ਲੁਧਿਆਣਾ ਕੇਂਦਰੀ ਦੇ ਵਿਧਾਇਕ ਸੁਰਿੰਦਰ ਡਾਵਰ ਨੇ ਵਾਰਡ ਨੰਬਰ 52, 53, 54, 55 ਵਿੱਚ ‘ਹਰ ਘਰ ਪੱਕੀ ਛਤ’ ਮੁਹਿੰਮ ਤਹਿਤ ਚੈੱਕ ਵੰਡੇ

MLA Dawar
ਲੁਧਿਆਣਾ ਕੇਂਦਰੀ ਦੇ ਵਿਧਾਇਕ ਸੁਰਿੰਦਰ ਡਾਵਰ ਨੇ ਵਾਰਡ ਨੰਬਰ 52, 53, 54, 55 ਵਿੱਚ ‘ਹਰ ਘਰ ਪੱਕੀ ਛਤ’ ਮੁਹਿੰਮ ਤਹਿਤ ਚੈੱਕ ਵੰਡੇ

ਲੁਧਿਆਣਾ, 4 ਜਨਵਰੀ 2022

‘ਹਰ ਘਰ ਪੱਕੀ ਛੱਤ’ ਮੁਹਿੰਮ ਤਹਿਤ ਗ੍ਰਾਂਟ ਵੰਡਣ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਹਲਕਾ ਲੁਧਿਆਣਾ ਦੇ ਕੇਂਦਰੀ ਵਿਧਾਇਕ ਸੁਰਿੰਦਰ ਡਾਵਰ ਨੇ ਵਾਰਡ ਨੰਬਰ 52, 53, 54, 55 ਵਿੱਚ ਚੈਕ ਵੰਡੇ।

ਹੋਰ ਪੜ੍ਹੋ :-ਐਸ.ਸੀ. ਕਮਿਸ਼ਨ ਦੇ ਦਖਲ ਨਾਲ ਟੈਲੀਫੋਨ ਉਪਰੇਟਰ ਨੂੰ ਮਿਲੀ ਤਰੱਕੀ

ਵਾਰਡ ਨੰਬਰ 53 ਵਿੱਚ 95 ਪਰਿਵਾਰਾਂ ਅਤੇ ਵਾਰਡ ਨੰਬਰ 55 ਵਿੱਚ 81 ਪਰਿਵਾਰਾਂ ਨੂੰ 12000 ਰੁਪਏ ਦੇ ਚੈੱਕ ਵੰਡੇ ਗਏ।

ਸ੍ਰੀ ਡਾਵਰ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਦਾ ਸਮਰਥਨ ਕਰਦੇ ਹਨ ਅਤੇ ਉਨ੍ਹਾਂ ਦੇ ਜੀਵਨ ਨੂੰ ਉੱਚਾ ਚੁੱਕਣ ਦੇ ਮਿਸ਼ਨ ‘ਤੇ ਹਨ। ਉਹਨਾ ਨੇ ਕਿਹਾ ਕਿ ਉਹ ਸੈਂਕੜੇ ਪਰਿਵਾਰਾਂ ਨੂੰ ਉਨ੍ਹਾਂ ਦੀ ਘਰਾਂ ਦੀਆਂ  ਛੱਤਾਂ ਦੀ ਮੁਰੰਮਤ ਵਿੱਚ ਮਦਦ ਕਰਨ ਲਈ ਇਹ ਮੁਹਿੰਮ ਚਲਾ ਰਹੇ ਹਨ।

ਵਾਰਡਾਂ ਦੇ ਵਸਨੀਕਾਂ ਨੇ ਸ੍ਰੀ ਡਾਵਰ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਇੱਕ ਸੱਚਾ ਨੇਤਾ ਕਿਹਾ।  ਡਾਵਰ ਸਾਬ ਕਈ ਤਰੀਕਿਆਂ ਨਾਲ ਉਹਨਾ ਦੀ ਮਦਦ ਕਰ ਰਹੇ ਹਨ।

ਇਸ ਮੌਕੇ ਉਹਨਾਂ ਨਾਲ ਰਿੰਕੂ ਮਲਹੋਤਰਾ, ਦੇਵਿੰਦਰ ਅਰੋੜਾ, ਸੁਭਾਸ਼ ਗਾਭਾ,ਸਤਪਾਲ ਭਾਟੀਆ,ਅਮਰਜੀਤ, ਵਿਕੀ ਗੁਲਾਟੀ,ਪਵਨ ਮੇਹਤਾ,ਰਾਮੇਸ਼ ਗਾਭਾ, ਵਰਿੰਦਰ ਟਿਟੂ,ਕੁਲਵਿੰਦਰ,ਰਾਜੀਵ,ਬਲਵਿੰਦਰ ਕੁਮਾਰ,ਰਾਣਾ ਕੁਮਾਰ ਵਿਰਦੀ,ਰਵੀ, ਨਵੀਨ ਸਭਰਵਾਲ, ਜਸਪਾਲ ਕੁਮਾਰ,ਰਜਨੀ ਰਾਨੀ,ਰਾਮੇਸ਼ ਕੁਮਾਰ, ਕਰਨੈਲ ਸਿੰਘ,ਅਵੀ ਵਰਮਾ,ਚੇਤਨ,ਕਮਲ ਕੁਮਾਰ,ਅਸ਼ਵਨੀ ਕੁਮਾਰ,ਪ੍ਰਿੰਸ ਕੱਕਰ,ਗੌਰਵ ਕੁਮਾਰ ਅਤੇ ਰਾਮੇਸ਼ ਮਲਹੋਤਰਾ ਮੌਜੂਦ ਸਨ।

Spread the love