ਜ਼ਿਲ੍ਹਾ ਮੈਜਿਸਟਰੇਟ ਵੱਲੋਂ ਹੁਸੈਨੀਵਾਲਾ ਸਤਲੁਜ ਦਰਿਆ ਅਤੇ ਫਿਰੋਜ਼ਪੁਰ-ਮੋਗਾ ਰੋਡ ਤੇ ਪੈਂਦੀਆਂ ਨਹਿਰਾਂ ‘ਚ ਨਹਾਉਣ ਅਤੇ ਮੱਛੀਆਂ ਫੜਨ ‘ਤੇ ਪਾਬੰਦੀ ਦੇ ਹੁਕਮ ਜਾਰੀ

ਪ੍ਰਧਾਨ ਮੰਤਰੀ ਦੀ ਆਮਦ ਤੇ ਵੀ.ਵੀ.ਆਈ.ਪੀਜ਼ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਜਾਰੀ ਕੀਤੇ ਹੁਕਮ
ਹੁਕਮ ਮਿਤੀ 06 ਜਨਵਰੀ, 2022 ਤੱਕ ਲਾਗੂ ਰਹੇਗਾ

ਫਿਰੋਜ਼ਪੁਰ, 3 ਜਨਵਰੀ 2022

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੀ ਮਿਤੀ ਜਨਵਰੀ, 2022 ਨੂੰ ਫਿਰੋਜਪੁਰ ਵਿਖੇ ਪੀ.ਜੀ.ਆਈ.ਸੈਟੇਲਾਈਟ ਦੇ ਉਦਘਾਟਨ ਸਬੰਧੀ ਆਮਦ ਤੇ ਜਿਲ੍ਹਾ ਮੈਜਿਸਟਰੇਟਫਿਰੋਜ਼ਪੁਰ ਸ . ਦਵਿੰਦਰ ਸਿੰਘ ਵੱਲੋਂ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏਜ਼ਿਲ੍ਹਾ ਫਿਰੋਜ਼ਪੁਰ ਵਿਚ ਵੀ.ਵੀ.ਆਈ.ਪੀ. ਦੀ ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦੇ ਹੋਏ ਹੁਸੈਨੀਵਾਲਾ ਸਤਲੁਜ ਦਰਿਆ ਅਤੇ ਫਿਰੋਜ਼ਪੁਰ-ਮੋਗਾ ਰੋਡ ਤੇ ਪੈਂਦੀਆਂ ਨਹਿਰਾਂ ਵਿਚ ਨਹਾਉਣ ਅਤੇ ਮੱਛੀਆਂ ਫੜਨ ਤੇ ਪਾਬੰਦੀ ਲਗਾਈ ਗਈ ਹੈ। ਇਹ ਹੁਕਮ ਮਿਤੀ 06 ਜਨਵਰੀ, 2022 ਤੱਕ ਲਾਗੂ ਰਹੇਗਾ।

ਹੋਰ ਪੜ੍ਹੋ :-ਪ੍ਰਧਾਨ ਮੰਤਰੀ ਦੇ ਫਿਰੋਜ਼ਪੁਰ ਦੌਰੇ ਦੇ ਮੇਦੇਨਜ਼ਰ ਸਿਵਲ ਸਰਜਨ ਵੱਲੋਂ ਸਿਹਤ ਪ੍ਰਬੰਧਾਂ ਸਬੰਧੀ ਮੀਟਿੰਗਾਂ ਦਾ ਦੌਰ ਜਾਰੀ

ਜ਼ਿਲ੍ਹਾ ਮੈਜਿਸਟਰੇਟ ਸ. ਦਵਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਪ੍ਰਧਾਨ ਮੰਤਰੀਭਾਰਤ ਸਰਕਾਰ ਮਿਤੀ 05 ਜਨਵਰੀ, 2022 ਨੂੰ ਫਿਰੋਜ਼ਪੁਰ ਵਿਖੇ ਪੀ.ਜੀ.ਆਈ.ਸੈਟੇਲਾਈਟ ਦਾ ਉਦਘਾਟਨ ਕਰਨ ਆ ਰਹੇ ਹਨ ਤੇ ਉਨ੍ਹਾਂ ਵੱਲੋਂ ਫਿਰੋਜ਼ਪੁਰ ਵਿਖੇ ਰੈਲੀ ਨੂੰ ਵੀ ਸੰਬੋਧਿਤ ਕੀਤਾ ਜਾਵੇਗਾ। ਇਸ ਸਮਾਰੋਹ ਵਿਚ ਮਾਨਯੋਗ ਪ੍ਰਧਾਨ ਮੰਤਰੀਭਾਰਤ ਸਰਕਾਰ ਦੇ ਨਾਲ ਵੀ.ਵੀ.ਆਈ.ਪੀ./ਵੀ.ਆਈ.ਪੀ. ਸਖਸ਼ੀਅਤਾਂ ਸ਼ਾਮਲ ਹੋਣਗੀਆਂ। ਵੀ.ਵੀ.ਆਈ.ਪੀ. ਦੀ ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦੇ ਹੋਏ ਉਕਤ ਪਾਬੰਦੀ ਲਗਾਈ ਗਈ ਹੈ।ਉਨ੍ਹਾਂ ਕਿਹਾ ਕਿ ਇਹ ਹੁਕਮ ਬੀ.ਐਸ.ਐਫ ਅਤੇ ਆਰਮੀ ਅਥਾਰਟੀ ਤੇ ਲਾਗੂ ਨਹੀਂ ਹੋਵੇਗਾ।

Spread the love