‘ਬੇਟੀ ਬਚਾਓ, ਬੇਟੀ ਪੜਾਓ’ ਸਕੀਮ ਅਧੀਨ ਸਕੂਲਾਂ ਨੂੰ ਡੇਢ ਲੱਖ ਦੇ ਚੈੱਕ ਵੰਡੇ

District Education Officer (Elementary) Sarabjit Singh Toor
‘ਬੇਟੀ ਬਚਾਓ, ਬੇਟੀ ਪੜਾਓ’ ਸਕੀਮ ਅਧੀਨ ਸਕੂਲਾਂ ਨੂੰ ਡੇਢ ਲੱਖ ਦੇ ਚੈੱਕ ਵੰਡੇ

ਬਰਨਾਲਾ, 26 ਮਾਰਚ 2022

ਸਰਕਾਰ ਵੱਲੋਂ ਲੜਕੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਅੱਗੇ ਵਧਣ ਦੇ ਮੌਕੇ ਦੇਣ ਲਈ ਚਲਾਈ ਜਾ ਰਹੀ ‘ਬੇਟੀ ਬਚਾਓ, ਬੇਟੀ ਪੜਾਓ’ ਮੁਹਿੰਮ ਤਹਿਤ ਜ਼ਿਲਾ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਦੀ ਅਗਵਾਈ ਹੇਠ ਗਤੀਵਿਧੀਆਂ ਜਾਰੀ ਹਨ।

ਹੋਰ ਪੜ੍ਹੋ :-112 ਪੋਸਟਾਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 1 ਅਪ੍ਰੈਲ : ਰੋਜ਼ਗਾਰ ਅਫ਼ਸਰ

ਇਸ ਤਹਿਤ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਵਸੁੰਧਰਾ ਕਪਿਲਾ ਦੀ ਅਗਵਾਈ ’ਚ  ਜ਼ਿਲੇ ਦੇ 15 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਡੇਢ ਲੱਖ ਦੇ ਚੈੱਕ ਵੰਡੇ ਗਏ। ਸ. ਤੂਰ ਨੇ ਦੱਸਿਆ ਕਿ ਹਰ ਬਲਾਕ ਵਿੱਚੋੋਂ 5 ਸਕੂਲ ਚੁਣੇ ਗਏ ਹਨ, ਜਿਨਾਂ ਨੂੰ ਲੜਕੀਆਂ ਦੀ ਸਿੱਖਿਆ ਲਈ 10-10 ਹਜ਼ਾਰ ਰੁਪਏ ਦੇ ਚੈੱਕ ਤੇ ਕੁੱਲ ਡੇਢ ਲੱਖ ਦੀ ਰਾਸ਼ੀ ਦੇ ਚੈੱਕ ਦਿੱਤੇ ਗਏ ਹਨ।

Spread the love