ਫਾਜ਼ਿਲਕਾ, 12 ਜਨਵਰੀ 2022
ਕੌਮੀ ਜਨਗਣਨਾ ਸਬੰਧੀ ਅੱਜ ਇੱਥੇ ਇਕੇ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਇਸ ਵਰਕਸ਼ਾਪ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਅਭੀਜੀਤ ਕਪਲਿਸ਼ ਨੇ ਦੱਸਿਆ ਕੋਵਿਡ ਕਾਰਨ 2021 ਵਿਚ 10 ਸਾਲ ਬਾਅਦ ਹੋਣ ਵਾਲੀ ਜਨਗਣਨਾ ਦੀ ਪ੍ਰਕ੍ਰਿਆ ਪੂਰੀ ਨਹੀਂ ਹੋ ਪਾਈ ਸੀ ਜ਼ੋ ਕਿ ਹੁਣ ਦੋਬਾਰਾ ਪ੍ਰਕ੍ਰਿਆ ਸ਼ੁਰੂ ਕੀਤੀ ਜਾ ਰਹੀ ਹੈ।
ਹੋਰ ਪੜ੍ਹੋ :-ਵਿਸ਼ੇਸ਼ ਕੈਂਪਾਂ ਰਾਹੀਂ 703 ਗਰਭਵਤੀ ਔਰਤਾਂ ਦਾ ਮੁਫਤ ਮੈਡੀਕਲ ਚੈੱਕਅਪ: ਸਿਵਲ ਸਰਜਨ
ਇਸ ਸਬੰਧੀ ਡਾੲਰੈਕਟੋਰੇਟ ਆਫ ਸੈੰਸਜ਼ ਦੇ ਡਿਪਟੀ ਡਾਇਰੈਕਟਰ ਲਕਸ਼ਮਣ ਸਿੰਘ ਨੇ ਦੱਸਿਆ ਕਿ ਫਾਜਿ਼ਲਕਾ ਜਿ਼ਲ੍ਹੇ ਨੂੰ 2170 ਬਲਾਕਾਂ ਵਿਚ ਵੰਡ ਕੇ ਜਨਗਣਨਾ ਕੀਤੀ ਜਾਵੇਗੀ। ਹਰੇਕ ਬਲਾਕ ਲਈ ਗਿਣਤੀਕਾਰ ਲਗਾਏ ਜਾਣਗੇ। ਇਸ ਵਾਰ ਜਨਗਣਨਾ ਮੋਬਾਇਲ ਐਪ ਰਾਹੀਂ ਹੋਵੇਗੀ ਹਾਲਾਂਕਿ ਗਿਣਤੀਕਾਰ ਨੂੰ ਪੇਪਰ ਤੇ ਵੀ ਜਨਗਣਨਾ ਕਰਨ ਦਾ ਆਪਸ਼ਨ ਮਿਲ ਸਕੇਗਾ। ਇਸ ਸਾਰੀ ਪ੍ਰਕ੍ਰਿਆ ਦੋ ਪੜਾਵਾਂ ਵਿਚ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਲਈ ਆਮ ਲੋਕ ਖੁਦ ਵੀ ਮੋਬਾਇਲ ਐਪ ਤੇ ਆਪਣੇ ਅਧਾਰ ਕਾਰਡ ਨਾਲ ਲਾਗਇਨ ਕਰਕੇ ਆਪਣੇ ਵੇਰਵੇ ਦਰਜ ਕਰ ਸਕਦੇ ਹਨ।
ਇਸ ਮੌਕੇ ਤਹਿਸੀਲਦਾਰ ਸ੍ਰੀ ਸਿਸ਼ਪਾਲ, ਸ੍ਰੀ ਰਾਕੇਸ਼ ਅਗਰਵਾਲ, ਕਾਰਜ ਸਾਧਕ ਅਫ਼ਸਰ ਸ੍ਰੀ ਮੰਗਤ ਵਰਮਾ, ਸ੍ਰੀ ਰਜਨੀਸ਼ ਕੁਮਾਰ ਆਦਿ ਵੀ ਹਾਜਰ ਸਨ।