ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਫਾਜ਼ਿਲਕਾ ਦੇ ਖੁਸ਼ਹਾਲੀ ਦੇ ਰਾਖਿਆਂ ਦੀ ਬੈਠਕ ਹੋਈ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਫਾਜ਼ਿਲਕਾ ਦੇ ਖੁਸ਼ਹਾਲੀ ਦੇ ਰਾਖਿਆਂ ਦੀ ਬੈਠਕ ਹੋਈ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਫਾਜ਼ਿਲਕਾ ਦੇ ਖੁਸ਼ਹਾਲੀ ਦੇ ਰਾਖਿਆਂ ਦੀ ਬੈਠਕ ਹੋਈ

ਫਾਜ਼ਿਲਕਾ, 16 ਮਾਰਚ 2022

ਜ਼ਿਲ੍ਹਾ ਫਾਜ਼ਿਲਕਾ ਦੇ ਸਮੂਹ ਖੁਸ਼ਹਾਲੀ ਦੇ ਰਾਖਿਆਂ (ਜੀ.ਓ.ਜੀ.) ਦੀ ਬੈਠਕ ਜ਼ਿਲ੍ਹਾ ਮੁੱਖੀ ਸੇਵਾਮੁਕਤ ਕਰਨਲ ਸ. ਅਜੀਤ ਸਿੰਘ ਸਮਾਘ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ।

ਹੋਰ ਪੜ੍ਹੋ :-12-14 ਸਾਲ ਦੇ ਬੱਚਿਆਂ ਦਾ ਹੋਵੇਗਾ ਮੁਫ਼ਤ ਕੋਵਿਡ ਟੀਕਾਕਰਣ – ਸਿਵਲ ਸਰਜਨ ਡਾ. ਐਸ.ਪੀ.ਸਿੰਘ

ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਮੁੱਖੀ ਨੇ ਸਾਰੇ ਹਾਜ਼ਰ ਅਧਿਕਾਰੀਆਂ, ਸੁਪਰਵਾਈਜ਼ਰਾਂ ਤੇ ਜੀ.ਓ.ਜੀਜ. ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਅਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਾਹਾ ਲੋਕਾਂ ਤੱਕ ਸਮੇਂ ਸਿਰ ਪੁੱਜਦਾ ਹੋਵੇ ਇਸ ਦੀ ਰਿਪੋਰਟਿੰਗ ਕਰਨ ਦਾ ਕੰਮ ਜੀ.ਓ.ਜੀ ਵੱਲੋਂ ਕੀਤਾ ਜਾਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਫਰਜ ਬਣਦਾ ਹੈ ਕਿ ਅਸੀਂ ਮਿਲ ਜੁਲ ਕੇ ਬਿਨਾ ਭੇਦ-ਭਾਵ ਤੋਂ ਭਲਾਈ ਸਕੀਮਾਂ ਦੀ ਨਿਗਰਾਨੀ ਕਰੀਏ ਅਤੇ ਨਿਰਪੱਖ ਹੋ ਕੇ ਰਿਪੋਰਟਿੰਗ ਕਰੀਏ ਤਾਂ ਜ਼ੋ ਲੋਕਾਂ ਨੂੰ ਤੈਅ ਸਮੇਂ ਅੰਦਰ ਲਾਹਾ ਮੁਹੱਈਆ ਕਰਵਾਇਆ ਜਾ ਸਕੇ।

ਇਸ ਤੋਂ ਇਲਾਵਾ ਜ਼ਿਲ੍ਹਾ ਮੁੱਖੀ ਨੇ ਕਿਹਾ ਕਿ ਜੇਕਰ ਕਿਸੇ ਵੀ ਜੀ.ਓ.ਜੀ. ਨੂੰ ਡਿਉਟੀ ਦੌਰਾਨ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਤਹਿਸੀਲ ਮੁੱਖੀ ਦੇ ਧਿਆਨ ਵਿਚ ਲਿਆਂਦੀ ਜਾਵੇ ਤਾਂ ਜ਼ੋ ਨਿਰਵਿਘਨ ਤਰੀਕੇ ਨਾਲ ਡਿਉਟੀ ਨਿਭਾਈ ਜਾ ਸਕੇ।ਅੰਤ ਵਿਚ ਜ਼ਿਲ੍ਹਾ ਮੁਖੀ ਨੇ ਨਵੇਂ ਨਿਯੁਕਤ ਜੀ.ਓ.ਜੀ. ਨੂੰ ਨਿਯੁਕਤੀ ਪੱਤਰ ਪ੍ਰਦਾਨ ਕੀਤੇ।

ਇਸ ਮੌਕੇ ਤਹਿਸੀਲ ਮੁਖੀ ਲੈਫਟੀਨੈਂਟ ਕਰਨਲ ਇੰਦਰਪਾਲ ਸਿੰਘ ਘੰੁਮਣ, ਲੈਫਟੀਨੈਂਟ ਕਰਨਲ ਐਸ.ਪੀ. ਗਾਬਾ, ਕੈਪਟਨ ਅਮ੍ਰਿਤ ਲਾਲ, ਸੁਪਰਵਾਈਜਰ ਕੈਪਟਨ ਹਰਦੀਪ ਸਿੰਘ, ਕੈਪਟਨ ਸੁਰਿੰਦਰ ਸਿੰਘ ਗਿੱਲ, ਸੂਬੇਦਾਰ ਮੇਜਰ ਜੈ ਚੰਦ ਕੰਬੋਜ਼, ਸੂਬੇਦਾਰ ਤਜਿੰਦਰਪਾਲ ਸਿੰਘ, ਰਛਪਾਲ ਸਿੰਘ ਭੁੱਲਰ, ਰੇਸ਼ਮ ਸਿੰਘ ਅਤੇ ਜ਼ਿਲੇ੍ਹ ਦੇ ਜੀ.ਓ.ਜੀ. ਹਾਜ਼ਰ ਸਨ।

Spread the love