ਗੁਰਦਾਸਪੁਰ, 27 ਜਨਵਰੀ 2022
ਵਿਧਾਨ ਸਭਾ ਚੋਣਾਂ -2022 ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ –ਕਮ- ਜ਼ਿਲ੍ਹਾ ਚੋਣ ਅਫ਼ਸਰ, ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਆਬਕਾਰੀ ਵਿਭਾਗ ਵਲੋਂ ਨਾਜਾਇਜ਼਼ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਵਿਰੁੱਧ ਸ਼ਖਤ ਅਭਿਆਨ ਵਿੱਢਿਆ ਹੋਇਆ ਹੈ ।
ਹੋਰ ਪੜ੍ਹੋ :-ਸ੍ਰੀ ਅੰਮ੍ਰਿਤਸਰ ਦੇ ਵੋਟਰਾਂ ਕੋਲ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਨੂੰ ਸਬਕ ਸਿਖਾਉਣ ਦਾ ਸੁਨਿਹਰੀ ਮੌਕਾ: ਹਰਪਾਲ ਸਿੰਘ ਚੀਮਾ
ਸ੍ਰੀ ਪਵਨਜੀਤ ਸਿੰਘ, ਸਹਾਇਕ ਕਮਿਸ਼ਨਰ ਐਕਸਾਈਜ ਵਿਭਾਗ ਗੁਰਦਾਸਪੁਰ ਨੇ ਦੱਸਿਆ ਕਿ ਰਜਿੰਦਰ ਤਨਵਰ, ਗੌਤਮ ਗੋਬਿੰਦ (ਐਕਸਾਈਜ਼ ਅਫ਼ਸਰ), ਦੀਪਕ ਕੁਮਾਰ , ਹਰਵਿੰਦਰ ਸਿੰਘ, ਅਜੇ ਕੁਮਾਰ (ਐਕਸਾਈਜ ਇੰਸਪੈਕਟਰ) ਅਤੇ ਪੁਲਿਸ ਸਟੇਸ਼ਨ ਸਦਰ ਵਲੋਂ ਪਿੰਡ ਸੁਨੱਈਆ (ਬਟਾਲਾ) ਦੇ ਸਤੇਬਾ ਮਸੀਹ ਅਤੇ ਸੰਦੀਪ ਮਸੀਹ ਦੇ ਘਰ ਛਾਪੇਮਾਰੀ ਕੀਤੀ ਗਈ , ਜਿਸ ਦੌਰਾਨ 295 ਲੀਟਰ ਲਾਹਣ ਅਤੇ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ । ਇਸ ਸਬੰਧੀ ਐਫ.ਆਈ. ਆਰ 10 – ਮਿਤੀ 26 ਜਨਵਰੀ, 2022 ਨੂੰ ਪੁਲਿਸ ਸਟੇਸ਼ਨ ਸਦਰ, ਬਟਾਲਾ ਵਿਖੇ ਦਰਜ ਕੀਤੀ ਗਈ ਹੈ ।