ਜ਼ਿਲ੍ਹਾ ਭਾਸ਼ਾ ਦਫਤਰ ਵਿਖੇ ਖੋਜ ਅਫ਼ਸਰ ਨਿਯੁਕਤ

BALWINDER SINGH
ਜ਼ਿਲ੍ਹਾ ਭਾਸ਼ਾ ਦਫਤਰ ਵਿਖੇ ਖੋਜ ਅਫ਼ਸਰ ਨਿਯੁਕਤ

ਪਟਿਆਲਾ, 10 ਜਨਵਰੀ 2022

ਜ਼ਿਲ੍ਹਾ ਭਾਸ਼ਾ ਅਫਸਰ ਸ੍ਰੀਮਤੀ ਚੰਦਨਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਕੱਤਰ, ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ, ਪੰਜਾਬ ਕ੍ਰਿਸ਼ਨ ਕੁਮਾਰ ਵਲੋਂ ਭਾਸ਼ਾ ਵਿਭਾਗ ’ਚ ਜ਼ਿਲ੍ਹਾ ਭਾਸ਼ਾ ਅਫਸਰਾਂ ਅਤੇ ਖੋਜ ਅਫਸਰਾਂ ਦੀ ਡੈਪੂਟੇਸ਼ਨ ਰਾਹੀਂ ਨਿਯੁਕਤੀ ਕੀਤੀ ਗਈ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਭਾਸ਼ਾ ਦਫਤਰ, ਪਟਿਆਲਾ ਵਿਖੇ ਸ੍ਰੀ ਬਲਵਿੰਦਰ ਸਿੰਘ (ਸਟੇਟ ਐਵਾਰਡੀ) ਨੂੰ ਖੋਜ ਅਫ਼ਸਰ ਨਿਯੁਕਤ ਕੀਤਾ ਗਿਆ ਹੈ।

ਹੋਰ ਪੜ੍ਹੋ :-ਕੋਰੋਨਾ ਦੀਤੀਜੀ ਲਹਿਰ ਤੋਂ ਬਚਾਅ ਲਈ ਟੀਕਾਕਰਨ ਤੇ ਸਾਵਧਾਨੀਆਂ ਦੀ ਪਾਲਣਾ ਜ਼ਰੂਰੀ: ਸਿਵਲ ਸਰਜਨ

ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵਿਖੇ ਨਿਯੁਕਤ ਹੋਏ ਬਲਵਿੰਦਰ ਸਿੰਘ, ਖੋਜ ਅਫਸਰ (ਸਟੇਟ ਐਵਾਰਡੀ) ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਸ੍ਰੀਮਤੀ ਚੰਦਨਦੀਪ ਕੌਰ, ਜ਼ਿਲ੍ਹਾ ਭਾਸ਼ਾ ਅਫਸਰ, ਪਟਿਆਲਾ ਨੇ ਕਿਹਾ ਕਿ ਰਾਜ ਦੇ ਜ਼ਿਲ੍ਹਾ ਭਾਸ਼ਾ ਦਫਤਰਾਂ ਵਿਖੇ ਨਵੀਆਂ ਨਿਯੁਕਤੀਆਂ ਨਾਲ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਤੇਜ਼ੀ ਆਵੇਗੀ। ਇਸ ਮੌਕੇ ਸ੍ਰੀ ਸਤਨਾਮ ਸਿੰਘ, ਸਹਾਇਕ ਡਾਇਰੈਕਟਰ, ਡਾ. ਸੰਤੋਖ ਸੁੱਖੀ, ਸਤਨਾਮ ਚਹਿਲ, ਡਾ. ਸੁਖਦਰਸ਼ਨ ਚਹਿਲ ਅਤੇ ਸ੍ਰੀਮਤੀ ਨਵਨੀਤ ਕੌਰ, ਸੀਨੀਅਰ ਸਹਾਇਕ ਵੀ ਸ਼ਾਮਲ ਸਨ।

Spread the love