ਚੋਣਾਂ ਤੱਕ ਬੈਂਕਾ ਦੇ ਸ਼ੱਕੀ ਲੈਣ-ਦੇਣ ਤੇ ਸਖ਼ਤ ਨਜ਼ਰ ਰੱਖੀ ਜਾਵੇ – ਜ਼ਿਲ੍ਹਾ ਚੋਣ ਅਫ਼ਸਰ

GIRISH DAYALAN
ਚੋਣਾਂ ਤੱਕ ਬੈਂਕਾ ਦੇ ਸ਼ੱਕੀ ਲੈਣ-ਦੇਣ ਤੇ ਸਖ਼ਤ ਨਜ਼ਰ ਰੱਖੀ ਜਾਵੇ - ਜ਼ਿਲ੍ਹਾ ਚੋਣ ਅਫ਼ਸਰ

ਫਿਰੋਜ਼ਪੁਰ 24 ਜਨਵਰੀ 2022

ਜ਼ਿਲ੍ਹਾ ਚੋਣ ਅਫ਼ਸਰ ਗਿਰੀਸ਼ ਦਿਆਲਨ ਨੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਨੂੰ ਸ਼ੱਕੀ ਲੈਣ-ਦੇਣ ‘ਤੇ ਨਜ਼ਰ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਜ਼ਿਲ੍ਹੇ ਦੇ ਬੈਂਕਾਂ ਦੇ ਪ੍ਰਬੰਧਕਾਂ ਨਾਲ ਹੋਈ ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫਸਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੋਣਾਂ ਤੱਕ ਰੋਜ਼ਾਨਾ ਕੈਸ਼ ਕਢਵਾਉਣ ਅਤੇ ਇੱਕ ਲੱਖ ਰੁਪਏ ਤੋਂ ਵੱਧ ਦੀ ਜਮ੍ਹਾਂ ਰਾਸ਼ੀ ਉਤੇ ਨਿਗਰਾਣੀ ਰੱਖੀ ਜਾਵੇ ਅਤੇ ਰੋਜਾਨਾ ਇਸ ਦੀ ਰਿਪੋਰਟ ਜ਼ਿਲ੍ਹਾ ਚੋਣ ਅਫਸਰ ਨਾਲ ਸਾਂਝੀ ਕੀਤੀ ਜਾਵੇ।

ਹੋਰ ਪੜ੍ਹੋ :-ਐਮ.ਆਰ. ਕਾਲਜ ਦੇ ਖੇਡ ਸਟੇਡੀਅਮ ਵਿਖੇ ਹੋਈ ਜ਼ਿਲਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ

ਉਨ੍ਹਾਂ ਨੇ ਚੋਣ ਪ੍ਰਕਿਰਿਆ ਦੌਰਾਨ ਜ਼ਿਲ੍ਹੇ ਵਿਚ ਬੈਂਕ ਖਾਤਿਆਂ ਤੋਂ ਆਰ.ਟੀ.ਜੀ.ਐਸ. ਦੁਆਰਾ ਅਸਾਧਾਰਨ ਟਰਾਂਸਫਰ ਦੀ ਨਿਗਰਾਨੀ ਕਰਨ ਦੀ ਵੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੁਆਰਾ ਦਾਇਰ ਹਲਫ਼ਨਾਮੇ ਵਿੱਚ ਜ਼ਿਕਰ ਕੀਤੀ ਡਿਟੇਲ ਦੇ ਆਧਾਰ ਉਤੇ ਉਸ ਦੇ ਜੀਵਨ ਸਾਥੀ ਜਾਂ ਉਸਦੇ ਆਸ਼ਰਿਤਾਂ ਦੇ ਬੈਂਕ ਖਾਤੇ ਵਿੱਚੋਂ 1 ਲੱਖ ਤੋਂ ਵੱਧ ਦੀ ਟਰਾਂਜੈਕਸ਼ਨ ਹੁੰਦੀ ਹੈ, ਉਸ ਤੇ ਵੀ ਨਜ਼ਰ ਰੱਖਣ ਦੀ ਲੋੜ ਹੇ।

ਡੀਈਓ ਨੇ ਅੱਗੇ ਹਦਾਇਤਾਂ ਜਾਰੀ ਕੀਤੀਆਂ ਕਿ ਚੋਣਾਂ ਦੌਰਾਨ ਜੇਕਰ ਉਮੀਦਵਾਰਾਂ ਦੇ ਖਾਤਿਆਂ ਵਿਚ 1 ਲੱਖ ਤੋਂ ਵੱਧ ਦਾ ਕੋਈ ਵੀ ਲੈਣ-ਦੇਣ ਹੁੰਦਾਂ ਹੈ ਤਾਂ ਉਸ ਤੇ ਵੀ ਧਿਆਨ ਰੱਖਣਾ ਬਣਦਾ ਹੈ। ਉਨ੍ਹਾਂ ਕਿਹਾ ਕਿ ਬੈਂਕ ਚੋਣ ਪ੍ਰਕਿਰੀਆ ਦੌਰਾਨ ਹਰ ਤਰ੍ਹਾਂ ਦੇ ਸ਼ੱਕੀ ਲੈਣ-ਦੇਣ ਜਿਸ ਦੀ ਵਰਤੋਂ ਵੋਟਰਾਂ ਨੂੰ ਭਰਮਾਉਣ ਲਈ ਕੀਤੀ ਜਾ ਸਕਦੀ ਹੈ, ਉਤੇ ਆਪਣੀ ਨਜ਼ਰ ਯਕੀਨੀ ਬਣਾਉਣ।

ਉਨ੍ਹਾਂ ਬੈਂਕ ਮੈਨੇਜਰਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਕੈਸ਼ ਵੈਨ ਚਾਲਕ, ਜਿਸ ਦੁਆਰਾ ਵੱਖ-ਵੱਖ ਬੈਂਕਾਂ ਨੂੰ ਕੈਸ਼ ਪਹੁੰਚਾਇਆ ਜਾਂਦਾ ਹੈ, ਦੇ ਕੋਲ ਬੈਂਕ ਦੁਆਰਾ ਜਾਰੀ ਕੀਤਾ ਗਿਆ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਇਸ ਸਰਟੀਫਿਕੇਟ ਵਿੱਚ ਸਾਫ਼ ਤੌਰ ਉਤੇ ਲਿਖਿਆ ਹੋਣਾ ਚਾਹੀਦਾ ਹੈ ਕਿ ਕਿਸ ਬੈਂਕ ਕੋਲ ਕਿੰਨਾ ਕੈਸ਼ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਸੇ ਕੈਸ਼ ਵੈਨ ਚਾਲਕ ਦੇ ਕੋਲ ਕੈਸ਼ ਸਬੰਧੀ ਕੋਈ ਡਿਟੇਲ ਨਹੀਂ ਪਾਈ ਜਾਂਦੀ ਤਾਂ ਉਸ ਖਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨੋਮੀਨੇਸ਼ਨ ਪ੍ਰਕਿਰਿਆ ਵੀ ਸ਼ੁਰੂ ਹੋ ਰਹੀ ਹੈ ਅਤੇ ਉਮੀਦਵਾਰ ਵੱਲੋਂ ਖੋਲ੍ਹੇ ਜਾਣ ਵਾਲੇ ਅਕਾਉਂਟ ਦੀ ਫੈਸਿਲਿਟੀ ਵੀ ਹਰੇਕ ਬੈਂਕ ਕੋਲ ਉਪਲਬਧ ਹੋਣੀ ਚਾਹੀਦੀ ਹੈ।

Spread the love