ਪ੍ਰੋ. ਨਾਹਰ ਨੂੰ ਮਿਲਿਆ ਕੈਬਨਿਟ ਰੈਂਕ, ਈਸਾਈ ਭਾਈਚਾਰੇ ‘ਚ ਖੁਸ਼ੀ ਦੀ ਲਹਿਰ

ਪ੍ਰੋ. ਨਾਹਰ ਨੂੰ ਮਿਲਿਆ ਕੈਬਨਿਟ ਰੈਂਕ, ਈਸਾਈ ਭਾਈਚਾਰੇ 'ਚ ਖੁਸ਼ੀ ਦੀ ਲਹਿਰ
ਪ੍ਰੋ. ਨਾਹਰ ਨੂੰ ਮਿਲਿਆ ਕੈਬਨਿਟ ਰੈਂਕ, ਈਸਾਈ ਭਾਈਚਾਰੇ 'ਚ ਖੁਸ਼ੀ ਦੀ ਲਹਿਰ
ਸੱਤਰ ਸਾਲਾਂ ਵਿੱਚ ਪਹਿਲੀ ਵਾਰ ਕਿਸੇ ਈਸਾਈ ਆਗੂ ਨੂੰ ਕੈਬਨਿਟ ਰੈਂਕ ਮਿਲਿਆ: ਡਾ: ਸੁਭਾਸ਼ ਥੋਬਾ

ਗੁਰਦਾਸਪੁਰ, 4 ਜਨਵਰੀ 2022

ਪੰਜਾਬ ਸਰਕਾਰ ਨੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਪ੍ਰੋ. ਇਮੈਨੁਅਲ ਨਾਹਰ ਨੂੰ ਕੈਬਨਿਟ ਰੈਂਕ ਦਾ ਦਰਜਾ ਦਿੱਤਾ ਗਿਆ ਹੈ। ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਈਸਾਈ ਆਗੂ ਨੂੰ ਇਹ ਅਹੁਦਾ ਮਿਲਿਆ ਹੈ । ਪ੍ਰੋ. ਨਾਹਰ ਦਾ ਅਹੁਦਾ ਮਿਲਣ ‘ਤੇ ਘੱਟ ਗਿਣਤੀਆਂ ਖਾਸਕਰ ਈਸਾਈ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਹੈ |

ਹੋਰ ਪੜ੍ਹੋ :-ਅਸੀਂ ਮਾਫ਼ੀਆ ਤੋਂ ਹਿੱਸਾ ਨਹੀਂ ਲੈਂਦੇ, ਲੋਕਾਂ ਦੇ ਦੁੱਖ ਦਰਦ ਵਿੱਚ ਹਿੱਸਾ ਲੈਂਦੇ ਹਾਂ: ਭਗਵੰਤ ਮਾਨ

ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਡਾ: ਸੁਭਾਸ਼ ਥੋਬਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਡਾ: ਰਾਜ ਕੁਮਾਰ ਵੇਰਕਾ ਅਤੇ ਸਾਬਕਾ ਕੇਂਦਰੀ ਮੰਤਰੀ ਜੇ.ਡੀ.ਸੀਲਮ ਨੇ ਈਸਾਈ ਭਾਈਚਾਰੇ ਨੂੰ ਸਰਕਾਰ ਵਿਚ ਨੁਮਾਇੰਦਗੀ ਦੇ ਕੇ ਸ਼ਲਾਘਾਯੋਗ ਕਦਮ ਚੁੱਕਿਆ ਹੈ | ਸੱਤਰ ਸਾਲਾਂ ਵਿੱਚ ਪਹਿਲੀ ਵਾਰ ਈਸਾਈ ਭਾਈਚਾਰੇ ਦੇ ਆਗੂ ਨੂੰ ਮੌਕਾ ਮਿਲਿਆ ਹੈ। ਡਾ: ਥੋਬਾ ਨੇ ਕਿਹਾ ਕਿ ਪ੍ਰੋ. ਨਾਹਰ ਇੱਕ ਅਜਿਹੀ ਸ਼ਖਸੀਅਤ ਹੈ ਜਿਸ ਨੇ ਘੱਟ ਗਿਣਤੀਆਂ ਦੇ ਉਥਾਨ ਲਈ ਕੰਮ ਕੀਤਾ। ਪੰਜਾਬ ਸਰਕਾਰ ਵੱਲੋਂ ਘੱਟ ਗਿਣਤੀਆਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪ੍ਰੋਫ਼ੈਸਰ ਵਜੋਂ ਕੰਮ ਕੀਤਾ । ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਬਕਾ ਸੈਨੇਟ ਮੈਂਬਰ ਅਤੇ ਇਸ ਯੂਨੀਵਰਸਿਟੀ ਵਿੱਚ ਡੀਨ ਵਿਦਿਆਰਥੀ ਭਲਾਈ ਵਜੋਂ ਕੰਮ ਕੀਤਾ।

ਇਸ ਮੌਕੇ ਪ੍ਰੋ. ਨਾਹਰ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਡਾ: ਰਾਜਕੁਮਾਰ ਵੇਰਕਾ ਅਤੇ ਸਾਬਕਾ ਸੰਸਦ ਮੈਂਬਰ ਜੇ.ਡੀ.ਸੀਲਮ ਦਾ ਧੰਨਵਾਦ ਕੀਤਾ |

ਇਸ ਮੌਕੇ ਮਾਈਕਲ ਪੈਟਰਿਕ, ਕਮਲ ਬਿਨ ਸ਼ਾਨ, ਰੌਬਿਨ ਮਸੀਹ, ਡੈਨੀਅਲ ਮਸੀਹ, ਟੋਨੀ ਪ੍ਰਧਾਨ, ਦੀਪਕ ਮੈਥਿਊ, ਚਰਨਜੀਤ ਗਿੱਲ, ਅਨਿਲ ਐਸ ਰਾਏ, ਬੱਬਰ ਭੱਟੀ ਆਦਿ ਹਾਜ਼ਰ ਸਨ ।

Spread the love