁੰਦੀ ਬਾਇਓ ਸੀਐਨਜੀ ਪੈਟਰੋਲੀਅਮ ਸੀਐਨਜੀ ਵਾਂਗ ਹੀ ਬਲਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੇ ਨਵਿਆਉਣਯੋਗ ਊਰਜਾ ਸੋਮਿਆਂ ਸਬੰਧੀ ਜਾਣਕਾਰੀ ਲਈ ਲੋਕ ਪੇਡਾ ਨਾਲ ਰਾਬਤਾ ਕਰ ਸਕਦੇ ਹਨ।

Spread the love