ਫਿਰੋਜ਼ਪੁਰ 17 ਜਨਵਰੀ 2022
ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਲਈ ਵੱਧ ਤੋਂ ਵੱਧ ਸੈਂਪਲਿੰਗ ਅਤੇ ਵੈਕਸੀਨੇਸ਼ਨ ਦੀ ਸਮੀਖਿੱਆ ਕਰਨ ਲਈ ft;a/;a ਮੀਟਿੰਗ ਸ੍ਰੀ ਓਮ ਪ੍ਰਕਾਸ਼, ਪੀ.ਸੀ.ਐੱਸ. ਉਪ ਮੰਡਲ ਮੈਜਿਸਟਰੇਟ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮੁੱਖ ਕਾਰਜਕਾਰੀ ਅਫਸਰ, ਕੈਂਟੋਨਮੈਂਟ ਬੋਰਡ ਫਿਰੋਜਪੁਰ ਕੈਂਟ ਦਾ ਨੁਮਾਇੰਦਾ, ਐਸ.ਐਮ.ਓ. ਫਿਰੋਜਪੁਰ ਅਤੇ ਐਸ.ਐਮ.ਓ. ਮਮਦੋਟ ਅਤੇ ਫਿਰੋਜਸ਼ਾਹ ਦੇ ਨੁਮਾਇੰਦੇ, ਕਾਰਜਸਾਧਕ ਅਫਸਰ ਨਗਰ ਕੌਂਸਲ ਫਿਰੋਜਪੁਰ ਅਤੇ ਕਾਰਜਸਾਧਕ ਅਫਸਰ ਨਗਰ ਕੌਂਸਲ ਮਮਦੋਟ, ਤਲਵੰਡੀ ਭਾਈ ਅਤੇ ਮੁਦੱਕੀ ਦੇ ਨੁਮਾਇੰਦੇ, ਬੀ.ਡੀ.ਪੀ.ਓ. ਮਮਦੋਟ ਅਤੇ ਬੀ.ਡੀ.ਪੀ.ਓ. ਫਿਰੋਜਪੁਰ ਅਤੇ ਘੱਲ ਖੁਰਦ ਦੇ ਨੁਮਾਇੰਦੇ, ਸਕੱਤਰ ਰੈੱਡ ਕਰਾਸ ਸੋਸਾਇਟੀ, ਫਿਰੋਜਪੁਰ ਅਤੇ ਸਹਾਇਕ ਜਿਲ੍ਹਾ ਮੈਨੇਜਰ ਸੇਵਾ ਕੇਂਦਰ ਫਿਰੋਜਪੁਰ ਹਾਜਰ ਆਏ।
ਹੋਰ ਪੜ੍ਹੋ :-ਭਾਰਤ ਚੋਣ ਕਮਿਸ਼ਨ ਨੇ 14 ਫਰਵਰੀ ਦੀ ਥਾਂ’ਤੇ ਵੋਟਾਂ ਪਾਉਣ ਦੀ ਮਿਤੀ 20 ਫਰਵਰੀ ਨਿਸ਼ਚਿਤ ਕੀਤੀ
ਮੀਟਿੰਗ ਵਿੱਚ ਕਰੋਨਾ ਦੇ ਵੱਧ ਰਹੇ ਪ੍ਰਭਾਵ ਬਾਰੇ ਸਮੀਖਿੱਆ ਕੀਤੀ ਗਈ ਅਤੇ ਐਸ.ਐਮ.ਓ. ਪਾਸੋਂ ਹੁਣ ਤੱਕ ਕੀਤੇ ਜਾ ਰਹੇ ਉਪਰਾਲਿਆ ਬਾਰੇ ਵੇਰਵਾ ਪ੍ਰਾਪਤ ਕੀਤਾ ਅਤੇ ਹਦਾਇਤ ਕੀਤੀ ਗਈ ਕਿ ਸ਼ਹਿਰਾਂ ਵਿੱਚ ਕਾਰਜਸਾਧਕ ਅਫਸਰ ਅਤੇ ਪਿੰਡਾਂ ਵਿੱਚ ਬੀ.ਡੀ.ਪੀ.ਓਜ਼ ਅਤੇ ਐਨ.ਜੀ.ਓਜ਼ ਨਾਲ ਤਾਲਮੇਲ ਕਰਦੇ ਹੋਏ ਵੈਕਸੀਨ ਦੇ ਵੱਧ ਤੋਂ ਵੱਧ ਕੈਂਪ ਲਗਾਉਣ ਲਈ ਸ਼ਡਿਊਲ ਤਿਆਰ ਕੀਤਾ ਜਾਵੇ। ਬੀ.ਡੀ.ਪੀ.ਓਜ਼ ਅਤੇ ਕਾਰਜਸਾਧਕ ਅਫਸਰਾਂ ਨੂੰ ਵੀ ਹਦਾਇਤ ਕੀਤੀ ਗਈ ਕਿ ਉਹ ਸਬੰਧਤ ਐਸ.ਐਮ.ਓ. ਨਾਲ ਮੀਟਿੰਗ ਕਰਨ ਅਤੇ ;?Agfbzr ns/ t?e;hB/;aB bJh ਕੈਂਪ ਲਗਾਉਣ। ਇਸੇ ਤਰ੍ਹਾਂ ਸਮੂਹ ਹਾਜਰ ਆਏ ਅਧਿਕਾਰੀਆਂ ਨੂੰ ਸੈਂਪਲਿੰਗ ਕਰਵਾਉਣ ਲਈ ਹਦਾਇਤ ਕੀਤੀ ਗਈ।
ਸੇਵਾ ਕੇਂਦਰਾਂ ਵਿੱਚ ਸੈਂਪਲਿੰਗ ਅਤੇ ਵੈਕਸੀਨੇਸ਼ਨ ਕਰਵਾਉਣ ਲਈ ਸੇਵਾ ਕੇਂਦਰ ਦੇ ਹਾਜਰ ਆਏ ਨੂਮਾਇੰਦੇ ਨੂੰ ਸਬੰਧਤ ਐਸ.ਐਮ.ਓ. ਨਾਲ ਤਾਲਮੇਲ ਕਰਕੇ ਵੱਧ ਤੋਂ ਵੱਧ ਵੈਕਸੀਨੇਸ਼ਨ ਕੈਂਪ ਲਗਾਉਣ ਅਤੇ ਸੈਂਪਲਿੰਗ ਕਰਨ ਲਈ ਕਿਹਾ ਗਿਆ ਅਤੇ ਇਹ ਵੀ ਹਦਾਇਤ ਕੀਤੀ ਗਈ ਕਿ ਸਰਵਿਸ ਲੈਣ ਆਉਣ ਵਾਲੇ ਵਿਅਕਤੀਆਂ ਦਾ ਕਰੋਨਾ ਟੈਸਟ ਕਰਵਾਇਆ ਜਾਵੇ ਅਤੇ ਜਿਨ੍ਹਾਂ ਨੇ ਅਜੇ ਤੱਕ ਕਰੋਨਾ ਦੀ ਵੈਕਸੀਨੇਸ਼ਨ ਨਹੀਂ ਕਰਵਾਈ ਹੈ ਉਨ੍ਹਾਂ ਦੀ ਵੈਕਸੀਨੇਸ਼ਨ ਕਰਵਾਈ ਜਾਵੇ।
ਸਕੱਤਰ, ਰੈਂਡ ਕਰਾਸ ਸੋਸਾਇਟੀ, ਫਿਰੋਜਪੁਰ ਨੂੰ ਹਦਾਇਤ ਕੀਤੀ ਗਈ ਕਿ ਸਥਾਨਕ ਐਨ.ਜੀ.ਓਜ਼. ਨਾਲ ਤਾਲਮੇਲ ਕਰਕੇ ਕਾਰਜਸਾਧਕ ਅਫਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਦਾ ਸਹਿਯੋਗ ਦੇਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਸ੍ਰੀ ਰਣਵੀਰ ਸਿੰਘ ਸਿੱਧੂ ਨਾਇਬ ਤਹਿਸੀਲਦਾਰ ਫਿਰੋਜ਼ਪੁਰ, ਸ੍ਰੀ ਜੈ ਅਮਨਦੀਪ ਗੋਇਲ, ਨਾਇਬ ਤਹਿਸੀਲਦਾਰ, ਤਲਵੰਡੀ ਭਾਈ ਆਦਿ ਹਾਜ਼ਰ ਸਨ।