ਹੁਣ ਨਹੀਂ ਲਿਖੇ ਜਾ ਸਕਣਗੇ ਸਫੈਦਿਆਂ ਉਤੇ ਨਾਮ

GURPREET SINGH KHAIRA
ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਗੋਦਾਮਾਂ/ਭੰਡਾਰਾਂ ਨੇੜੇ ਇਕੱਠੇ ਹੋਣ ਅਤੇ ਦਾਖਲੇ ਉਤੇ ਰਹੇਗੀ ਮਨਾਹੀ
ਜਿਲ੍ਹਾ ਚੋਣ ਅਧਿਕਾਰੀ ਵੱਲੋਂ ਹਰ ਤਰਾਂ ਦੀ ਸਰਕਾਰੀ ਜਾਇਦਾਦ ਨੂੰ ਚੋਣ ਸਮਗਰੀ ਤੋਂ ਮੁਕਤ ਕਰਨ ਦੀ ਹਦਾਇਤ

ਅੰਮ੍ਰਿਤਸਰ13 ਜਨਵਰੀ 2022

ਡਿਪਟੀ ਕਮਿਸ਼ਨਰ ਕਮ ਚੋਣ ਅਧਿਕਾਰੀ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਸਰਕਾਰੀ ਇਮਾਰਤਾਂ ਤੋਂ ਲੈ ਕੇ ਸਰਕਾਰੀ ਸਥਾਨਾਂ ਉਤੇ ਲੱਗੇ ਰੁੱਖਾਂ ਤੱਕ ਨੂੰ ਚੋਣ ਪ੍ਰਚਾਰ ਸਮਗਰੀ ਤੋਂ ਮੁਕਤ ਕਰਨ ਦੀ ਹਦਾਇਤ ਕੀਤੀ ਹੈ।

ਹੋਰ ਪੜ੍ਹੋ :-ਵਿਧਾਨ ਸਭਾ ਚੋਣਾਂ ਸਬੰਧੀ ਨਗਰ ਕੌਂਸਲ ਦੀਆਂ 21 ਸਾਈਟਾਂ ਕਿਰਾਏ ’ਤੇ ਦੇਣ ਲਈ ਲਾਟਰੀ ਸਿਸਟਮ ਰਾਹੀਂ ਕੱਢੇ ਜਾਣਗੇ ਡਰਾਅ : ਕਾਰਜਸਾਧਕ ਅਫ਼ਸਰ

ਆਪਣੇ ਹੁਕਮਾਂ ਵਿਚ ਉਨਾਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਦਫਤਰਾਂ ਤੇ ਹੋਰ ਸਰਕਾਰੀ ਜਾਇਦਾਦ ਉਤੇ ਨਿਗ੍ਹਾ ਰੱਖਣਤਾਂ ਜੋ ਕੋਈ ਵੀ ਉਮੀਦਵਾਰ ਉਨਾਂ ਦੀ ਜਾਇਦਾਦ ਉਤੇ ਪੋਸਟਰਬੈਨਰਫਲੈਕਸ ਆਦਿ ਲਗਾ ਕੇ ਚੋਣ ਨਿਯਮਾਂ ਦੀ ਉਲੰਘਣਾ ਨਾ ਕਰੇ।

ਉਨਾਂ ਕਿਹਾ ਕਿ ਬਿਜਲੀਟੈਲੀਫੋਨ ਦੇ ਖੰਭੇਸਰਕਾਰੀ ਇਮਾਰਤਾਂਬੱਸ ਅੱਡੇਬੱਸ ਸ਼ੈਲਟਰਰੇਲਵੇ ਸਟੇਸ਼ਨਚੌਕਫਲਾਈਓਵਰਾਂ ਦੇ ਪਿਲਰ ਆਦਿ ਸਾਰੀਆਂ ਸਰਕਾਰੀ ਜਾਇਦਾਦਾਂ ਚੋਣ ਪ੍ਰਚਾਰ ਸਮਗਰੀ ਤੋਂ ਮਹਿਫੂਜ ਰਹਿਣੀ ਚਾਹੀਦੀ ਹੈ ਅਤੇ ਜੇਕਰ ਕਿਧਰੇ ਵੀ ਅਜਿਹੀ ਸਮਗਰੀ ਲੱਗੀ ਹੋਵੇ ਤਾਂ ਤਰੁੰਤ ਉਤਾਰਾਈ ਜਾਵੇ।

ਇਸ ਤੋਂ ਇਲਾਵਾ ਇਹ ਸਮਗਰੀ ਲਗਾਉਣ ਵਾਲੇ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨਾਂ ਕਿਹਾ ਕਿ ਜੋ ਵੀ ਉਮੀਦਵਾਰ ਆਪਣਾ ਪ੍ਰਚਾਰ ਅਜਿਹੇ ਸਾਧਨਾਂ ਨਾਲ ਕਰਨਾ ਚਾਹੁੰਦਾ ਹੈ ਉਹ ਕਾਰਪੋਰੇਸ਼ਨ ਵੱਲੋਂ ਦਿੱਤੇ ਨਿਯਤ ਸਥਾਨਾਂ ਉਤੇ ਕਰੇ ਅਤੇ ਇਸ ਦਾ ਖਰਚਾ ਆਪਣੇ ਚੋਣ ਖਰਚੇ ਵਿਚ ਸ਼ਾਮਿਲ ਕਰਨ ਲਈ ਆਪਣੇ ਰਿਟਰਨਿੰਗ ਅਧਿਕਾਰੀ ਨੂੰ ਜਾਣੂੰ ਕਰਵਾਏ।

Spread the love