ਪਟਿਆਲਾ, 3 ਜਨਵਰੀ 2022
ਭਾਰਤ ਸਰਕਾਰ ਦੇ ਸੈਰ ਸਪਾਟਾ ਮੰਤਰਾਲਾ ਵੱਲੋਂ ਚਲਾਏ ਜਾ ਰਹੇ ਡੈਸਟੀਨੇਸ਼ਨ ਬੇਸਡ ਹੁਨਰ ਵਿਕਾਸ ਪ੍ਰੋਗਰਾਮ ਤਹਿਤ ਇੰਸਟੀਚਿਊਟ ਆਫ਼ ਹਾਸਪਟੇਲਿਟੀ ਐਂਡ ਮੈਨੇਜਮੈਂਟ ਬਠਿੰਡਾ ਵੱਲੋਂ ਉਦਮਤਾ ਪ੍ਰੋਗਰਾਮ ਤਹਿਤ ਟਰੇਨਿੰਗ ਪ੍ਰਾਪਤ ਕਰ ਰਹੇ 35 ਵਿਦਿਆਰਥੀਆਂ ਵੱਲੋਂ ਅੱਜ ਸ਼ੀਸ਼ ਮਹਿਲ ਤੇ ਕਿਲ੍ਹਾ ਮੁਬਾਰਕ ਦਾ ਦੌਰਾ ਕਰਵਾਇਆ ਗਿਆ।
ਹੋਰ ਪੜ੍ਹੋ :-ਕਰੋਨਾ ਦੀ ਮੋਜੂਦਾ ਸਥਿਤੀ ਨੂੰ ਲੈ ਕੇ ਅੱਜ ਤੋ ਚੋਥੀ ਜਮਾਤ ਤੱਕ ਸਾਰੇ ਸਕੂਲ ਅਤੇ ਆਂਗਣਵਾੜੀ ਸੈਂਟਰ ਰਹਿਣਗੇ ਬੰਦ, ਆਨ ਲਾਈਨ ਪੜਾਈ ਕਰਵਾਈ ਜਾ ਸਕਦੀ ਹੈ
ਟਰੇਨਿੰਗ ਪ੍ਰੋਗਰਾਮ ਦੇ ਨੋਡਲ ਅਫ਼ਸਰ ਰੀਤੂ ਬਾਲਾ ਗਰਗ ਨੇ ਦੱਸਿਆ ਕਿ ਉਕਤ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਭਾਰਤੀ ਮਿਠਾਈਆਂ ਨੂੰ ਬਣਾਉਣ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ ਤੇ ਟਰੇਨਿੰਗ ਦੌਰਾਨ ਹੀ ਉਨ੍ਹਾਂ ਨੂੰ ਵੱਖ-ਵੱਖ ਸਥਾਨਾਂ ਦਾ ਦੌਰਾ ਕਰਵਾਕੇ ਉਥੋਂ ਦੇ ਇਤਿਹਾਸ ਦੇ ਨਾਲ-ਨਾਲ ਪਕਵਾਨਾਂ ਸਬੰਧੀ ਦੱਸਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਆਈ.ਐਚ.ਐਮ ਦੇ ਟਰੇਨਰ ਅੰਮ੍ਰਿਤਪਾਲ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਮਠਿਆਈਆਂ ਅਤੇ ਨਮਕੀਨ ਬਣਾਉਣ ਦੀ ਮੁਫ਼ਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਟ੍ਰੇਨਿੰਗ ਉਪਰੰਤ ਸਿੱਖਿਆਰਥੀਆਂ ਨੂੰ ਇਕ ਹਜ਼ਾਰ ਰੁਪਏ ਮਾਣ ਭੱਤਾ ਅਤੇ ਸਰਟੀਫਿਕੇਟ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਤੋਂ ਬਾਅਦ ਆਈ.ਐਚ.ਐਮ ਬਠਿੰਡਾ ਹੁਨਰ ਸੇ ਰੁਜ਼ਗਾਰ ਤੱਕ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਕੀ 3 ਮਹੀਨੇ ਦੀ ਟ੍ਰੇਨਿੰਗ ਹੋਵੇਗੀ। ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਸਿੱਖਿਆਰਥੀਆਂ ਨੂੰ ਵਰਦੀ, ਟੂਲ ਕਿੱਟ, ਦੋ ਹਜ਼ਾਰ ਰੁਪਏ ਮਾਣ ਭੱਤਾ ਅਤੇ ਸਰਟੀਫਿਕੇਟ ਦਿੱਤੇ ਜਾਣਗੇ।
ਇਸ ਕੋਰਸ ਵਿੱਚ ਦਾਖਲਾ ਲੈਣ ਲਈ ਨੋਡਲ ਅਫ਼ਸਰ ਸ੍ਰੀਮਤੀ ਰੀਤੂ ਬਾਲਾ ਗਰਗ ਨੂੰ (9888038150) ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸ੍ਰੀ ਵਿਜੇ ਧੀਰ ਅਤੇ ਸ੍ਰੀਮਤੀ ਰੀਨਾ ਰਾਣੀ ਵੱਲੋਂ ਰੀਤੂ ਬਾਲਾ ਗਰਗ, ਅੰਮ੍ਰਿਤਪਾਲ ਸਿੰਘ ਅਤੇ ਰਾਜਵੀਰ ਸਿੰਘ ਹਾਜ਼ਰ ਸਨ ।