ਵਿਧਾਨ ਸਭਾ ਹਲਕਾ 052 ਖਰੜ੍ਹ ਨੂੰ 380 ਬੀ.ਯੂ (ਬੈਲਟ ਯੂਨੀਟ)ਮਸ਼ੀਨਾਂ ਜਾਰੀ
ਐਸ.ਏ.ਐਸ ਨਗਰ 05 ਫਰਵਰੀ 2022
ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡਮਾਈਜ਼ੇਸ਼ਨ ਹੋਈ । ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਵਿਧਾਨ ਸਭਾ ਹਲਕਾ 052 ਖਰੜ੍ਹ ਵਿੱਚ ਵਰਤੇ ਜਾਣ ਵਾਲੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡਮਾਈਜ਼ੇਸ਼ਨ ਕੀਤੀ ਗਈ ਹੈ । ਉਨ੍ਹਾਂ ਦੱਸਿਆ ਇਸ ਹਲਕੇ ਨੂੰ 380 ਬੀ.ਯੂ (ਬੈਲਟ ਯੂਨੀਟ)ਮਸ਼ੀਨਾ ਜਾਰੀ ਕੀਤੀਆ ਹਨ । ਇਸ ਮੌਕੇ ਵਿਧਾਨ ਸਭਾ ਹਲਕਾ 052 ਖਰੜ੍ਹ ਲਈ ਤਾਇਨਾਤ ਜਨਰਲ ਅਬਜ਼ਰਵਰ ਆਈ.ਏ.ਐਸ ਸ੍ਰੀ ਮੁਹੰਮਦ ਜੁਬੈਰ ਅਲੀ ਹਸ਼ਮੀ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਵੀ ਹਾਜ਼ਰ ਸਨ ।
ਹੋਰ ਪੜ੍ਹੋ:-ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਚੋਣਾਂ ਨਿਰਪੱਖ, ਸੁਤੰਤਰ ਤੇ ਬਿਨਾਂ ਕਿਸੇ ਡਰ ਤੇ ਭੈਅ ਦੇ ਨੇਪਰੇ ਚਾੜ੍ਹੀਆਂ ਜਾਣਗੀਆਂ
ਵਧੇਰੇ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 052 ਖਰੜ੍ਹ ਵਿੱਚ ਚੋਣ ਮੈਦਾਨ ਚ ਉਤਰਨ ਵਾਲੇ ਉਮੀਦਵਾਰਾਂ ਦੀ ਗਿਣਤੀ 17 ਹੋ ਗਈ ਹੈ ਅਤੇ ਨੋਟਾ ਬਟਨ ਸਮੇਤ ਗਿਣਤੀ 18 ਹੋ ਚੁੱਕੀ ਹੈ । ਉਨ੍ਹਾਂ ਕਿਹਾ ਉਮੀਦਵਾਰਾਂ ਦੀ ਗਿਣਤੀ ਵਿੱਚ ਵਾਧਾ ਹੋਣ ਕਾਰਨ ਵਿਧਾਨ ਸਭਾ ਹਲਕਾ 052 ਖਰੜ੍ਹ ਨੂੰ 380 ਬੀ.ਯੂ ਮਸ਼ੀਨਾਂ ਹਲਕੇ ਦੇ ਸਮੂਹ ਅਜ਼ਾਦ ਉਮੀਦਵਾਰਾਂ ਦੀ ਮੌਜੂਦਗੀ ਵਿੱਚ ਜਾਰੀ ਕੀਤੀਆ ਗਈਆ ਹਨ । ਜਿਸ ਦੇ ਮੱਦੇਨਜ਼ਰ ਹੁਣ ਹਲਕਾ ਖਰੜ ਦੇ ਹਰੇਕ ਪੋਲਿੰਗ ਮਸ਼ੀਨ ਨਾਲ 2 ਬੀ.ਯੂ (ਬੈਲਟ ਯੂਨੀਟ) ਮਸ਼ੀਨਾਂ ਲਗਾਈਆ ਜਾ ਰਹੀਆ ਹਨ । ਜਿਕਰਯੋਗ ਹੈ ਕਿ ਇੱਕ ਬੀ.ਯੂ ਮਸ਼ੀਨ ਵਿੱਚ ਕੁੱਲ 16 ਉਮੀਦਵਾਰਾਂ ਦੀ ਸੂਚੀ ਸ਼ਾਮਲ ਕੀਤੀ ਜਾ ਸਕਦੀ ਹੈ ।
ਉਨ੍ਹਾਂ ਵਿਧਾਨ ਸਭਾ ਹਲਕਾ 052 ਖਰੜ੍ਹ ਦੇ ਮੀਟਿੰਗ ਵਿੱਚ ਹਾਜ਼ਰ ਉਮੀਦਵਾਰਾਂ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਚੋਣਾਂ ਨੂੰ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।
ਇਸ ਮੌਕੇ ਹਲਕਾ ਖਰੜ੍ਹ ਤੋਂ ਚੋਣ ਲੜ੍ਹਨ ਵਾਲੇ ਉਮੀਦਵਾਰ ਅਤੇ ਉਨ੍ਹਾਂ ਦੇ ਨੁੰਮਾਇਦੇ ਹਾਜ਼ਰ ਸਨ ।