ਵਿਧਾਨ ਸਭਾ ਚੋਣਾਂ-2022
ਹੁਣ ਤੱਕ ਜਿਲ੍ਹੇ ਵਿੱਚ 42 ਨਾਮਜ਼ਦਗੀਆ ਹੋ ਚੁੱਕੀਆਂ ਹਨ ਦਾਖਲ
ਐਸ.ਏ.ਐਸ ਨਗਰ, 31 ਜਨਵਰੀ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਲਈ ਜ਼ਿਲ੍ਹੇ ਅੰਦਰ ਅੱਜ 14 ਨਾਮਜ਼ਦਗੀਆਂ ਦਾਖਲ ਹੋਈਆ ਹਨ । ਜਿਸ ਵਿੱਚ ਵਿਧਾਨ ਸਭਾ ਹਲਕਾ 52 ਖਰੜ ਤੋਂ 03, ਵਿਧਾਨ ਸਭਾ ਹਲਕਾ 53 ਐਸ.ਏ.ਐਸ ਨਗਰ ਤੋਂ 08 ਨਾਮਜ਼ਦਗੀਆਂ ਅਤੇ ਵਿਧਾਨ ਸਭਾ ਹਲਕਾ 112 ਡੇਰਾਬਸੀ ਤੋਂ 03 ਨਾਮਜਦਗੀਆਂ ਦਾਖਲ ਹੋਈਆ ਹਨ। ਇਸੇ ਤਰਾਂ ਜ਼ਿਲ੍ਹੇ ਅੰਦਰ ਹੁਣ ਤੱਕ 42 ਨਾਮਜ਼ਦਗੀਆਂ ਦਾਖਲ ਹੋ ਚੁੱਕੀਆਂ ਹਨ ।
ਹੋਰ ਪੜ੍ਹੋ :-ਹਾਰ ਦੇ ਡਰ ਤੋਂ ਦੋ ਸੀਟਾਂ ਤੋਂ ਚੋਣ ਲੜ ਰਹੇ ਹਨ ਮੁੱਖ ਮੰਤਰੀ ਚੰਨੀ- ਭਗਵੰਤ ਮਾਨ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਨਾਮਜ਼ਦਗੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 52 ਖਰੜ ਤੋਂ ਅੱਜ ਕੁੱਲ 03 ਨਾਮਜ਼ਦਗੀ ਪੱਤਰ ਦਾਖਲ ਹੋਏ ਇਸ ਵਿੱਚ ਕੁਲਵਿੰਦਰ ਸਿੰਘ(ਅਜ਼ਾਦ), ਮੋਹਨ ਸਿੰਘ (ਅਜ਼ਾਦ)ਅਤੇ ਲਖਵੀਰ ਸਿੰਘ (ਸ਼੍ਰੌਮਣੀ ਅਕਾਲੀ ਦਲ(ਅੰਮ੍ਰਿਤਸਰ)), ਨੇ ਉਮੀਦਵਾਰ ਵਜ਼ੋ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ ।
ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 53 ਐਸ.ਏ.ਐਸ ਨਗਰ ਤੋਂ ਅੱਜ ਕੁੱਲ 08 ਨਾਮਜ਼ਦਗੀ ਪੱਤਰ ਦਾਖਲ ਹੋਏ ਇਸ ਵਿੱਚ ਬਲਬੀਰ ਸਿੰਘ ਸਿੱਧੂ (ਇੰਡੀਅਨ ਨੈਸ਼ਨਲ ਕਾਂਗਰਸ), ਕੰਵਰਬੀਰ ਸਿੰਘ ਸਿੱਧੂ (ਇੰਡੀਅਨ ਨੈਸ਼ਨਲ ਕਾਂਗਰਸ),ਕੁਲਵੰਤ ਸਿੰਘ 2 ਨਾਮਜ਼ਦਗੀਆ( ਆਮ ਆਦਮੀ ਪਾਰਟੀ),ਸੰਨੀ ਸਿੰਘ 2 ਨਾਮਜ਼ਦਗੀਆ(ਆਮ ਆਦਮੀ ਪਾਰਟੀ),ਰਵਨੀਤ ਸਿੰਘ ਬਰਾੜ(ਅਜ਼ਾਦ) ਅਤੇ ਮਨੀਕਸ਼ਾ( ਸਮਾਜ ਅਧਿਕਾਰ ਕਲਿਆਣ ਪਾਰਟੀ) ਨੇ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ ।
ਉਨ੍ਹਾਂ ਦੱਸਿਆ ਵਿਧਾਨ ਸਭਾ ਹਲਕਾ 112 ਡੇਰਾਬਸੀ ਤੋਂ ਅੱਜ ਕੁੱਲ 03 ਨਾਮਜ਼ਦਗੀ ਪੱਤਰ ਦਾਖਲ ਹੋਏ ਇਸ ਵਿੱਚ ਦੀਪਇੰਦਰ ਢਿੱਲੋ (ਇੰਡੀਅਨ ਨੈਸ਼ਨਲ ਕਾਂਗਰਸ), ਰੁਪਿੰਦਰ ਕੌਰ ਢਿੱਲੋ (ਇੰਡੀਅਨ ਨੈਸ਼ਨਲ ਕਾਂਗਰਸ) ਅਤੇ ਰਾਜ ਕੁਮਾਰ (ਆਜ਼ਾਦ) ਨੇ ਉਮੀਦਵਾਰ ਵੱਜੋ ਨਾਮਜ਼ਦਗੀ ਪੱਤਰ ਦਾਖਲ਼ ਕਰਵਾਏ ਹਨ।