ਸਿਵਲ ਹਸਪਤਾਲ ਫਾਜ਼ਿਲਕਾ ਵਿੱਚ ਮਨਾਇਆ ਗਿਆ ਵਿਸ਼ਵ ਸੁਣਨ ਦਿਵਸ

ਸਿਵਲ ਹਸਪਤਾਲ ਫਾਜ਼ਿਲਕਾ ਵਿੱਚ ਮਨਾਇਆ ਗਿਆ ਵਿਸ਼ਵ ਸੁਣਨ ਦਿਵਸ
ਸਿਵਲ ਹਸਪਤਾਲ ਫਾਜ਼ਿਲਕਾ ਵਿੱਚ ਮਨਾਇਆ ਗਿਆ ਵਿਸ਼ਵ ਸੁਣਨ ਦਿਵਸ

ਫਾਜ਼ਿਲਕਾ 3 ਮਾਰਚ 2022

ਅੱਜ ਵਿਸ਼ਵ ਸੁਣਨ ਦਿਵਸ ਦੇ ਮੌਕੇ ਤੇ ਸੰਕੇਤਕ ਭਾਸ਼ਾ ਸਬੰਧੀ ਬੈਨਰ ਜਾਰੀ ਕਰਦੇ ਹੋਏ ਸਿਵਲ ਸਰਜਨ ਫਾਜ਼ਿਲਕਾ ਡਾਕਟਰ ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ ਸੁਣਨ ਦੀ ਸ਼ਕਤੀ ਸਾਨੂੰ ਕੁਦਰਤ ਵੱਲੋਂ ਇਕ ਬਹੁਤ ਵੱਡੀ ਦੇਣ ਹੈ। ਪਰ ਇਸ ਲਈ ਸਾਨੂੰ ਆਪਣੇ ਕੰਨਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।

ਹੋਰ ਪੜ੍ਹੋ :-ਲੁਧਿਆਣਾ ‘ਚ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ 12 ਮਾਰਚ ਨੂੰ

ਉਨ੍ਹਾਂ ਕਿਹਾ ਕਿ ਕੰਨ ਵਿੱਚੋ ਖੂਨ, ਬਦਬੂ ਦਾ ਆਉਣਾ ਗੰਭੀਰ ਰੋਗ ਦੇ ਲਛੱਣ ਹੁੰਦੇ ਹਨ, ਏਸੇ ਤਰਾਂ ਕੰਨ ਵਿਚ ਕੋਈ ਤਿੱਖੀ ਚੀਜ ਨਹੀਂ ਪਾਉਣੀ ਤੇ ਬੱਚੇ ਦੇ ਕੰਨ ਤੇ ਕਦੇ ਨਾ ਮਾਰੋ, ਕੰਨਾਂ ਨੂੰ ਤੇਜ਼ ਸ਼ੋਰ ਸ਼ਰਾਬੇ ਤੋਂ ਬਚਾਓ ਤੇ ਕੰਨਾਂ ਵਿਚ ਪਾਣੀ ਨਾ ਪੈਣ ਦਿਓ। ਜੇ ਕੋਈ ਬੱਚਾ ਕਲਾਸ ਵਿੱਚ ਪੜ੍ਹਾਈ ਤੇ ਧਿਆਨ ਨਹੀਂ ਦਿੰਦਾ ਜਾ ਵਾਰ ਵਾਰ ਇਕੋ ਗੱਲ ਪੁੱਛਦਾ ਹੈ ਤਾਂ ਹੋ ਸਕਦਾ ਹੈ ਉਸਨੂੰ ਘਟ ਸੁਣਾਈ ਦੇਂਦਾ ਹੋਵੇ। ਕੰਨ ਵਿਚ ਕਿਸੇ ਵੀ ਤਰਾਂ ਦੇ ਤੇਲ ਜਾਂ ਹੋਰ ਕੋਈ ਤਰਲ ਪਦਾਰਥ ਨਹੀਂ ਪਾਉਣੇ ਚਾਹੀਦੇ। ਉਪਰੋਕਤ ਨਿਸ਼ਾਨੀਆਂ ਹੋਣ ਤੇ ਤੁਰੰਤ ਡਾਕਟਰੀ ਸਲਾਹ ਤੇ ਪੂਰਾ ਇਲਾਜ਼ ਕਰਾਉਣਾ ਚਾਹੀਦਾ ਹੈ।

ਡਾ ਸਰਬ੍ਰਿੰਦਰ ਸਿੰਘ ਏ ਸੀ ਐਸ ਨੇ ਕਿਹਾ ਕਿ ਨਾਲ ਸਾਨੂੰ ਸਾਰਿਆਂ ਨੂੰ ਹੀ ਜਿਹੜੇ ਜਨਮ ਤੋਂ ਹੀ ਸੁਣ ਜਾਂ ਬੋਲ ਨਹੀਂ ਸਕਦੇ ਓਹਨਾਂ ਨਾਲ ਕਦੇ ਵੀ ਭੇਦਭਾਵ ਭਰਿਆ ਵਰਤਾਰਾ ਨਹੀਂ ਕਰਨਾ ਚਾਹੀਦਾ।

ਇਸ ਮੌਕੇ ਤੇ ਸੰਕੇਤਕ ਭਾਸ਼ਾ ਬਾਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਮਾਸ ਮੀਡੀਆ ਅਫ਼ਸਰ ਸ੍ਰੀ ਅਨਿਲ ਧਾਮੂ ਨੇ ਕਿਹਾ ਕਿ ਵਿਭਾਗ ਵੱਲੋਂ ਸਮੂਹ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ਭਾਸ਼ਾ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਤਾਂ ਜੋਂ ਕਿਸੇ ਨਾਲ ਬਿਨਾ ਭੇਦ ਭਾਵ ਦੇ ਓਹਨਾਂ ਨੂੰ ਸਹੀ ਮਾਰਗ ਦਰਸ਼ਨ ਅਤੇ ਸਹਾਇਤਾ ਦਿੱਤੀ ਜਾ ਸਕੇ।

ਇਸ ਮੌਕੇ ਤੇ ਐਸ ਐਮ ਓ ਫਾਜ਼ਿਲਕਾ ਡਾਕਟਰ ਰੋਹਿਤ, ਡਾ ਅਰਪਿਤ ਗੁਪਤਾ, ਬੀ ਈ ਈ ਹਰਮੀਤ , ਦੀਵੇਸ਼ ਬੀ ਸੀ ਸੀ ਸੁਖਦੇਵ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।

Spread the love