ਜ਼ਿਲ੍ਹਾ ਪੁਲਿਸ ਨੇ ਲੋਕਾਂ ਨੂੰ ਟੈਸਟਾਂ ਪ੍ਰਤੀ ਜਾਗਰੂਕ ਕਰਨ ਲਈ ਚਲਾਈ ਵਿਸ਼ੇਸ਼ ਮੁਹਿੰਮ

Patiala police

-ਥਾਣਾ ਸਦਰ ‘ਚ ਪੈਂਦੀਆਂ 91 ਪੰਚਾਇਤਾਂ ਨੇ ਸਹਿਯੋਗ ਦਾ ਦਿੱਤਾ ਭਰੋਸਾ
ਪਟਿਆਲਾ, 24 ਸਤੰਬਰ:
ਸੀਨੀਅਰ ਕਪਤਾਨ ਪੁਲਿਸ ਪਟਿਆਲਾ ਸ੍ਰੀ ਵਿਕਰਮ ਜੀਤ ਦੁੱਗਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਰੋਨਾ ਮਹਾਂਮਾਰੀ ਤੋ ਬਚਾਅ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਪਟਿਆਲਾ ਪੁਲਿਸ ਵੱਲੋਂ ਵੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ‘ਚ ਲੋਕਾਂ ਵੱਲੋਂ ਵੱਧ ਚੜਕੇ ਸਿਵਲ, ਪੁਲਿਸ ਅਤੇ ਸਿਹਤ ਵਿਭਾਗ ਨਾਲ ਪੂਰਨ ਸਹਿਯੋਗ ਕੀਤਾ ਜਾ ਰਿਹਾ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਕਪਤਾਨ ਪੁਲਿਸ ਸਿਟੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਤੇ ਉਪ ਕਪਤਾਨ ਪੁਲਿਸ ਦਿਹਾਤੀ ਸ਼੍ਰੀ ਅਜੈਪਾਲ ਸਿੰਘ ਦੀ ਅਗਵਾਈ ਵਿੱਚ ਮੁੱਖ ਅਫ਼ਸਰ ਥਾਣਾ ਸਦਰ ਪਟਿਆਲਾ ਐਸ.ਆਈ ਪਰਦੀਪ ਸਿੰਘ ਬਾਜਵਾ ਦੀ ਨਿਗਰਾਨੀ ਹੇਠ ਥਾਣਾ ਸਦਰ ਪਟਿਆਲਾ ਵੱਲੋਂ ਆਪਣੇ ਪੱਧਰ ‘ਤੇ ਜਾਗਰੂਕਤਾ ਪੈਦਾ ਕਰਦੇ ਹੋਏ ਪਿਛਲੇ ਕੁੱਝ ਦਿਨਾਂ ‘ਚ ਹਰ ਇਕ ਪਿੰਡ, ਕਸਬੇ ਅਤੇ ਕਲੋਨੀਆਂ ਵਿੱਚ ਜਾ ਕੇ ਲੋਕਾਂ ਨੂੰ ਇਸ ਮਹਾਂਮਾਰੀ ਦੇ ਲੱਛਣਾਂ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਥਾਣਾ ਸਦਰ ਪਟਿਆਲਾ ਦੀ ਹਦੂਦ ਅੰਦਰ ਪੈਂਦੇ ਪਿੰਡਾਂ ਅਤੇ ਕਲੋਨੀਆਂ ਦੇ ਲੋਕਾਂ ਵੱਲੋਂ ਪੁਲਿਸ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਹੁਣ ਥਾਣਾ ਸਦਰ ਪਟਿਆਲਾ ਅਤੇ ਥਾਣਾ ਸਦਰ ਅਧੀਨ ਪੈਂਦੀਆਂ ਚੌਕੀਆਂ ਭੂਨਰਹੇੜੀ, ਬਹਾਦਰਗੜ ਤੇ ਬਲਬੇੜਾ ਅਧੀਨ ਕੁੱਲ 91 ਪੰਚਾਇਤਾਂ ਕਵਰ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚ ਹਰੇਕ ਪਿੰਡ ਦੀ ਪੰਚਾਇਤ ਦੇ ਮੋਹਤਵਾਰਾ ਵੱਲੋਂ ਪੁਲਿਸ ਨੂੰ ਲਿਖਤੀ ਮਤੇ ਆਪਣੇ ਦਸਤਖਤਾਂ ਹੇਠ ਆਪਣੀ ਮਰਜ਼ੀ ਨਾਲ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਆਮ ਲੋਕਾਂ ਵੱਲੋਂ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਸੈਪਲਿੰਗ ਕਰਵਾਉਣ ਅਤੇ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ ਹੈ। ਸਰਪੰਚ ਅਮਨ ਪਿੰਡ ਨੈਣਾ ਖੁਰਦ, ਸਰਪੰਚ ਸੰਜੇ ਵਿੰਦਰ ਸਿੰਘ ਚਹਿਲ ਪਿੰਡ ਸੁਨਿਆਰਹੇੜੀ ਸਾਹਨੀ, ਸਰਪੰਚ ਲਖਵਿੰਦਰ ਸਿੰਘ ਪਿੰਡ ਸੈਫਦੀਪੁਰ, ਸਰਪੰਚ ਰਛਪਾਲ ਸਿੰਘ ਪਿੰਡ ਮਜਾਲ ਖੁਰਦ, ਸਰਪੰਚ ਪਿਆਰਾ ਸਿੰਘ ਪਿੰਡ ਉਪਲੀ, ਸਰਪੰਚ ਗੁਰਵਿੰਦਰ ਸਿੰਘ ਪਿੰਡ ਪੂਨੀਆ ਖਾਨਾ, ਸਰਪੰਚ ਹਰਿੰਦਰ ਸਿੰਘ ਪਿੰਡ ਧਰੇੜੀ ਜੱਟਾਂ, ਸਰਪੰਚ ਹਰਚਰਨ ਸਿੰਘ ਪਿੰਡ ਆਲਮਪੁਰ ਅਤੇ ਹੋਰ ਸਾਰੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਵੱਲੋਂ ਇਸ ਮੁਹਿੰਮ ਵਿੱਚ ਪੂਰਨ ਸਹਿਯੋਗ ਦਿੱਤਾ ਗਿਆ ਹੈ ਅਤੇ ਪਿੰਡਾਂ ਵਿੱਚ ਪੰਚਾਇਤੀ ਮਤੇ ਪਾ ਕੇ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਕੋਰੋਨਾ ਸਬੰਧੀ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਸਬੰਧੀ ਵਚਨਬੱਧਤਾ ਦਿਖਾਈ ਗਈ।
ਉਨ੍ਹਾਂ ਅੱਗੇ ਦੱਸਿਆ ਕਿ ਪਟਿਆਲਾ ਪੁਲਿਸ ਜਿੱਥੇ ਇਸ ਚੱਲ ਰਹੀ ਕੋਰੋਨਾ ਮਹਾਂਮਾਰੀ ਵਿੱਚ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੀ ਹੈ ਉਥੇ ਪਟਿਆਲਾ ਜ਼ਿਲ੍ਹੇ ਨੂੰ ਕਰਾਇਮ ਮੁਕਤ ਰੱਖਣ ਲਈ ਯਤਨਸ਼ੀਲ ਅਤੇ ਵੱਚਨਬਧ ਹੈ।

Spread the love