ਉਮੀਦਵਾਰਾਂ ਦੇ ਖਰਚਾ ਰਜਿਸਟਰ ਸਬੰਧੀ ਦੂਸਰੇ ਲੈਵਲ ਦੀ ਚੈਕਿੰਗ ਕੀਤੀ ਗਈ

Assembly elections
ਉਮੀਦਵਾਰਾਂ ਦੇ ਖਰਚਾ ਰਜਿਸਟਰ ਸਬੰਧੀ ਦੂਸਰੇ ਲੈਵਲ ਦੀ ਚੈਕਿੰਗ ਕੀਤੀ ਗਈ

ਬਰਨਾਲਾ, 12 ਫਰਵਰੀ 2022

ਵਿਧਾਨ ਸਭਾ ਹਲਕਾ 103 ਬਰਨਾਲਾ ਦੇ ਖਰਚਾ ਨਿਗਰਾਨ (ਆਬਜ਼ਰਵਰ) ਸ੍ਰੀ ਵਿਨੈ ਸ਼ੀਲ ਗੌਤਮ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਜਾ ਰਹੇ ਖਰਚੇ ਸਬੰਧੀ ਅੱਜ 13 ਉਮੀਦਵਾਰਾਂ ਵੱਲੋਂ ਲਗਾਏ ਗਏ ਰਜਿਸਟਰਾਂ ਦੀ ਦੂਸਰੇ ਰਾਊਂਡ ਤਹਿਤ ਚੈਕਿੰਗ ਦਫ਼ਤਰ ਰਿਟਰਨਿੰਗ ਅਫਸਰ 103 ਬਰਨਾਲਾ-ਕਮ-ਉਪ ਮੰਡਲ ਮੈਜਿਸਟਰੇਟ ਬਰਨਾਲਾ ਵਿਖੇ ਕੀਤੀ ਗਈ।

ਹੋਰ ਪੜ੍ਹੋ :-ਮਤਦਾਨ ਲਈ ਫ਼ੋਟੋ ਵੋਟਰ ਸਲਿੱਪ ਦੇ ਨਾਲ ਮਤਦਾਤਾ ਸ਼ਨਾਖ਼ਤੀ ਕਾਰਡ ਜਾਂ ਇੱਕ ਹੋਰ ਪ੍ਰਮਾਣਿਕ ਦਸਤਾਵੇਜ਼ ਹੋਣਾ ਲਾਜ਼ਮੀ-ਜ਼ਿਲ੍ਹਾ ਚੋਣ ਅਫ਼ਸਰ

ਇਸ ਮੌਕੇ ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰ ਖੁਦ ਜਾਂ ਆਪਣੇ ਚੋਣ ਏਜੰਟ/ਅਧਿਕਾਰਿਤ ਨੁਮਾਇੰਦਿਆਂ ਨੂੰ ਸਮੇਂ-ਸਮੇਂ ਤੇ ਕੀਤੀਆਂ ਜਾਣ ਵਾਲੀਆਂ ਖਰਚਾ ਨਿਗਰਾਨ ਸਬੰਧੀ ਮੀਟਿੰਗਾਂ ਵਿੱਚ ਪਹੁੰਚ ਕੇ ਆਪਣੇ ਖਰਚਾ ਰਜਿਸਟਰ ਚੈਕ ਕਰਵਾਉਣ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਉਮੀਦਵਾਰ ਆਪਣਾ ਖ਼ਰਚਾ ਰਜਿਸਟਰ ਚੈਕ ਨਹੀਂ ਕਰਵਾਉਂਦਾ ਤਾ ਉਸ ਖਿਲਾਫ਼ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Spread the love