18 ਫ਼ਰਵਰੀ ਨੂੰ ਸ਼ਾਮ 6 ਵਜੇ ਤੋਂ ਲੈ ਕੇ 20 ਫ਼ਰਵਰੀ ਨੂੰ ਵੋਟਾਂ ਪੈਣ ਤੱਕ ਸ਼ਰਾਬ ਦੀ ਵਿਕਰੀ ਤੇ  ਰਹੇਗੀ ਪਾਬੰਦੀ-ਜ਼ਿਲ੍ਹਾ ਚੋਣ ਅਫਸਰ

GIRISH
01 ਮਾਰਚ 2022  ਨੂੰ ਮਹਾਂਸ਼ਿਵਰਾਤਰੀ ਅਤੇ 10 ਅਪ੍ਰੈਲ 2022 ਨੂੰ ਰਾਮ ਨਵਮੀ ਮੌਕੇ ਬੁੱਚੜਖਾਨੇ, ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਆਦੇਸ਼
ਵੋਟਾਂ ਦੀ ਗਿਣਤੀ ਵਾਲੇ ਦਿਨ 10 ਮਾਰਚ ਨੂੰ ਵੀ ਸ਼ਰਾਬ ਦੀ ਵਿਕਰੀ ਤੇ ਰਹੇਗੀ ਪਾਬੰਦੀ

ਫਿਰੋਜ਼ਪੁਰ 7 ਫ਼ਰਵਰੀ 2022 2022

ਜ਼ਿਲ੍ਹਾ ਚੋਣ ਅਫ਼ਸਰ ਗਿਰੀਸ਼ ਦਿਆਲਨ ਨੇ  ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ ਵੱਲੋਂ ਪੱਤਰ ਜਾਰੀ ਕਰਕੇ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਵਿੱਚ 18 ਫ਼ਰਵਰੀ 2022 ਨੂੰ ਸ਼ਾਮ 6 ਵਜੇ ਤੋਂ ਲੈ ਕੇ 20 ਫ਼ਰਵਰੀ 2022 ਨੂੰ ਵੋਟਾਂ ਪੈਣ ਤੱਕ ਪੂਰੀ ਤਰ੍ਹਾਂ ਡਰਾਈ ਡੇ ਰਹਿਣ ਦੇ ਨਾਲ-ਨਾਲ ਸ਼ਰਾਬ ਦੀ ਵਿਕਰੀ ਤੇ ਪੂਰਨ ਤੌਰ ਤੇ ਪਾਬੰਦੀ ਰਹੇਗੀ।

ਹੋਰ ਪੜ੍ਹੋ:-ਕਾਂਗਰਸ ਨੇ ਗ਼ਰੀਬ ਘਰ ਦਾ ਨਹੀਂ, ਮਾਫ਼ੀਆ ਮੁੱਖ ਮੰਤਰੀ ਚਿਹਰਾ ਚੁਣਿਆ: ਭਗਵੰਤ ਮਾਨ

ਉਨ੍ਹਾਂ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ਵੀ (10 ਮਾਰਚ 2022) ਨੂੰ ਸ਼ਰਾਬ ਦੀ ਵਿਕਰੀ ਉੱਪਰ ਰੋਕ ਲਗਾਈ ਹੈ। ਉਨ੍ਹਾਂ ਨੇ ਕਿਹਾ ਕਿ ਉਕਤ ਦਿਨਾਂ ਦੇ ਦੌਰਾਨ ਜੇਕਰ ਸ਼ਰਾਬ ਦੇ ਠੇਕੇ, ਹੋਟਲ ਜਾਂ ਕੋਈ ਵੀ ਐਸੀ ਜਗ੍ਹਾਂ ਜਿੱਥੇ ਸ਼ਰਾਬ ਦੀ ਵਿਕਰੀ ਹੁੰਦੀ ਹੋਈ ਪਾਈ ਗਈ ਤਾਂ ਉਸਦੇ ਖਿਲਾਫ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Spread the love