ਰੂਪਨਗਰ 10 ਫਰਵਰੀ 2022
ਸਕੂਲ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਆਵਿਸ਼ਕਾਰ ਅਭਿਆਨ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰ ਪਾਲ ਸਿੰਘ, ਇੰਚਾਰਜ ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਲੋਕੇਸ਼ ਮੋਹਨ ਸ਼ਰਮਾ ਦੀ ਯੋਗ ਅਗਵਾਈ ਵਿੱਚ ਅਤੇ ਜਸਵੀਰ ਸਿੰਘ ਡੀ.ਐਮ.ਗਣਿਤ, ਸਤਨਾਮ ਸਿੰਘ ਡੀ.ਐਮ.ਵਿਗਿਆਨ ਅਤੇ ਸਰਬਜੀਤ ਸਿੰਘ ਡੀ.ਐਮ ਅੰਗਰੇਜ਼ੀ ਅਤੇ ਸਮੂਹ ਪ੍ਰਿੰਸੀਪਲ ਬਲਾਕ ਨੋਡਲ ਅਫ਼ਸਰ ਸਾਹਿਬਾਨ ਦੀ ਦੇਖ ਰੇਖ ਵਿੱਚ ਸਰਕਾਰੀ ਸਕੂਲਾਂ ਵਿੱਚ ਸਾਇੰਸ, ਮੈਥ, ਅੰਗਰੇਜ਼ੀ ਅਤੇ ਐਸ ਐਸ ਟੀ ਵਿਸ਼ਿਆਂ ਨੂੰ ਹੋਰ ਵਧੇਰੇ ਰੋਚਕ ਬਣਾਉਣ ਅਤੇ ਵਿਦਿਆਰਥੀਆਂ ਵਿੱਚ ਵਿਸ਼ਿਆਂ ਪ੍ਰਤੀ ਪਰਿਪੱਕਤਾ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੱਖ-ਵੱਖ ਮੁਕਾਬਲਿਆਂ ਲਈ ਤਿਆਰ ਕਰਨ ਦੇ ਉਦੇਸ਼ ਨਾਲ 9 ਅਤੇ 10 ਫ਼ਰਵਰੀ ਨੂੰ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਬਲਾਕ ਪੱਧਰੀ ਕੁਇਜ਼ ਮੁਕਾਬਲੇ ਕਰਵਾਏ ਗਏ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਨੇ ਚੋਣਾਂ ਲਈ ਈ.ਵੀ.ਐਮਜ਼ ਤੇ ਵੀ.ਵੀ.ਪੈਟ ਦੀ ਤਿਆਰੀ ਦੇ ਕੰਮ ਦਾ ਲਿਆ ਜਾਇਜ਼ਾ
ਜਸਵੀਰ ਸਿੰਘ ਡੀ.ਐਮ.ਗਣਿਤ ਰੂਪਨਗਰ ਨੇ ਦੱਸਿਆ ਕਿ ਬਲਾਕ ਪੱਧਰੀ ਕੁਇਜ਼ ਮੁਕਾਬਲਿਆਂ ਵਿੱਚ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਬਲਾਕਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਜਮਾਤ 6ਵੀਂ ਤੋਂ 8ਵੀਂ ਵਰਗ 9ਵੀਂ ਤੋਂ 10ਵੀਂ ਵਰਗ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਸਿੱਖਿਆ ਵਿਭਾਗ ਵੱਲੋਂ ਬਲਾਕ ਪੱਧਰ ਤੇ ਹਰੇਕ ਵਰਗ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 600 ਰੁਪਏ, ਦੂਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 400 ਰੁਪਏ, ਤੀਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 300 ਰੁਪਏ ਦੀ ਰਾਸ਼ੀ ਦੇ ਨਾਲ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ। “ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ” ਰੂਪਨਗਰ ਟੀਮ ਗਣਿਤ ਦੇ ਨਵਜੋਤ ਸਿੰਘ, ਓਂਕਾਰ ਸਿੰਘ, ਪਰਮਜੀਤ ਕੌਰ, ਸੋਹਣ ਸਿੰਘ, ਸਗਲੀ ਰਾਮ, ਵਿਪਨ ਕਟਾਰੀਆ ਅਜੇ ਅਰੋੜਾ, ਅਤੇ ਕੰਵਲਜੀਤ ਸਿੰਘ, ਟੀਮ ਸਾਇੰਸ ਅਤੇ ਟੀਮ ਅੰਗਰੇਜ਼ੀ ਦੀ ਅਗਵਾਈ ਵਿੱਚ ਅਧਿਆਪਕਾਂ ਨੇ ਸਕੂਲਾਂ ਵਿੱਚ ਪੂਰੀ ਲਗਨ ਨਾਲ ਵਿਦਿਆਰਥੀਆਂ ਨੂੰ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਤਿਆਰ ਕੀਤਾ।
ਬਲਾਕ ਨੋਡਲ ਅਫਸਰ ਸਾਹਿਬਾਨ ਵੱਲੋਂ ਸਾਰੇ ਸਕੂਲ ਮੁੱਖੀਆਂ ਨਾਲ ਰਾਬਤਾ ਕਾਇਮ ਰੱਖ ਕੇ ਅਪਣੀ ਦੇਖ-ਰੇਖ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਮੁਕਾਬਲੇ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਸਮੂਹ ਸਕੂਲ ਮੁੱਖੀ ਸਾਹਿਬਾਨ, ਸਾਇੰਸ, ਮੈਥ, ਅੰਗਰੇਜ਼ੀ ਅਤੇ ਐਸ ਐਸ ਟੀ ਦੇ ਅਧਿਆਪਕਾਂ, ਆਈ ਸੀ ਟੀ ਟੀਮ ਅਤੇ ਮਨਜਿੰਦਰ ਸਿੰਘ ਚੱਕਲ ਮੀਡੀਆ ਟੀਮ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਅਹਿਮ ਯੋਗਦਾਨ ਪਾਇਆ।
ਕੈਂਪਸਨ -ਆਨਲਾਇਨ ਕੁਇਜ਼ ਮੁਕਾਬਲੇ `ਚ ਵਿਦਿਆਰਥੀਆਂ ਨੂੰ ਪ੍ਰਸ਼ਨ ਪੁਛਦੇ ਹੋਏ ਪ੍ਰਬੰਧਕ