ਬਾਰਿਸ਼ ਕਿਸਾਨਾਂ ਲਈ ਹੋਵੇਗੀ ਲਾਹੇਵੰਦ ਸਾਬਿਤ

news makahni
news makhani
ਐਸ.ਏ.ਐਸ ਨਗਰ 6 ਜਨਵਰੀ 2022

ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫ਼ਸਰ ਐਸ.ਏ.ਐਸ ਨਗਰ ਡਾ. ਰਾਜੇਸ ਕੁਮਾਰ ਰਹੇਜਾ ਨੇ ਕਿਹਾ ਕਿ ਕਣਕ ਦੀ ਬਿਜ਼ਾਈ ਤੋਂ ਬਾਅਦ ਲਗਾਤਾਰ ਮੀਂਹ ਨਾ ਪੈਣ ਕਾਰਣ ਫ਼ਸਲ ਦਾ ਵਾਧਾ ਰੁਕਿਆ ਹੋਇਆ ਸੀ ਅਤੇ ਕਿਸਾਨਾਂ ਵੱਲੋਂ ਬੇਲੋੜੀ ਯੂਰੀਆ ਖਾਦ ਦੀ ਵਰਤੋਂ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਇਹ ਰੁਕ-ਰੁਕ ਕਿ ਪੈਣ ਵਾਲੀ ਬਾਰਿਸ਼ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੋਵੇਗੀ । ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਸੇਧ ਦਿੰਦਿਆ ਕਿਹਾ ਕਿ ਛਿੜਕਾਅ ਸਮੇਂ ਨੋਜਲ ਕੱਟ ਵਾਲੀ ਵਰਤਣੀ ਚਾਹੀਦੀ ਹੈ ਅਤੇ ਛਿੜਕਾਅ ਦੀ ਦੂਰੀ ਜ਼ਮੀਨ ਤੋਂ ਇੱਕ ਫੁੱਟ ਤੱਕ ਹੀ ਰੱਖੀ ਜਾਵੇ ਤਾ ਜੋ ਖੁਰਾਕੀ ਤੱਤਾ ਦਾ ਪੌਦੇ ਤੇ ਸਿਧਾ ਲਾਭ ਪ੍ਰਾਪਤ ਹੋ ਸਕੇ।

ਹੋਰ ਪੜ੍ਹੋ :-ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਸੰਨ, ਕਾਂਗਰਸ ਦੀ ਸੋਚੀ ਸਮਝੀ ਚਾਲ : ਮਨਜਿੰਦਰ ਸਿੰਘ ਸਿਰਸਾ

ਉਨ੍ਹਾਂ ਕਿਹਾ ਬਾਰਿਸ਼ ਹੋਣ ਦੇ ਕਾਰਨ ਪੱਤਿਆਂ ਦਾ ਸਟੋਮਟਾ ਖੁੱਲ ਜਾਦਾ ਹੈ ਜਿਸ ਨਾਲ ਪੌਦੇ ਨੂੰ ਸੂਰਜ ਦੀ ਸ਼ਕਤੀ ਨਾਲ ਖੁਰਾਕ ਪ੍ਰਾਪਤ ਹੋ ਸਕੇਗੀ । ਉਨ੍ਹਾਂ ਕਿਹਾ ਮਿੱਟੀ ਵਿੱਚ ਪਏ ਖੁਰਾਕੀ ਤੱਤਾਂ ਦਾ ਵੀ ਕਣਕ ਦੀ ਫ਼ਸਲ ਨੂੰ ਕਾਫੀ ਫਾਇਦਾ ਪ੍ਰਾਪਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਾਲ ਡੀ.ਏ.ਪੀ  ਦੀ ਕਿੱਲਤ ਹੋਣ ਨਾਲ ਕਿਸਾਨਾਂ ਵੱਲੋਂ ਕਾਫੀ ਅਰਸੇ ਬਾਅਦ ਸੁਪਰ ਖਾਦ ਦੀ ਯੂਰੀਏ ਦੇ ਨਾਲ ਬਿਜ਼ਾਈ ਵੇਲੇ ਵਰਤੋਂ ਕੀਤੀ ਗਈ, ਜਿਸ ਨਾਲ ਇਸ ਸੀਜਨ ਦੌਰਾਨ ਗੰਧਕ ਦੀ ਘਾਟ ਘੱਟ ਵੇਖਣ ਵਿੱਚ ਆ ਰਹੀ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਕੋਰੇ ਦੇ ਪ੍ਰਭਾਵ ਨੂੰ ਹਲਕੀ ਬਾਰਿਸ਼ ਨੇ ਖਤਮ ਕਰ ਦਿੱਤਾ ਹੈ ਜਿਸ ਨਾਲ ਹਾੜ੍ਹੀ ਦੀਆਂ ਫ਼ਸਲਾਂ ਕਣਕ, ਦਾਲਾਂ ਅਤੇ ਤੇਲਬੀਜ ਵਿੱਚ ਕਾਫੀ ਅਸਰਦਾਰ ਸਿੱਧ ਹੋਵੇਗਾ ।
ਉਨ੍ਹਾਂ ਦੱਸਿਆ ਕਿ ਨਾਈਟ੍ਰੋਜਨ ਦੀ ਘਾਟ ਹੇਠਲੇ ਪੱਤਿਆ ਤੇ ਪੀਲੇਪਣ ਨਾਲ ਆਉਂਦੀ ਹੈ ਜਦ ਕਿ ਮੈਗਨੀਜ਼ ਦੀ ਘਾਟ ਵਿਚਕਾਰਲੇ ਪੱਤਿਆ ਦੀ ਨਾੜੀਆਂ ਦੇ ਦਰਮਿਆਨ ਹਲਕੇ ਪੀਲੇ ਸਲੇਟੀ ਰੰਗ ਦੀ ਗੁਲਾਬੀ ਭੂਰੇ ਰੰਗ ਦੇ ਧੱਬੇ ਤੋਂ ਪਛਾਣ ਹੁੰਦੀ ਹੈ। ਉਨ੍ਹਾਂ ਕਿਹਾ ਸਲਫਰ ਦੀ ਘਾਟ ਉਪਰਲੇ ਕਣਕ ਦੇ ਪੱਤਿਆ ਤੇ ਨੋਕ ਛੱਡ ਕਿ ਪੀਲੇਪਣ ਤੋਂ  ਪਤਾ ਲੱਗਦਾ ਹੈ ਅਤੇ ਜੇਕਰ ਨੋਕਾਂ ਪੀਲੀਆਂ ਪੈ ਜਾਣ ਤਾਂ ਇਸ ਦੇ ਲੱਛਣ ਜਾਂ ਉਪਰ ਚਟਾਕ ਜਾਂ ਦਾਗ ਨਜ਼ਰ ਆਉਣ ਤਾ ਜ਼ਿੰਕ ਦੀ ਘਾਟ ਦੇ ਲੱਛਣ ਹੁੰਦੇ ਹਨ। ਜਿੰਕ ਦੀ ਘਾਟ ਦੂਰ ਕਰਨ ਲਈ ਇੱਕ ਕਿਲੋ ਜਿੰਕ ਸਲਫੇਟ ਅਤੇ ਅੱਧਾ ਕਿਲੋ ਅਣਬੁਝਿਆ ਝੂਨਾ 200 ਲੀਟਰ ਪਾਣੀ ਵਿੱਚ ਘੋਲ ਕਿ 15 ਦਿਨਾਂ ਦੇ ਅੰਤਰ ਨਾਲ ਦੋ- ਤਿੰਨ ਛਿੜਕਾਅ ਕਰਨੇ ਚਾਹੀਦੇ ਹਨ ਜਦ ਕਿ ਮੈਗਨੀਜ਼ ਦੀ ਘਾਟ ਰੋਕਣ ਲਈ ਇੱਕ ਕਿਲੋ ਮੈਗਨੀਜ਼ ਸਲਫੇਟ 200 ਲੀਟਰ ਪਾਣੀ ਵਿੱਚ ਘੋਲ ਕਿ ਪਹਿਲੇ ਪਾਣੀ ਤੋਂ 2-4 ਦਿਨ ਪਹਿਲਾ ਅਤੇ ਤਿੰਨ ਹੋਰ ਛਿੜਕਾਅ ਹਫਤੇ ਹਫਤੇ ਤੇ ਕਰਨੇ ਚਾਹੀਦੇ ਹਨ।
Spread the love