ਚੰਨੀ ਵੱਲੋਂ ਪੰਜਾਬ ਵਿਚ ਧਰਮ ਪਰਿਵਰਤਨ ਬਾਰੇ ਦਿੱਤਾ ਗਿਆ ਬਿਆਨ ਬੇਹੱਦ ਸ਼ਰਮਨਾਕ : ਮਨਜਿੰਦਰ ਸਿੰਘ ਸਿਰਸਾ

Manjinder Singh Sirsa
25 thousand posts of teachers lying vacant, thousands died during COVID, which model Kejriwal showed to Bhawant Mann, asks Manjinder Singh Sirsa
ਚੰਡੀਗੜ੍ਹ, 4 ਫਰਵਰੀ 2022

ਭਾਜਪਾ ਦੇ ਸਿੱਖ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੂਬੇ ਵਿਚ ਧਰਮ ਪਰਿਵਰਤਨ ਨੁੰ ਲੈ ਕੇ ਦਿੱਤੇ ਬਿਆਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।ਦੱਸਣਯੋਗ ਹੈ ਕਿ ਚੰਨੀ ਨੇ ਇਕ ਟੀ ਵੀ ਇੰਟਰਵਿਊ ਵਿਚ ਕਿਹਾ ਹੈ ਕਿ ਸ਼ਾਇਦ ਪਿਆਰ ਨਾ ਮਿਲਣ ਕਾਰਨ ਸਿੱਖ ਜੋ ਹੈ ਉਹ ਇਸਾਈ ਧਰਮ ਅਪਣਾ ਰਹੇ ਹਨ।

ਹੋਰ ਪੜ੍ਹੋ :-ਜਦੋਂ ਤੋਂ ਮੁੱਖ ਮੰਤਰੀ ਬਣੇ ਚੰਨੀ, ਮੋਟੇ ਪੈਸੇ ਕਮਾਏ ਉਨਾਂ ਦੇ ਭਤੀਜੇ ਹਨੀ: ਰਾਘਵ ਚੱਢਾ

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਚਰਨਜੀਤ ਸਿੰਘ ਚੰਨੀ ਇਸਾਈਆਂ ਦੀਆਂ ਚੰਦ ਵੋਟਾਂ ਲੈਣ ਦੀ ਖਾਤਰ ਅਜਿਹੇ ਸ਼ਰਮਨਾਕ ਬਿਆਨ ਦੇ ਰਹੇ ਹਨ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਬਿ ਨੇ ਆਪਣੇ ਚਾਰ ਸਾਹਿਬਜ਼ਾਦੇ ਤੇ ਆਪਣੇ ਪਿਤਾ ਦੀ ਸ਼ਹਾਦਤ ਤੋਂ ਬਾਅਦ ਸਿੱਖੀ ਦੀ ਬਖਸ਼ਿਸ਼ ਸਾਨੁੰ ਕੀਤੀ ਸੀ। ਇਹ ਫਰਿੱਜ ਤੇ ਟੀ ਵੀ ਦੇ ਕੇ ਖਰੀਦੀ ਸਿੱਖੀ ਨਹੀਂ ਹੈ ਬਲਕਿ ਸ਼ਹਾਦਤਾਂ ਦੇ ਕੇ ਬਣਿਆ ਸਿੱਖ ਧਰਮ ਹੈ।
ਉਹਨਾਂ ਕਿਹਾ ਕਿ ਚੰਨੀ ਦੇ ਇਸ ਬਿਆਨ ਨੇ ਉਹਨਾਂ ਦਾਅਵਿਆਂ ਨੂੰ ਵੀ ਬੱਲ ਦਿੱਤਾ ਹੈ ਜਿਹਨਾ ਵਿਚ ਕਿਹਾ ਗਿਆ ਸੀ ਕਿ ਚੰਨੀ ਨੇ ਇਸਾਈ ਧਰਮ ਅਪਣਾ ਲਿਆ ਹੈ। ਉਹਨਾਂ ਕਿਹਾ ਕਿ ਅੱਜ ਦੇ ਬਿਆਨ ਤੋਂ ਬਾਅਦ ਚੰਨੀ ਬਾਰੇ ਕੀਤੇ ਜਾ ਰਹੇ ਇਹ ਦਾਅਵੇ ਸਹੀ ਜਾਪਦੇ ਹਨ।
ਉਹਨਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੁੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਚੰਨੀ ਦੇ ਖਿਲਾਫ ਕਾਰਵਾਈ ਕਰਨ। ਉਹਨਾਂ ਕਿਹਾ ਕਿ ਪੰਜਾਬ ਦਾ ਇਕ ਸਿੱਖ ਮੁੱਖ ਮੰਤਰੀ ਅਜਿਹਾ ਬਿਆਨ ਦੇਵੇ, ਇਸ ਤੋਂ ਸ਼ਰਮਨਾਕ ਗੱਲ ਹੋਰ ਕੋਈ ਨਹੀਂ ਹੋ ਸਕਦੀ।
Spread the love