ਕੋਰੋਨਾ ਪਾਬੰਦੀਆਂ ਤਹਿਤ ਚੋਣ ਬੈਠਕ ਕਰਨ ਦੀ ਇਜ਼ਾਜ਼ਤ
ਗੁਰਦਾਸਪੁਰ, 16 ਜਨਵਰੀ 2022
ਡਿਪਟੀ ਕਮਿਸ਼ਨਰ-ਕਮ- ਜ਼ਿਲਾ ਚੋਣ ਅਫਸਰ ਗੁਰਦਾਸਪੁ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਕੀਤੀਆਂ ਨਵੀਆਂ ਹਦਾਇਤਾਂ ਤਹਿਤ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ 22 ਜਨਵਰੀ 2022 ਤਕ ਸਿਆਸੀ ਰੈਲੀਆਂ, ਰੋਡ ਸ਼ੋਅ, ਪੈਦਲ ਯਾਤਰਾਵਾਂ, ਜਲੂਸਾਂ ’ਤੇ ਪੂਰਨ ਪਾਬੰਦੀ ਲਗਾਈ ਹੈ ।
ਹੋਰ ਪੜ੍ਹੋ :-ਭਾਸ਼ਾ ਵਿਭਾਗ ਵੱਲੋਂ ਲੇਖਕ ਡਾਇਰੈਕਟਰੀ ਲਈ 25 ਜਨਵਰੀ ਤੱਕ ਵੇਰਵਿਆਂ ਦੀ ਮੰਗ
ਭਾਰਤ ਚੋਣ ਕਮਿਸ਼ਨ ਵਲੋਂ ਸਿਆਸੀ ਪਾਰਟੀਆਂ ਨੂੰ ਥੋੜੀ ਢਿੱਲ ਦਿੰਦਿਆਂ ਇੰਨਡੋਰ ਮੀਟਿੰਗਾਂ ਦੀ ਇਜ਼ਾਜਤ ਦੇ ਦਿੱਤੀ ਹੈ। ਕਮਿਸ਼ਨ ਮੁਤਾਬਕ ਮੀਟਿੰਗ ਵਿਚ ਵੱਧ ਤੋਂ ਵੱਧ 300 ਲੋਕ ਜਾਂ ਹਾਲ ਦੀ 50 ਫੀਸਦ ਸਮਰੱਥਾ ਵਿਚ ਲੋਕ ਸ਼ਾਮਲ ਹੋ ਸਕਦੇ ਹਨ ਜਾਂ ਐਸਡੀਐਮਏ ਵਲੋਂ ਜੋ ਲਿਮਟ ਨਿਰਧਾਰਤ ਕੀਤੀ ਗਈ ਹੋਵੇਗੀ। ਹਾਲਾਂਕਿ ਇਸ ਵਿਚ ਵੀ ਸਿਆਸੀ ਪਾਰਟੀਆਂ ਨੂੰ ਕੋਵਿਡ ਦਿਸ਼ਾ-ਨਿਰਦੇਸ਼ ਅਤੇ ਆਦਰਸ਼ ਚੋਣ ਜ਼ਾਬਤਾ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣਾ ਹੋਵੇਗਾ। ਭਾਰਤ ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਦਰਸ਼ ਚੋਣ ਜ਼ਾਬਤਾ ਅਤੇ ਕੋਵਿਡ-19 ਦੀ ਹਦਾਇਤਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।