ਪੈਟਰੋਲ ਪੰਪ ਡੀਲਰਾਂ ਅਤੇ ਗੈਸ ਏਜੰਸੀਆਂ ਨੂੰ ਜਾਰੀ ਕੀਤੀਆਂ ਜ਼ਰੂਰੀ ਹਦਾਇਤਾਂ

Mr. Sukhwinder Singh Gill
ਪੈਟਰੋਲ ਪੰਪ ਡੀਲਰਾਂ ਅਤੇ ਗੈਸ ਏਜੰਸੀਆਂ ਨੂੰ ਜਾਰੀ ਕੀਤੀਆਂ ਜ਼ਰੂਰੀ ਹਦਾਇਤਾਂ

ਅੰਮ੍ਰਿਤਸਰ 25 ਫਰਵਰੀ 2022 

ਸ: ਸੁਖਵਿੰਦਰ ਸਿੰਘ ਗਿੱਲ ਜਿਲ੍ਹਾ ਕੰਟਰੋਲਰ ਖੁਰਾਕਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਪੈਟਰੋਲ ਪੰਪ ਡੀਲਰਾਂ ਵਲੋਂ ਸਰਵਿਸ ਦਿੰਦੇ ਸਮੇਂ ਜ਼ਰੂਰੀ ਲੋੜਾਂ ਦਾ ਧਿਆਨ ਨਹੀਂ ਰੱਖਿਆ ਜਾਂਦਾ ਹੈ। ਖਪਤਕਾਰਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ  ਹੋਏ ਹਰ ਪੰਪ ਉਪਰ ਵਾਸ਼ਰੂਮ ਆਦਿ ਦੀ ਸਫ਼ਾਈ ਦਾ ਖਾਸ ਧਿਆਨ ਰੱਖਿਆ ਜਾਵੇਹਵਾ ਅਤੇ ਸਾਫ ਪੀਣ ਵਾਲੇ ਪਾਣੀ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ। ਇਸ ਤੋਂ ਬਿਨਾਂ ਪੰਪ ਤੇ ਸਰਵਿਸ ਕਰਦੇ ਮੁਲਾਜਮਾਂ ਦੀ ਵਰਦੀ ਆਦਿ ਦਾ ਧਿਆਨ ਰੱਖਿਆ ਜਾਵੇ।

ਹੋਰ ਪੜ੍ਹੋ :-ਪੰਜਾਬੀ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾ ਕੇ ਉਹਨਾਂ ਨੂੰ ਸੁਰੱਖਿਅਤ ਭਾਰਤ ਲਿਆਂਦਾ ਜਾਵੇ : ਹਰਸਿਮਰਤ ਕੌਰ ਬਾਦਲ

ਸ: ਗਿੱਲ ਨੇ ਦੱਸਿਆ ਕਿ ਐਲ.ਪੀ.ਜੀ. ਗੈਸ ਏਜੰਸੀ ਡੀਲਰਾਂ ਨੂੰ ਵੀ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਤਾਕੀਦ ਕੀਤੀ ਜਾਂਦੀ ਹੈ। ਗੈਸ ਡਲਿਵਰੀ ਵਹਿਕਲਾਂ ਉਪਰ ਸਬੰਧਤ ਗੈਸ ਏਜੰਸੀ ਦਾ ਨਾਮ ਅਤੇ ਫੋਨ ਨੰਬਰ ਆਦਿ ਲਿਖਿਆ ਹੋਣਾ ਚਾਹੀਦਾ ਹੈ ਅਤੇ ਵਹਿਕਲ ਵਿੰਚ ਸਿਲੰਡਰ ਤਰਤੀਬ ਵਿਚ ਰੱਖੇ ਜਾਣ ਅਤੇ ਡਲੀਵਰੀ ਮੈਨ ਦੀ ਵਰਦੀ ਆਦਿ ਦਾ ਪੂਰਾ ਧਿਆਨ ਰੱਖਿਆ ਜਾਵੇ। ਸਿਲੰਡਰ ਵਿਚ ਗੈਸ ਪੂਰੀ ਅਤੇ ਠੀਕ ਰੇਟ ਨੂੰ ਯਕੀਨੀ ਬਣਾਇਆ ਜਾਵੇ।  ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਦੀਆਂ ਅਚਨਚੇਤ ਚੈਕਿੰਗ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈਜੋ ਕਿ ਲਗਾਤਾਰ ਚੈਕਿੰਗ ਕਰਦੀਆਂ ਰਹਿਣਗੀਆਂ ਅਤੇ ਕਿਸੇ ਵੀ ਤਰ੍ਹਾਂ ਦੀ ਤਰੁੱਟੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Spread the love