ਜੰਗਲਾਂ ਨੂੰ ਲੋਕਾਂ ਦੀ ਸ਼ਮੂਲਿਅਤ ਰਾਹੀਂ ਤੇ ਅਧੁਨਿਕ ਤਕਨੀਕਾਂ ਨਾਲ ਅੱਗਾਂ ਤੋਂ ਬਚਾਇਆ ਜਾਵੇਗਾ : ਪ੍ਰਵੀਨ ਕੁਮਾਰ

Mr. Praveen Kumar,
ਜੰਗਲਾਂ ਨੂੰ ਲੋਕਾਂ ਦੀ ਸ਼ਮੂਲਿਅਤ ਰਾਹੀਂ ਤੇ ਅਧੁਨਿਕ ਤਕਨੀਕਾਂ ਨਾਲ ਅੱਗਾਂ ਤੋਂ ਬਚਾਇਆ ਜਾਵੇਗਾ : ਪ੍ਰਵੀਨ ਕੁਮਾਰ
ਪ੍ਰਧਾਨ ਮੁੱਖ ਵਣ ਪਾਲ ਪੰਜਾਬ ਵੱਲੋਂ ਵਣ ਮੰਡਲ ਅਫਸਰਾਂ ਅਤੇ ਵਣ ਰੇਂਜ ਅਫਸਰਾਂ ਨਾਲ ਮੀਟਿੰਗ
ਐਸ.ਏ.ਐਸ ਨਗਰ 04 ਮਾਰਚ 2022
ਸ਼੍ਰੀ ਪ੍ਰਵੀਨ ਕੁਮਾਰ, ਆਈ.ਐਫ.ਐਸ. ਪ੍ਰਧਾਨ ਮੁੱਖ ਵਣ ਪਾਲ  ਪੰਜਾਬ ਐਸ.ਏ.ਐਸ.ਨਗਰ ਵੱਲੋਂ ਵਣ ਭਵਨ ਸੈਕਟਰ-68 ਮੋਹਾਲੀ ਵਿਖੇ (ਹਿੱਲਜ਼ ਜੌਨ) ਦੇ ਸਮੂਹ ਵਣ ਮੰਡਲ ਅਫਸਰਾਂ ਅਤੇ ਵਣ ਰੇਂਜ ਅਫਸਰਾਂ ਨਾਲ ਮੀਟਿੰਗ ਕੀਤੀ ਗਈ । ਜਾਣਕਾਰੀ ਦਿੰਦੇ ਹੋਏ ਸ਼੍ਰੀ ਪਵੀਨ ਕੁਮਾਰ ਨੇ ਦੱਸਿਆ ਕਿ ਗਰਮੀ ਦੇ ਸੀਜਨ ਦੀ ਆਮਦ ਨੂੰ ਦੇਖਦੇ ਹੋਏ ਪ੍ਰਧਾਨ ਮੁੱਖ ਵਣ ਪਾਲ ਵੱਲੋਂ ਇਹ ਹੰਗਾਮੀ ਮੀਟਿੰਗ ਸੱਦੀ ਗਈ ਸੀ। ਜਿਸ ਵਿੱਚ ਸਮੂਹ ਵਣ ਮੰਡਲ ਅਫਸਰਾਂ ਅਤੇ ਵਣ ਰੇਂਜ ਅਫਸਰਾਂ ਤੋਂ ਇਲਾਵਾ ਵਣ ਵਿਭਾਗ ਦੇ ਉੱਚ ਅਧਿਕਾਰੀ ਸ਼੍ਰੀ ਬਸੰਤਾ ਰਾਜ ਕੁਮਾਰ, ਆਈ.ਐਫ.ਐਸ. ਮੁੱਖ ਵਣ ਪਾਲ, ਸ: ਮਹਾਂਵੀਰ ਸਿੰਘ, ਆਈ.ਐਫ.ਐਸ. ਮੁੱਖ ਵਣ ਪਾਲ (ਹਿੱਲਜ਼), ਪੰਜਾਬ ਅਤੇ ਸ਼੍ਰੀ ਵਿਸ਼ਾਲ ਚੌਹਾਨ, ਆਈ.ਐਫ.ਐਸ. ਵਣ ਪਾਲ ਸ਼ਿਵਾਲਿਕ ਸਕਰਲ ਪੰਜਾਬ ਵੀ ਹਾਜ਼ਰ ਸਨ।
ਉਨ੍ਹਾ ਦੱਸਿਆ ਇਸ ਮੀਟਿੰਗ ਦੌਰਾਨ ਸਮੂਹ ਫੀਲਡ ਸਟਾਫ ਨੇ ਆਪਣੇ-ਆਪਣੇ ਤਜਰਬੇ ਸਾਂਝੇ ਕੀਤੇ। ਇਸ ਦੌਰਾਨ ਵਣ ਮੰਡਲ ਅਫਸਰ ਹੁਸ਼ਿਆਰਪੁਰ ਅਤੇ ਵਣ ਮੰਡਲ ਅਫਸਰ ਮੋਹਾਲੀ ਵੱਲੋਂ ਅੱਗਾਂ ਦੇ ਕਾਰਨਾਂ ਅਤੇ ਅਗਾਊਂ ਰੋਕਥਾਮ, ਅੱਗਾਂ ਤੇ ਕੰਟਰੋਲ ਅਤੇ ਅੱਗ ਲੱਗਣ ਤੋਂ ਬਾਅਦ ਹੋਏ ਨੁਕਸਾਨ ਦੀ ਭਰਪਾਈ ਸਬੰਧੀ ਵਿਸਥਾਰ ਸਹਿਤ ਪਾਵਰ ਪੁਆਇੰਟ ਤੇ ਪ੍ਰੈਜਨਟੇਸ਼ਨ  ਰਾਹੀਂ ਦੱਸਿਆ ਗਿਆ। ਇਸ ਤੋਂ ਇਲਾਵਾ ਸ: ਮਹਾਂਵੀਰ ਸਿੰਘ, ਆਈ.ਐਫ.ਐਸ. ਮੁੱਖ ਵਣ ਪਾਲ (ਹਿਲਜ਼), ਪੰਜਾਬ ਵੱਲੋਂ ਗ੍ਰੀਨ ਪੰਜਾਬ ਮਿਸ਼ਨ ਤਹਿਤ ਪਿੰਡਾਂ ਵਿੱਚ ਬਣੀਆਂ ਫਾਰੈਸਟ ਪ੍ਰੋਟੈਕਸ਼ਨ ਕਮੇਟੀਆਂ ਨੂੰ ਅਤੇ ਸੈਲਫ ਹੈਲਪ ਗਰੁੱਪਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਵੱਖ-ਵੱਖ ਧੰਦਿਆਂ ਸਬੰਧੀ ਆਧੁਨਿਕ ਟ੍ਰੇਨਿੰਗਾਂ ਦਵਾ ਕੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਪਰਾਲੇ ਕਰਨ ਸਬੰਧੀ ਚਾਨਣਾ ਪਾਇਆ ਗਿਆ ਅਤੇ ਸ਼੍ਰੀ ਵਿਸ਼ਾਲ ਚੌਹਾਨ, ਆਈ.ਐਫ.ਐਸ. ਵਣ ਪਾਲ ਸ਼ਿਵਾਲਿਕ ਸਕਰਲ ਪੰਜਾਬ ਜੀ ਵੱਲੋਂ ਫਾਰੈਸਟ ਪ੍ਰੋਟੈਕਸ਼ਨ ਕਮੇਟੀਆਂ, ਈਕੋ ਕਲੱਬਾਂ, ਯੂਥ ਕਲੱਬਾਂ, ਧਾਰਮਿਕ ਸੰਸਥਾਂਵਾ ਅਤੇ ਆਮ ਲੋਕਾਂ ਨੂੰ ਜੰਗਲਾਂ ਨੂੰ ਅੱਗਾਂ ਤੋਂ ਬਚਾਉਣ ਲਈ ਸ਼ਮੂਲਿਅਤ ਦੇਣ ਦੀ ਅਪੀਲ ਕੀਤੀ ਗਈ। ਇਸੇ ਤਰ੍ਹਾਂ ਸ਼੍ਰੀ ਬਸੰਤਾ ਰਾਜ ਕੁਮਾਰ, ਆਈ.ਐਫ.ਐਸ. ਮੁੱਖ ਵਣ ਪਾਲ , ਵੱਲੋਂ ਜੰਗਲਾਂ ਵਿੱਚ ਈਕੋ-ਟੂਰਿਜ਼ਮ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੰਦੇ ਹੋਏ ਲੋਕਾਂ ਨੂੰ ਇਸ ਵਿੱਚ ਵੱਧ ਤੋਂ ਵੱਧ ਨਿਵੇਸ਼ ਕਰਵਾਉਣ ਲਈ ਕਿਹਾ ਗਿਆ, ਤਾਂ ਜੋ ਲੋਕਾਂ ਵਿੱਚ ਜੰਗਲਾਂ ਸਬੰਧੀ ਜਾਗਰੂਕਤਾ ਪੈਂਦਾ ਹੋ ਸਕੇ ਅਤੇ ਲੋਕਲ ਵੱਸਦੇ ਲੋਕਾਂ ਨੂੰ ਰੋਜ਼ਗਾਰ ਵੀ ਮਿੱਲ ਸਕੇ।
ਉਨ੍ਹਾਂ ਵੱਲੋਂ ਅੱਗ ਬੁਝਾਉਣ ਲਈ ਪੁਰਾਣੀਆਂ ਤਕਨੀਕਾਂ ਦੇ ਨਾਲ-ਨਾਲ ਨਵੀਆਂ ਤਕਨੀਕਾਂ ਜਿਵੇਂ ਕਿ ਡਰੋਨ ਕੈਮਰਾ, ਫਾਈਰ ਫਾਈਟਿੰਗ ਅਤੇ ਆਧੁਨਿਕ ਅੱਗਾਂ ਦੇ ਔਜਾਰ ਅਤੇ ਸੈਟੇਲਾਈਟ ਰਾਹੀਂ ਪ੍ਰਾਪਤ ਅਲਰਟ ਦੇ ਅਧਾਰ ਤੇ ਅੱਗਾਂ ਤੇ ਕੰਟਰੋਲ ਕਰਨ ਸਬੰਧੀ ਸਮੂਹ ਸਟਾਫ ਨੂੰ ਹਦਾਇਤ ਕੀਤੀ ਗਈ ਅਤੇ ਉਹਨਾਂ ਵੱਲੋਂ ਇੱਕ ਇੰਟਰ ਸਟੇਟ ਕਮੇਟੀ ਬਣਾਉਣ ਲਈ ਵੀ ਜੋਰ ਦਿੱਤਾ ਗਿਆ, ਤਾਂ ਜੋ ਨਾਲ ਲੱਗਦੇ ਪ੍ਰਾਂਤਾ ਜਿਵੇਂ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੋਂ ਅੱਗ ਜੰਗਲਾਂ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕੇ। ਉਹਨਾਂ ਵੱਲੋਂ ਵਿਭਾਗ ਦੀਆਂ ਵੱਖ-ਵੱਖ ਚੱਲ ਰਹੀਆਂ ਸਕੀਮਾਂ ਤਹਿਤ ਲੋਕਾਂ ਦੀ ਸ਼ਮੂਲਿਅਤ ਯਕੀਨੀ ਬਣਾਉਣ ਅਤੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਜੰਗਲਾਂ ਤੇ ਨਿਰਭਰਤਾ ਘਟਾਉਣ ਲਈ ਵੀ ਕਿਹਾ ਗਿਆ।
ਇਸ ਤੋਂ ਇਲਾਵਾ ਉਹਨਾਂ ਵੱਲੋਂ ਸਟਾਫ ਨੂੰ ਇਹ ਵੀ ਤਾੜਨਾ ਕੀਤੀ ਗਈ ਕਿ ਜੇਕਰ ਕੋਈ ਜਾਣ ਬੁਝ ਕੇ ਅੱਗ ਲਗਾਉਂਦਾ ਹੈ ਤਾਂ ਉਸ ਵਿਰੁੱਧ ਐਫ.ਆਈ.ਆਰ ਦਰਜ ਕਰਵਾਉਣੀ ਯਕੀਨੀ ਬਣਾਈ ਜਾਵੇ ਅਤੇ ਸਟਾਫ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ ।
Spread the love