ਗੁਰਦਾਸਪੁਰ 23 ਫਰਵਰੀ 2022
ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਗਾਈਡਲਾਈਨਸ ਅਤੇ ਸਿਵਲ ਸਰਜਨ ਗੁਰਦਾਸਪੁਰ ਡਾ; ਵਿਜੇ ਕੁਮਾਰ ਦੀ ਅਗਵਾਈ ਹੇਠ ਮਿਤੀ 27 ਫਰਵਰੀ 2022 ਤੋ ਮਿਤੀ 01 ਮਾਰਚ 2022 ਤੱਕ 0 ਤੋ 5 ਸਾਲ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਲਾਈਆ ਜਾਣਗੀਆ ।
ਹੋਰ ਪੜ੍ਹੋ :-ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਲਈ ਸਟਰਾਂਗ ਰੂਮਾਂ ਵਿਖੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ 24 ਘੰਟੇ ਪੁਲਿਸ ਪਰਸੋਨਲ ਅਤੇ ਸੀ.ਏ.ਪੀ.ਐਫ ਤਾਇਨਾਤ
ਜਿਲ੍ਹਾ ਟੀਕਾ ਕਰਣ ਅਫਸਰ ਡਾ; ਅਰਵਿੰਦ ਕੁਮਾਰ ਨੇ ਦੱਸਿਆ ਕਿ 27 ਫਰਵਰੀ 2022 ਨੂੰ ਪੋਲੀਓ ਬੂਥਾਂ ਤੇ ਪੋਲੀਓ ਬੂੰਦਾਂ ਪਲਾਈਆ ਜਾਣਗੀਆ ਅਤੇ 28 ਫਰਵਰੀ 2022 ਅਤੇ 01 ਮਾਰਚ 2022 ਨੂੰ ਘਰ ਘਰ ਜਾ ਕੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਲਾਈਆ ਜਾਣਗੀਆ । ਉਹਨਾ ਵੱਲੋ ਵੱਲੋ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ 0 ਸਾਲ ਤੋ 5 ਸਾਲ ਦੇ ਬੱਚਿਆ ਨੂੰ ਪੋਲੀਓ ਦੀਆਂ ਜਰੂਰ ਪਿਲਾਉਣ ਤਾਂ ਜੋ ਪੋਲੀਓ ਦੀ ਰੋਕਥਾਮ ਕੀਤੀ ਸਕੇ । ਇਸ ਦੌਰਾਨ ਕਿ ਭਾਰਤ ਪੋਲੀਓ ਮੁਕਤ ਦੇਸ਼ਾ ਦੀ ਗਿਣਤੀ ਵਿੱਚ ਆ ਚੁੱਕਾ ਹੈ ਪਰ ਇਸ ਮੁਕਾਮ ਨੂੰ ਬਰਕਰਾਰ ਰੱਖਣ ਲਈ ਪਲਸ ਪੋਲੀਓ ਰਾਊਂਡ ਵਿੱਚ ਪੋਲੀਓ ਵੈਕਸੀਨ ਦੀਆ ਵਾਧੂ ਖੁਰਾਕਾਂ ਦਿੱਤੀਆਂ ਜਾਣਗੀਆਂ ਜਿਸ ਵਿੱਚ ਜਿਲ੍ਹੇ ਭਰ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਦੇ ਘਰ-ਘਰ ਜਾ ਕੇ ਅਤੇ ਹਾਈ ਰਿਸਕ ਏਰੀਆ ਜਿਵੇ ਝੁੱਘੀ ਝੋਪੜੀਆਂ ਫੈਕਟਰੀਆਂ ਉਸਾਰੀ ਵਾਲੀਆਂ ਥਾਵਾਂ , ਭੱਠਿਆ , ਸਲੱਮ ਹੈਰੀਆ ਨੂੰ ਕਵਰ ਕਰਨ ਲਈ ਵਿਸੇਸ਼ ਟੀਮਾਂ ਲਗਾਈਆਂ ਜਾਣਗੀਆ । ਨਵ ਜਨਮੇ ਬੱਚੇ ਤੋ ਲੈ ਕੇ 5 ਸਾਲ ਤਕ ਦੇ ਬੱਚਿਆ ਜੀਵਨ ਰੂਪ ਪਲੱਸ ਪੋਲੀਓ ਦੀਆਂ ਦੋ ਬੂੰਦਾਂ ਪਿਲਾਈਆਂ ਜਾਣਗੀਆ।
ਡਾ; ਅਰਵਿੰਦ ਕੁਮਾਰ ਜਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਬਾਰੇ ਆਮ ਜਨਤਾ ਨੂੰ ਬੈਨਰ , ਪੋਸਟਰ ਰੈਲੀਆਂ , ਮੰਦਰਾਂ, ਗੁਰਦੁਆਰੇ ਅਤੇ ਚਰਚ ਤੋ ਮਾਈਕਿੰਗ ਰਾਹੀ ਜਾਗਰੂਕ ਕੀਤਾ ਜਾਵੇਗਾ ਅਤੇ ਹਰ ਬੱਚੇ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾ ਪਿਲਾਉਣੀਆਂ ਯਕੀਨੀ ਬਣਾਇਆ ਜਾਵੇ ਅਤੇ ਕੋਈ ਬੱਚਾ ਬੂੰਦਾਂ ਤੋ ਵਾਂਝਾ ਨਾ ਰਹਿ ਸਕੇ ।