ਚਾਹ/ਦੁੱਧ ਦੀ ਕੰਟੀਨ ਅਤੇ ਸਾਈਕਲ ਸਟੈਂਡ ਦੀ ਪਾਰਕਿੰਗ ਦੇ ਠੇਕੇ ਲਈ 22 ਮਾਰਚ 2022 ਨੂੰ ਤਹਿਸੀਲ ਦਫਤਰ ਜਲਾਲਾਬਾਦ ਵਿਖੇ ਹੋਵੇਗੀ ਬੋਲੀ

bREAKING NEWS MAKHANI
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਦੇ ਸਬੰਧ ’ਚ 19 ਅਕਤੂਬਰ ਨੂੰ ਜ਼ਿਲ੍ਹਾ ਅੰਮ੍ਰਿਤਸਰ ‘ਚ ਛੁੱਟੀ ਦਾ ਐਲਾਨ

ਜਲਾਲਾਬਾਦ  ਫਾਜ਼ਿਲਕਾ, 16 ਮਾਰਚ 2022

ਤਹਿਸੀਲਦਾਰ ਜਲਾਲਾਬਾਦ ਸ੍ਰੀ ਸ਼ੀਸ਼ਪਾਲ ਨੇ ਦੱਸਿਆ ਕਿ ਤਹਿਸੀਲ ਜਲਾਲਾਬਾਦ ਵਿਖੇ ਸਾਲ 2022-2023 (01 ਅਪ੍ਰੈਲ 2022 ਤੋਂ 31 ਮਾਰਚ 2023) ਲਈ ਚਾਹ/ਦੁੱਧ ਦੀ ਕੰਟੀਨ ਅਤੇ ਸਾਈਕਲ ਸਟੈਂਡ ਦੀ ਪਾਰਕਿੰਗ ਨੂੰ ਠੇਕੇ `ਤੇ ਦੇਣ ਲਈ ਖੁੱਲੀ ਬੋਲੀ ਹੋਵੇਗੀ।ਉਨ੍ਹਾਂ ਕਿਹਾ ਕਿ ਚਾਹ-ਦੁੱਧ ਦੀ ਕੰਟੀਨ ਅਤੇ ਸਾਈਕਲ ਸਟੈਂਡ ਦੀ ਪਾਰਕਿੰਗ ਦਾ ਠੇਕਾ ਲੈਣ ਦੇ ਚਾਹਵਾਨ ਵਿਅਕਤੀ 22 ਮਾਰਚ 2022 ਨੂੰ ਤਹਿਸੀਲ ਦਫਤਰ ਜਲਾਲਾਬਾਦ ਵਿਖੇ ਹਾਜਰ ਹੋ ਕੇ ਬੋਲੀ ਦੇ ਸਕਦੇ ਹਨ।

ਹੋਰ ਪੜ੍ਹੋ :-ਵਿਸ਼ਵ ਅਮਨ ਦੀ ਸਲਾਮਤੀ ਲਈ ਕਲਮਾਂ, ਬੁਰਸ਼ਾਂ ਸਾਜ਼ਾਂ ਵਾਲਿਆਂ ਦਾ ਮਜਬੂਤ ਕਾਫ਼ਲਾ ਬਣਾਉਣ ਦੀ ਲੋੜ- ਫ਼ਖ਼ਰ ਜ਼ਮਾਂ

ਉਨ੍ਹਾਂ ਦੱਸਿਆ ਕਿ ਬੋਲੀ ਦੇਣ ਤੋਂ ਪਹਿਲਾਂ 10 ਹਜ਼ਾਰ ਰੁਪਏ ਦੀ ਰਾਸ਼ੀ ਬਤੌਰ ਜਮਾਨਤ ਜਮ੍ਹਾਂ ਕਰਵਾਉਣੀ ਹੋਵੇਗੀ। ਬੋਲੀ ਦੇਣ ਤੋਂ ਬਾਅਦ ਸਫਲ ਬੋਲੀਕਾਰ ਨੂੰ ਰਕਮ ਦਾ ਚੌਥਾ ਹਿਸਾ ਮੌਕੇ `ਤੇ ਜਮ੍ਹਾਂ ਕਰਵਾਉਣੀ ਹੋਵੇਗੀ ਅਤੇ ਬਾਕੀ ਰਕਮ ਅਗਲੇ ਤਿੰਨ ਮਹੀਨਿਆਂ ਵਿਚ ਬਰਾਬਰ ਕਿਸ਼ਤਾਂ ਵਿਚ ਜਮ੍ਹਾਂ ਕਰਵਾਉਣ ਸਬੰਧੀ 500 ਰੁਪਏ ਦੇ ਅਸ਼ਟਾਮ `ਤੇ ਇਕਰਾਰਨਾਮਾ ਕੀਤਾ ਜਾਵੇਗਾ ਅਤੇ ਬਕਾਇਆ ਰਹਿੰਦੀ ਰਕਮ ਦੇ ਸਬੰਧ ਵਿਚ ਬੋਲੀਕਾਰ ਪਾਸੋ ਅਡਵਾਂਸ ਚੈਕ ਵੀ ਲਏ ਜਾਣਗੇ।ਬੋਲੀ ਮਨਜੂਰ/ਨਾ ਮਨਜ਼ੁਰ ਕਰਨ ਦਾ ਅਧਿਕਾਰ ਡਿਪਟੀ ਕਮਿਸ਼ਨਰ ਫਾਜ਼ਿਲਕਾ ਜੀ ਕੋਲੋ ਰਾਖਵਾਂ ਹੋਵੇਗਾ। ਬੋਲੀ ਦੀਆਂ ਸ਼ਰਤਾਂ ਮੌਕੇ `ਤੇ ਸੁਣਾਈਆਂ ਜਾਣਗੀਆਂ।

Spread the love