ਪੰਜਾਬ ਅਥਲੈਟਿਕਸ ਚੈਂਪੀਅਨਸ਼ਿਪ: ਬਰਨਾਲਾ ਦੇ ਖਿਡਾਰੀ ਦੀ ਝੋਲੀ ਕਾਂਸੀ ਦਾ ਤਗ਼ਮਾ

ਪੰਜਾਬ ਅਥਲੈਟਿਕਸ ਚੈਂਪੀਅਨਸ਼ਿਪ: ਬਰਨਾਲਾ ਦੇ ਖਿਡਾਰੀ ਦੀ ਝੋਲੀ ਕਾਂਸੀ ਦਾ ਤਗ਼ਮਾ
ਪੰਜਾਬ ਅਥਲੈਟਿਕਸ ਚੈਂਪੀਅਨਸ਼ਿਪ: ਬਰਨਾਲਾ ਦੇ ਖਿਡਾਰੀ ਦੀ ਝੋਲੀ ਕਾਂਸੀ ਦਾ ਤਗ਼ਮਾ

ਬਰਨਾਲਾ, 21 ਮਾਰਚ 2022

ਪੰਜਾਬ ਅਥਲੈਟਿਕਸ ਐਸੋਸੀਏਸ਼ਨ ਵੱਲੋਂ 97ਵੀਂ ਸੀਨੀਅਰ ਓਪਨ ਪੰਜਾਬ ਅਥਲੈਟਿਕਸ ਚੈਂਪੀਅਨਸ਼ਿਪ (ਮਹਿਲਾ/ਪੁਰਸ਼) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 19 ਅਤੇ 20 ਮਾਰਚ ਨੂੰ ਕਰਵਾਈ ਗਈ।

ਹੋਰ ਪੜ੍ਹੋ :-ਨਰਮੇ ਨੂੰ ਗੁਲਾਬੀ ਸੂੰਡੀ ਦੇ ਹਮਲੇ ਤੋਂ ਬਚਾਉਣ ਲਈ ਖੇਤੀਬਾੜੀ ਵਿਭਾਗ ਦੀ ਮੁਹਿੰਮ ਜਾਰੀ

ਇਸ ਚੈਂਪੀਅਨਸ਼ਿਪ ਵਿੱਚ ਜ਼ਿਲ੍ਹਾ ਬਰਨਾਲਾ ਦੇ ਖਿਡਾਰੀ ਗੁਰਦੀਪ ਸਿੰਘ ਕਲੇਰ ਪੁੱਤਰ ਬਲਜੀਤ ਸਿੰਘ ਨੇ ਟ੍ਰਿਪਲ ਜੰਪ ਵਿੱਚ ਤੀਜਾ ਸਥਾਨ (ਕਾਂਸੀ ਦਾ ਤਗ਼ਮਾ ) ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਖਿਡਾਰੀ ਗੁਰਦੀਪ ਕਲੇਰ ਵਾਸੀ ਸ਼ਹਿਰ ਬਰਨਾਲਾ  ਖੇਡ ਵਿਭਾਗ ਦੇ ਕੋਚ ਜਸਪ੍ਰੀਤ ਸਿੰਘ ਮੰਡੇਰ ਅਥਲੈਟਿਕਸ ਕੋਲ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਪ੍ਰੈਕਟਿਸ ਕਰਦਾ ਹੈ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਖਿਡਾਰੀ ਅਤੇ ਉਸ ਦੇ ਕੋਚ ਨੂੰ ਮੁਬਾਰਕਬਾਦ ਦਿੱਤੀ ਗਈ।

ਇਸ ਮੌਕੇ ਡਾ. ਸੁਖਰਾਜ ਸਿੰਘ, ਬਲਦੇਵ ਸਿੰਘ ਮਾਨ, ਗੁਰਪ੍ਰੀਤ ਸਿੰਘ ਮੰਡੇਰ ਐਡਵੋਕੇਟ, ਕਮਲ ਗਰੇਵਾਲ, ਮਲਕੀਤ ਸਿੰਘ ਬੋਗਾ, ਗੁਰਮੀਤ ਸਿੰਘ ਕੁੱਬੇ, ਗੁਰਨੀਤ ਸਿੰਘ ਮਾਨ ਕੈਨੇਡਾ, ਤੋਤਾ ਕਬੱਡੀ ਖਿਡਾਰੀ, ਬਲਜੀਤ ਸਿੰਘ ਵੈਲੀ, ਵੈਟਰਿਨ ਪਲੇਅਰ ਕੌਰ ਸਿੰਘ, ਕਰਨ ਸਿੰਘ ਗੋਇਲ ਪੀ ਐਸ ਟੀ ਸੀ ਐੱਲ ਨੇ ਖਿਡਾਰੀ ਨੂੰ ਮੁਬਾਰਕਬਾਦ ਦਿੱਤੀ।ਦੱਸਣਯੋਗ ਹੈ ਕਿ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਅਥਲੈਟਿਕਸ ਦੀ ਮੁਫ਼ਤ ਕੋਚਿੰਗ ਦਿੱਤੀ ਜਾ ਰਹੀ ਹੈ।

Spread the love