ਓਰਲ ਹੈਲਥ ਵੀਕ ਮੌਕੇ ਬੱਚਿਆਂ ਨੂੰ ਦਿੱਤੀ ਗਈ ਮੂੰਹ ਦੀ ਸਫਾਈ ਬਾਰੇ ਜਾਣਕਾਰੀ

ਓਰਲ ਹੈਲਥ ਵੀਕ ਮੌਕੇ ਬੱਚਿਆਂ ਨੂੰ ਦਿੱਤੀ ਗਈ ਮੂੰਹ ਦੀ ਸਫਾਈ ਬਾਰੇ ਜਾਣਕਾਰੀ
ਓਰਲ ਹੈਲਥ ਵੀਕ ਮੌਕੇ ਬੱਚਿਆਂ ਨੂੰ ਦਿੱਤੀ ਗਈ ਮੂੰਹ ਦੀ ਸਫਾਈ ਬਾਰੇ ਜਾਣਕਾਰੀ

ਫਾਜ਼ਿਲਕਾ, 17 ਮਾਰਚ 2022

ਫਾਜ਼ਿਲਕਾ ਦੇ ਸਿਵਲ ਸਰਜਨ ਡਾ: ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ `ਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਰੂਪਾਲੀ ਮਹਾਜਨ ਦੀ ਅਗਵਾਈ `ਚ ਪਿੰਡ ਰਾਣਾ ਦੇ ਪ੍ਰਾਇਮਰੀ ਸਕੂਲ `ਚ ਬੱਚਿਆਂ ਨੂੰ ਓਰਲ ਹੈਲਥ ਸਪਤਾਹ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਰੋਜ਼ਾਨਾ ਰਾਤ ਨੂੰ ਬਰਸ਼ ਕਰਨ ਅਤੇ ਦੰਦਾਂ ਦੀ ਸਾਫ਼-ਸਫ਼ਾਈ ਸਬੰਧੀ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ।

ਹੋਰ ਪੜ੍ਹੋ :-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਫਾਜ਼ਿਲਕਾ ਦੇ ਖੁਸ਼ਹਾਲੀ ਦੇ ਰਾਖਿਆਂ ਦੀ ਬੈਠਕ ਹੋਈ

ਇਸ ਮੌਕੇ ਡੈਂਟਲ ਸਰਜਨ ਡਾ: ਪੰਕਜ ਚੌਹਾਨ ਅਤੇ ਡਾ: ਅਸ਼ੀਸ਼ ਗਰੋਵਰ ਨੇ ਬੱਚਿਆਂ ਨੂੰ ਦੱਸਿਆ ਕਿ ਮੂੰਹ ਦੀ ਸਫ਼ਾਈ ਬਹੁਤ ਜ਼ਰੂਰੀ ਹੈ ਤਾਂ ਜੋ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਆਮ ਤੌਰ `ਤੇ ਬੱਚੇ ਮੂੰਹ ਦੀ ਸਫ਼ਾਈ ਨੂੰ ਪਹਿਲ ਨਹੀਂ ਦਿੰਦੇ, ਜਿਸ ਕਾਰਨ ਛੋਟੀ ਉਮਰ ਵਿਚ ਹੀ ਦੰਦਾਂ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।ਉਨ੍ਹਾਂ ਕਿਹਾ ਕਿ ਮੂੰਹ ਦੀ ਸਫ਼ਾਈ ਜਿਸ ਵਿੱਚ ਦਿਨ ਵਿੱਚ ਦੋ ਵਾਰ ਬਰਸ਼ ਕਰਨਾ ਸ਼ਾਮਲ ਹੈ, ਦੀ ਆਦਤ ਬਣ ਜਾਵੇ ਤਾਂ ਦੰਦਾਂ ਨਾਲ ਸਬੰਧਤ ਕੋਈ ਬਿਮਾਰੀ ਨਹੀਂ ਹੁੰਦੀ।

ਇਸ ਤੋਂ ਇਲਾਵਾ ਦੰਦਾਂ ਦੇ ਮਾਹਿਰ ਡਾਕਟਰਾਂ ਤੋਂ ਹੀ ਇਲਾਜ ਕਰਵਾਉਣਾ ਚਾਹੀਦਾ ਹੈ।ਰਾਤ ਨੂੰ ਬੁਰਸ਼ ਕਰਨ ਤੋਂ ਬਾਅਦ ਕੁਝ ਨਹੀਂ ਖਾਣਾ ਚਾਹੀਦਾ।

ਇਸ ਮੌਕੇ ਸਟਾਫ਼ ਨਰਸ ਸ਼ੀਨਮ ਕੰਬੋਜ ਵੀ ਹਾਜ਼ਰ ਸਨ।

Spread the love