![ਸੋਨਾਲੀ ਗਿਰਿ ਸੋਨਾਲੀ ਗਿਰਿ](https://newsmakhani.com/wp-content/uploads/2022/02/ਸੋਨਾਲੀ-ਗਿਰਿ.jpg)
ਰੂਪਨਗਰ 2 ਫਰਵਰੀ 2022
ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ, ਰੂਪਨਗਰ ਵਲੋਂ ਅੱਜ ਜਿਲ੍ਹੇ ਦੇ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਅਤੇ ਸਰਕਲ ਸੁਪਰਵਾਈਜ਼ਰਾਂ ਦੀ ਦਿਵਿਆਂਗਜਨ ਅਤੇ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ 100% ਵੋਟਿੰਗ ਕਰਵਾਉਣ ਲਈ ਮੀਟਿੰਗ ਕੀਤੀ ਗਈ।
ਹੋਰ ਪੜ੍ਹੋ :-ਜ਼ਿਲਾ ਮੈਜਿਸਟ੍ਰੇਟ ਵੱਲੋਂ ਬਿਨਾਂ ਪ੍ਰਵਾਨਗੀ ਦੇ ਡ੍ਰੋਨ ਦੀ ਵਰਤੋਂ `ਤੇ ਪਾਬੰਦੀ
ਉਨ੍ਹਾਂ ਵਲੋਂ ਕਿਹਾ ਗਿਆ ਕਿ ਜਿਲ੍ਹੇ ਵਿਚ ਇਸ ਸਮੇਂ ਕੁਲ 3944 ਦਿਵਿਆਂਗਜਨ ਵੋਟਰ ਅਤੇ 12889 ਵੋਟਰ 80 ਸਾਲ ਤੋਂ ਵਧ ਉਮਰ ਦੇ ਹਨ। ਇਸ ਪ੍ਰਕਾਰ ਇਨ੍ਹਾਂ ਕੁਲ 16833 ਵੋਟਰਾਂ ਦਾ ਸੰਪੂਰਨ ਮਤਦਾਨ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਸ ਦੀ ਜਿੰਮੇਵਾਰੀ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਅਤੇ ਸਰਕਲ ਸੁਪਰਵਾਈਜ਼ਰਾਂ ਨੂੰ ਦਿੱਤੀ ਗਈ ਹੈ ਕਿ ਉਹ ਵਿਭਾਗ ਦੇ ਫ਼ੀਲਡ ਫੰਕਸ਼ਨਰੀਜ਼ ਆਂਗਨਵਾੜੀ ਵਰਕਰਾਂ ਰਾਹੀਂ ਵੋਟਰਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦਾ ਮਤਦਾਨ ਕਰਵਾਉਣ। ਇਸ ਮੌਕੇ ਉਨ੍ਹਾਂ ਵਲੋਂ ਦਿਵਿਆਂਗਜਨ ਵੋਟਰਾਂ ਅਤੇ 80 ਸਾਲ ਤੋਂ ਵਧ ਉਮਰ ਦੇ ਵੋਟਰਾਂ ਨੂੰ ਪੋਲਿੰਗ ਬੂਥਾਂ ਤੇ ਦਿਤੀਆਂ ਜਾਣ ਵਾਲੀਆਂ ਵਿਸ਼ੇਸ਼ ਸਹੂਲਤਾਂ ਬਾਰੇ ਵੀ ਦਸਿਆ ਗਿਆ।
ਉਨ੍ਹਾਂ ਵਲੋਂ ਕਿਹਾ ਗਿਆ ਕਿ ਸਰਕਲ ਸੁਪਰਵਾਈਜ਼ਰਾਂ ਤੇ ਆਂਗਨਵਾੜੀ ਵਰਕਰਾਂ/ਹੈਲਪਰਾਂ ਵਲੋਂ ਕਰੌਨਾ ਦੀ ਮਹਾਂਮਾਰੀ ਦੌਰਾਨ ਵੀ ਆਪਣਾ ਰੋਲ ਬਹੁਤ ਜਿੰਮੇਵਾਰੀ ਨਾਲ ਨਿਭਾਇਆ ਗਿਆ ਸੀ ਅਤੇ ਜੋ ਵੀ ਕੰਮ ਪ੍ਰਸ਼ਾਸਨ ਵਲੋਂ ਸੌਂਪਿਆ ਜਾਂਦਾ ਹੈ ਉਸ ਨੂੰ ਮੁਕੰਮਲ ਕੀਤਾ ਜਾਂਦਾ ਹੈ ਅਤੇ ਹੁਣ ਦਿਵਿਆਂਗਜਨ ਅਤੇ 80 ਸਾਲ ਤੋਂ ਵਧ ਉਮਰ ਵਾਲੇ ਵੋਟਰਾਂ ਦੀ ਸੰਪੂਰਨ ਵੋਟ ਕਰਾਉਣ ਦੀ ਜਿੰਮੇਵਾਰੀ ਵੀ ਦਿਤੀ ਗਈ ਹੈ। ਇਸ ਮੌਕੇ ਉਨ੍ਹਾਂ ਵਲੋਂ ਜਿਲ੍ਹੇ ਦੇ ਸਮੂਹ ਸਰਕਲ ਸੁਪਰਵਾਈਜ਼ਰਾਂ ਅਤੇ ਆਂਗਨਵਾੜੀ ਵਰਕਰਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿਤੇ ਗਏ ਅਤੇ ਨਾਲ ਉਨ੍ਹਾਂ ਵਲੋਂ ਸਮੂਹ ਦਿਵਿਆਂਗਜਨ ਅਤੇ 80 ਸਾਲ ਤੋਂ ਵਧ ਉਮਰ ਦੇ ਵੋਟਰਾਂ ਦੇ ਨਾਮ ਤੇ ਇਕ ਯਾਦ ਪੱਤਰ ਵੀ ਜਾਰੀ ਕੀਤਾ ਗਿਆ, ਜਿਸ ਵਿਚ ਉਨ੍ਹਾਂ ਵਲੋਂ ਸਮੂਹ ਦਿਵਿਆਂਗਜਨ ਅਤੇ 80 ਸਾਲ ਤੋਂ ਵਧ ਉਮਰ ਦੇ ਵੋਟਰਾਂ ਨੂੰ 20 ਫ਼ਰਵਰੀ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਅਪੀਲ ਕੀਤੀ ਗਈ। ਇਸ ਯਾਦ ਪੱਤਰ ਤੇ 3 ਤਰ੍ਹਾਂ ਦੇ QR CODE ਵੀ ਬਣਾਏ ਗਏ ਹਨ ਜਿਨ੍ਹਾਂ ਨੂੰ ਵੋਟਰ ਆਪਣੇ ਫੋਨ ਰਾਹੀਂ ਸਕੈਨ ਕਰਕੇ ਨੈਸ਼ਨਲ ਵੋਟਰਜ਼ ਸਰਵਿਸ ਪੋਰਟਲ ਤੇ ਜਾ ਕੇ ਆਪਣੇ ਬੀ.ਐਲ.ਓ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਦੂਸਰੇ QR CODE ਰਾਹੀਂ ਜੇਕਰ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਸਹਾਇਤਾ ਜਿਵੇਂ ਕਿ ਵੀਲ ਚੇਅਰ, ਸਹਾਇਕ ਜਾਂ ਵਲੰਟੀਅਰ ਜਾਂ ਕਿਸੇ ਹੋਰ ਪ੍ਰਕਾਰ ਦੀ ਸਹਾਇਤਾ ਦੀ ਜਰੂਰਤ ਹੈ ਤਾਂ ਉਹ ਸਹਾਇਤਾ ਬੇਨਤੀ ਫਾਰਮ ਰਾਹੀਂ ਭਰਕੇ ਕੇ ਸਬਮਿਟ ਕਰ ਸਕਦੇ ਹਨ ਅਤੇ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਉਸ ਤੇ ਕਾਰਵਾਈ ਕੀਤੀ ਜਾਵੇਗੀ। ਤੀਸਰਾ QR CODE ਕਰੌਨਾ ਵਾਇਰਸ ਨਾਲ ਸਬੰਧੀ ਹਦਾਇਤਾਂ ਦਾ ਹੈ।
ਉਨ੍ਹਾ ਵਲੋਂ ਇਸ ਯਾਦ ਪੱਤਰ ਰਾਹੀਂ ਸਮੂਹ ਵੋਟਰਾਂ ਨੰ 20 ਫਰਵਰੀ, 2022 ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਵੀ ਅਪੀਲ ਕੀਤੀ ਗਈ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ(ਜ), ਰੂਪਨਗਰ ਸਹਾਇਕ ਕਮਿਸ਼ਨਰ(ਜ), ਰੂਪਨਗਰ, ਜ਼ਿਲ੍ਹਾ ਖੇਡ ਅਫਸਰ, ਅਸਿਸਟੈਂਟ ਡਾਇਰੈਕਟਰ ਯੂਥ ਸਰਵਿਸੀਜ਼, ਜ਼ਿਲ੍ਹਾ ਸਿਸਟਮ ਮੈਨੇਜਰ, ਪੰਜਾਬ ਲੈਂਡ ਰਿਕਾਰਡ ਸੋਸਾਇਟੀ, ਰੂਪਨਗਰ, ਜ਼ਿਲ੍ਹਾ ਵਿਕਾਸ ਫੈਲੋਂ, ਜ਼ਿਲ੍ਹਾ ਪ੍ਰੋਗਰਾਮ ਅਫਸਰ, ਰੂਨਪਗਰ, ਸਵੀਪ ਇੰਚਾਰਜ਼ ਹਲਕਾ ਅਨੰਦਪੁਰ ਸਾਹਿਬ, ਜ਼ਿਲ੍ਹਾ ਦਿਵਿਆਂਗ ਸਵੀਪ ਆਈਕਨ-ਪ੍ਰੋ. ਜਤਿੰਦਰ ਕੁਮਾਰ, ਜ਼ਿਲ੍ਹਾ ਨੌਜਵਾਨ ਸਵੀਪ ਆਈਕਨ-ਖੁਸ਼ੀ ਸੈਣੀ, ਬਾਲ ਵਿਕਾਸ ਪ੍ਰੋਜੈਕਟ ਅਫਸਰ, ਅਨੰਦਪੁਰ ਸਾਹਿਬ, ਨੂਰਪੁਰਬੇਦੀ, ਰੋਪੜ ਅਤੇ ਸਮੂਹ ਸਰਕਲ ਸੁਪਵਾਈਜ਼ਰ ਹਾਜ਼ਰ ਸਨ।