ਵਿਧਾਨ ਸਭਾ ਚੋਣਾਂ-2022 ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ
ਰੂਪਨਗਰ 31 ਜਨਵਰੀ 2022
ਵਿਧਾਨ ਸਭਾ ਚੋਣਾਂ-2022 ਲਈ ਭਾਰਤੀ ਚੋਣ ਕਮਿਸ਼ਨ ਵਲੋਂ ਨਿਯੁਕਤ 3 ਆਬਜ਼ਰਵਰ ਸੋਮਵਾਰ ਨੂੰ ਜ਼ਿਲ੍ਹਾ ਰੂਪਨਗਰ ਪਹੁੰਚ ਗਏ ਹਨ ਜਿਨ੍ਹਾਂ ਵਲੋਂ ਵਿਧਾਨ ਸਭਾ ਚੋਣਾਂ-2022 ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ।
ਹੋਰ ਪੜ੍ਹੋ :-ਵਿਜੈ ਸਾਂਪਲਾ ਨੇ ਦਾਖਿਲ ਕੀਤਾ ਆਪਣਾ ਨਾਮਜ਼ਦਗੀ ਪੱਤਰ, ਸੋਮਪ੍ਰਕਾਸ਼ ਬਣੇ ਪ੍ਰਸਤਾਵਕ
ਭਾਰਤੀ ਚੋਣ ਕਮਿਸ਼ਨ ਵਲੋਂ ਸ਼. ਪੰਧਾਰੀ ਯਾਦਵ, ਆਈ.ਏ.ਐਸ, 1998 (ਜਨਰਲ ਆਬਜ਼ਰਵਰ) ਮੋਬਾਇਲ ਨੰ. 88476-97969, ਸ਼. ਨਰਿੰਦਰ ਕੁਮਾਰ ਨਾਇਕ, ਆਈ.ਆਰ.ਐਸ, 2007 (ਐਕਸਪੈਂਡੀਚਰ ਆਬਜ਼ਰਵਰ) ਮੋਬਾਇਲ ਨੰ. 70092-71924 ਅਤੇ ਸ਼. ਧਰਮਿੰਦਰ ਸਿੰਘ, ਆਈ.ਪੀ.ਐਸ, 2006 (ਪੁਲਿਸ ਆਬਜ਼ਰਵਰ) ਮੋਬਾਇਲ ਨੰ. 88476-39004 ਨੂੰ ਜ਼ਿਲ੍ਹਾ ਰੂਪਨਗਰ ਵਿਖੇ ਵਿਧਾਨ ਸਭਾ ਚੋਣਾਂ-2022 ਲਈ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹਾ ਰੂਪਨਗਰ ਵਿੱਚ ਪਹੁੰਚੇ ਆਬਜ਼ਰਵਰਾਂ ਵਲੋਂ ਜ਼ਿਲ੍ਹਾ ਚੋਣ ਅਫਸਰ ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰਿ ਨੂੰ ਹਦਾਇਤ ਕੀਤੀ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਤੌਰ ਤੇ ਕੀਤੀ ਜਾਵੇ।
ਜ਼ਿਲ੍ਹਾ ਚੋਣ ਅਫਸਰ ਵਲੋਂ ਅਬਜ਼ਰਵਰਾਂ ਨੂੰ ਹਲਕਿਆਂ ਦੇ ਵੇਰਵਿਆਂ ਦੇ ਨਾਲ ਚੈੱਕ ਲਿਸਟ ਸੌਂਪੀ ਗਈ, ਜਿਸ ਵਿੱਚ ਪੋਲਿੰਗ ਸਟੇਸ਼ਨਾਂ ਦੇ ਵੇਰਵੇ, ਈ.ਵੀ.ਐਮ. ਦੇ ਵੇਰਵੇ, ਸਟਾਫ਼ ਦੇ ਵੇਰਵੇ ਆਦਿ ਸ਼ਾਮਲ ਹਨ।
ਉਨ੍ਹਾਂ ਨੂੰ ਆਦਰਸ਼ ਚੋਣ ਜ਼ਾਬਤੇ ਨੂੰ ਲਾਗੂ ਕਰਨ ਲਈ ਕੀਤੇ ਗਏ ਪ੍ਰਬੰਧਾਂ, ਰੋਕਥਾਮ ਲਈ ਕੀਤੇ ਪ੍ਰਬੰਧ, ਪੋਲਿੰਗ ਕਰਮਚਾਰੀਆਂ ਦੀ ਰੈਂਡਮਾਈਜ਼ੇਸ਼ਨ, ਚੋਣ ਸਮੱਗਰੀ ਦੀ ਖਰੀਦ ਅਤੇ ਫਾਰਮਾਂ ਦੀ ਛਪਾਈ ਆਦਿ ਦੇ ਪ੍ਰਬੰਧਾਂ, ਪੁਲਿਸ ਕਰਮਚਾਰੀਆਂ ਦੀ ਸਿਖਲਾਈ, ਡਿਸਪੈਚ ਪ੍ਰਬੰਧਾਂ, ਸਟਰਾਂਗ ਰੂਮ ਸਥਾਨਾਂ ਅਤੇ ਸੁਰੱਖਿਆ ਪ੍ਰਬੰਧ, ਗਿਣਤੀ ਦੇ ਪ੍ਰਬੰਧ ਆਦਿ ਬਾਰੇ ਜਾਣੂ ਕਰਵਾਇਆ ਗਿਆ।
ਸ਼. ਪੰਧਾਰੀ ਯਾਦਵ, ਆਈ.ਏ.ਐਸ, 1998 (ਜਨਰਲ ਆਬਜ਼ਰਵਰ) ਦਫਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਨਹਿਰੀ ਵਿਸ਼ਰਾਮ ਘਰ ਵਿਖੇ ਬਣਾਇਆ ਗਿਆ ਹੈ।