ਗੈਰ-ਜ਼ਰੂਰੀ ਦੁਕਾਨਾਂ ਰਾਤ 8.00 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ : ਈਸ਼ਾ ਕਾਲੀਆ
ਜ਼ਰੂਰੀ ਵਸਤਾਂ ਦਾ ਵਪਾਰ ਕਰਨ ਵਾਲੀਆਂ ਦੁਕਾਨਾਂ ਨੂੰ ਛੋਟ ਦਿੱਤੀ ਗਈ ਹੈ
ਐਸ.ਏ.ਐਸ.ਨਗਰ, 10 ਜਨਵਰੀ 2022
ਜ਼ਿਲ੍ਹੇ ਵਿੱਚ ਲਗਾਤਾਰ ਵੱਧ ਰਹੇ ਕੋਵਿਡ-19 ਕੇਸਾਂ ਦੇ ਮੱਦੇਨਜ਼ਰ, ਸ੍ਰੀਮਤੀ ਈਸ਼ਾ ਕਾਲੀਆ, ਜ਼ਿਲ੍ਹਾ ਮੈਜਿਸਟਰੇਟ ਨੇ ਵਾਧੂ ਪਾਬੰਦੀਆਂ ਲਗਾਈਆਂ ਹਨ। ਹੁਕਮਾਂ ਵਿੱਚ ਕਿਹਾ ਗਿਆ ਸੀ ਕਿ ਵਾਧੂ ਪਾਬੰਦੀਆਂ ਜ਼ਰੂਰੀ ਹਨ ਕਿਉਂਕਿ ਇਹ ਦੇਖਿਆ ਗਿਆ ਹੈ ਕਿ ਜ਼ਿਲ੍ਹੇ ਵਿੱਚ ਕੋਵਿਡ ਕੇਸਾਂ ਦੀ ਪਾਜ਼ੇਟਿਵਿਟੀ ਦਰ 25.15% ਹੋ ਗਈ ਹੈ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਪੁਲਿਸ ਵਲੋਂ ਅਸਲਾ ਲੈ ਕੇ ਚੱਲਣ ’ਤੇ ਮਨਾਹੀ ਦੇ ਹੁਕਮ
ਹੁਣ ਵਾਧੂ ਪਾਬੰਦੀਆਂ ਦੇ ਅਨੁਸਾਰ, ਗੈਰ-ਜ਼ਰੂਰੀ ਦੁਕਾਨਾਂ ਰਾਤ 8.00 ਵਜੇ ਤੱਕ ਹੀ ਖੁੱਲੀਆਂ ਰਹਿਣਗੀਆਂ। ਹਾਲਾਂਕਿ, ਭੋਜਨ, ਦਵਾਈਆਂ, ਦੁੱਧ ਅਤੇ ਦੁੱਧ ਉਤਪਾਦ, ਪੋਲਟਰੀ ਆਦਿ ਵਰਗੀਆਂ ਜ਼ਰੂਰੀ ਵਸਤਾਂ ਦਾ ਵਪਾਰ ਕਰਨ ਵਾਲੀਆਂ ਸਾਰੀਆਂ ਦੁਕਾਨਾਂ ਅਤੇ ਵਾਹਨ/ਵਿਅਕਤੀਆਂ ਨੂੰ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵੈਕਸੀਨ ਅਤੇ ਮੈਡੀਕਲ ਉਪਕਰਣ, ਡਾਇਗਨੌਸਟਿਕ ਟੈਸਟਿੰਗ ਕਿੱਟਾਂ ਆਦਿ ਸਮੇਤ ਫਾਰਮਾਸਿਊਟੀਕਲ ਦਵਾਈਆਂ ਦੇ ਨਿਰਮਾਣ ਨਾਲ ਸਬੰਧਤ ਕੱਚੇ ਮਾਲ, ਤਿਆਰ ਮਾਲ, ਕਰਮਚਾਰੀਆਂ ਆਦਿ ਦੀ ਆਵਾਜਾਈ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ।
ਪਿਛਲੇ ਹੁਕਮਾਂ ਦੀਆਂ ਹੋਰ ਸਾਰੀਆਂ ਸ਼ਰਤਾਂ ਪਹਿਲਾਂ ਵਾਂਗ ਹੀ ਰਹਿਣਗੀਆਂ।
ਕੋਈ ਵੀ ਉਲੰਘਣਾ ਆਫ਼ਤ ਪ੍ਰਬੰਧਨ ਐਕਟ, 2005 ਅਤੇ ਭਾਰਤੀ ਦੰਡਾਵਲੀ, 1860, ਦੀਆਂ ਸੰਬੰਧਿਤ ਧਾਰਾਵਾਂ ਦੇ ਤਹਿਤ ਅਪਰਾਧਿਕ ਕਾਰਵਾਈ ਨੂੰ ਸੱਦਾ ਦੇਵੇਗੀ।