ਐਕਸਪੋਰਟ ਪਰਮੋਸ਼ਨ ਕੌਂਸਲ ਆਫ ਹੈਂਡੀਕਰਾਫਟ ਦੇ ਸਹਿਯੋਗ ਨਾਲ ਵੋਟਰ ਜਾਗਰੂਕਤਾ ਸਮਾਗਮ
ਗੁਰਦਾਸਪੁਰ, 6 ਜਨਵਰੀ 2022
ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਧਾਨ ਸਭਾ ਚੋਣਾਂ-2022 ਨੂੰ ਮੁੱਖ ਰੱਖਦਿਆਂ ਵੋਟਰਾਂ ਨੂੰ ਵੋਟ ਦੀ ਮਹੱਤਤਾ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ :-ਚੋਣਾਂ ਦੌਰਾਨ ਸਿਆਸੀ ਪੈਂਫਲੈਂਟਾਂ ਅਤੇ ਪੋਸਟਰਾਂ ਦੀ ਪ੍ਰਕਾਸ਼ਨਾ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਦਿਸ਼ਾ ਨਿਰਦੇਸ਼ ਜਾਰੀ
ਸਵੀਪ ਗਤੀਵਿਧੀਆਂ ਤਹਿਤ ਵੋਟਰਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸ੍ਰੀ ਰੋਮੋਸ ਮਹਾਜਨ ਨੈਸ਼ਨਲ ਐਵਾਰਡੀ ਵਲੋਂ ਆਰ.ਕੇ.ਰੀਜੈਂਸੀ ਹੋਟਲ ਗੁਰਦਾਸਪੁਰ ਵਿਖੇ ਐਕਸਪੋਰਟ ਪਰਮੋਸ਼ਨ ਕੌਂਸਲ ਆਫ ਹੈਂਡੀਕਰਾਫਟ, ਮਨਿਸਟਰੀ ਆਫ ਟੈਕਸਟਾਈਲ ਭਾਰਤ ਸਰਕਾਰ ਦੇ ਸਹਿਯੋਗ ਨਾਲ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਹਾਜ਼ਰ ਔਰਤਾਂ ਨੂੰ ਵੋਟ ਦੀ ਮਹੱਤਤਾ ਤੋਂ ਜਾਗਰੂਕ ਕੀਤਾ ਗਿਆ। ਇਸ ਮੌਕੇ ਪੰਕਜ ਕੁਮਾਰ ਡਿਪਟੀ ਸੈਕਰਟਰੀ ਵੀ ਮੋਜੂਦ ਸਨ।
ਉਨਾਂ ਅੱਗੇ ਦੱਸਿਆ ਕਿ ਵੋਟਰਾਂ ਨੂੰ ਲੋਕਤੰਤਰ ਦੀ ਮਜ਼ਬੂਤੀ ਲਈ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨਾਂ ਕਿਹਾ ਕਿ ਜਿਥੇ ਵੋਟ ਬਣਾਉਣੀ ਬਹੁਤ ਜਰੂਰੀ ਹੈ, ਉਸਦੇ ਨਾਲ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਵੀ ਬਹੁਤ ਜਰੂਰੀ ਹੈ। ਉਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲੇ ਭਰ ਅੰਦਰ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ।
ਦੱਸਣਯੋਗ ਹੈ ਕਿ ਸਵੀਪ ਗਤੀਵਿਧੀਆਂ ਤਹਿਤ ਸਿੱਖਿਆ ਵਿਭਾਗ ਵਲੋਂ ਵੀ ਵੋਟਰਾਂ ਨੂੰ ਵੋਟਿੰਗ ਮਸ਼ੀਨ ਤੇ ਵੋਟ ਪਾਉਣਾ ਅਤੇ ਵੀ.ਵੀ.ਪੀ.ਟੀ ’ਤੇ ਆਪਣੀ ਅੱਖੀਂ ਆਪਣੀ ਵੋਟ ਦੀ ਤਸਦੀਕ ਸਬੰਧੀ ਜਾਣਕਾਰੀ ਦੇਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਵੋਟਰਾਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਹਸਤਾਖਰ ਮੁਹਿੰਮ ਵਿੱਢੀ ਗਈ ਹੈ।
ਵੋਟਰਾਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਕਰਵਾਏ ਜਾਗਰੂਕ ਸਮਾਗਮ ਦਾ ਦ੍ਰਿਸ਼।