ਪੰਜਾਬ ਸਰਕਾਰ ਲੋਕਾਂ ਨੂੰ ਉੱਚ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ-ਰਮਨ ਬਹਿਲ
ਗੁਰਦਾਸਪੁਰ, 4 ਅਪ੍ਰੈਲ 2022
ਸ੍ਰੀ ਰਮਨ ਬਹਿਲ, ਆਪ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਐਸ.ਐਸ.ਐਸ ਬੋਰਡ ਪੰਜਾਬ ਵਲੋਂ ਅੱਜ ‘ਇੰਟੈਨਸੀਫਾਈਡ ਮਿਸ਼ਨ ਇੰਦਰਧੁਨਸ਼’ ਦੇ ਦੂਜੇ ਗੇੜ ਦੀ ਸੁਰੂਆਤ ਬੱਚੇ ਨੂੰ ਪੋਲੀਓ ਦੀ ਬੂੰਦ ਪਿਲਾ ਕੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਕੀਤੀ ਗਈ। ਇਸ ਮੌਕੇ ਡਾ. ਵਿਜੇ ਕੁਮਾਰ ਸਿਵਲ ਸਰਜਨ ਗੁਦਾਸਪੁਰ, ਸ੍ਰੀ ਭਾਰਤ ਭੂਸ਼ਣ ਸ਼ਰਮਾ ਇੰਚਾਰਜ ਦਫਤਰ ਆਪ ਪਾਰਟੀ ਗੁਰਦਾਸਪੁਰ, ਜਿਲਾ ਸਿਹਤ ਅਫਸਰ ਡਾ. ਰਵਿੰਦਰ, ਜ਼ਿਲਾ ਡੈਂਟਲ ਸਿਹਤ ਅਫਸਰ ਸ਼ੈਲਾ, ਡਾ. ਚੇਤਨਾ ਐਸ.ਐਮ.ਓ ਤੇ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਮੋਜੂਦ ਸਨ।
ਹੋਰ ਪੜ੍ਹੋ :-ਜ਼ਿਲਾ ਮੈਜਿਸਟ੍ਰੇਟ ਵੱਲੋਂ ਬਿਨਾਂ ਪ੍ਰਵਾਨਗੀ ਦੇ ਡ੍ਰੋਨ ਦੀ ਵਰਤੋਂ `ਤੇ ਪਾਬੰਦੀ
ਇਸ ਮੌਕੇ ਗੱਲ ਕਰਦਿਆਂ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਹੋਰ ਉੱਚ ਮਿਆਰੀ ਸੇਵਾਵਾਂ ਦੇਣ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਸਿਹਤ ਸੇਵਾਵਾਂ ਬਿਹਤਰ ਢੰਗ ਨਾਲ ਪ੍ਰਦਾਨ ਕਰਨੀਆਂ ਸਰਕਾਰ ਦੀ ਪਹਿਲਕਦਮੀ ਹੈ।ਉਨਾਂ ਅੱਗੇ ਕਿਹਾ ਕਿ ਜਿਵੇਂ ਲੋਕਾਂ ਵਲੋਂ ਅਥਾਹ ਸਹਿਯੋਗ ਦੇ ਕੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲਿਆਂਦਾ ਹੈ, ਉਸੇ ਤਰ੍ਹਾਂ ਪੰਜਾਬ ਨੂੰ ਵਿਕਾਸ ਪੱਖੋ ਬੁਲੰਦੀਆਂ ਦੇ ਲਿਆਜਿਆ ਜਾਵੇਗਾ ਤੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਪਹਿਲ ਦੇ ਆਧਾਰ ਤੇ ਪੂਰੀਆਂ ਕੀਤੀਆਂ ਜਾਣਗੀਆਂ।
ਇਸ ਮੌਕੇ ਉਨਾਂ ਸਿਵਲ ਹਸਪਤਾਲ ਵਿਖੇ ਮਰੀਜਾਂ ਨਾਲ ਗੱਲਬਾਤ ਕੀਤੀ ਤੇ ਸਿਹਤ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਜਾਣਕਾਰੀ ਹਾਸਲ ਕੀਤੀ।ਉਨਾਂ ਸਿਹਤ ਅਧਿਕਾਰੀਆਂ ਨੂੰ ਮਰੀਜਾਂ ਨੂੰ ਸਰਕਾਰ ਵਲੋ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਸੁਚਾਰੂ ਢੰਗ ਨਾਲ ਪੁਜਦਾ ਕਰਨ ਲਈ ਕਿਹਾ ਤਾਂ ਜੋ ਮਰੀਜਾਂ ਨੂੰ ਹਸਪਤਾਲ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਿਸ਼ਨ ਇੰਦਰਧਨੁਸ਼ ਤਹਿਤ ਜਿਨਾਂ ਨੇ ਅਜੇ ਤਕ ਟੀਕਾਕਰਨ ਨਹੀਂ ਕਰਵਾਇਆ, ਉਹ ਆਪਣਾ ਟੀਕਾਕਾਰਨ ਜਰੂਰ ਕਰਵਾਉਣ।
ਇਸ ਮੌਕੇ ਡਾ. ਵਿਜੇ ਕੁਮਾਰ ਸਿਵਲ ਸਰਜਨ ਨੇ ਦੱਸਿਆ ਕਿ ਮਿਸ਼ਨ ਇੰਦਰਧੁਨਸ਼ ਦਾ ਦੂਸਰਾ ਗੇੜ ਅੱਜ ਸ਼ੁਰੂ ਕੀਤਾ ਗਿਆ ਹੈ ਤੇ 4 ਮਈ ਨੂੰ ਤੀਸਰਾ ਰਾਊਂਡ ਸ਼ੁਰੂ ਕੀਤਾ ਜਾਵੇਗਾ।ਇਨਾਂ ਦੱਸਿਆ ਕਿ 0 ਤੋਂ 2 ਸਾਲ ਦੇ ਬੱਚੇ ਅਤੇ ਗਰਭਵਤੀ ਔਰਤਾਂ ਜਿਨਾਂ ਦਾ ਕੋਵਿਡ 19 ਮਹਾਂਮਾਰੀ ਦੌਰਾਨ ਰੁਟੀਨ ਟੀਕਾਕਰਨ ਸ਼ੈਸਨ ਨਾ ਹੋਣ ਕਰਕੇ ਇਨਾਂ ਰਾਊਂਡਾ ਵਿਚ ਬੱਚਿਆਂ ਤੇ ਗਰਭਵਤੀ ਔਰਤਾਂ, ਜਿਹੜੀਆਂ ਟੀਕਾਕਰਨ ਤੋਂ ਵਾਝੇ ਰਹਿ ਗਏ ਸਨ ਉਨਾਂ ਦਾ ਟੀਕਾਕਰਨ ਕੀਤਾ ਜਾਵੇਗਾ।
ਇਸ ਮੌਕੇ ਜਿਲਾ ਟੀਕਾਕਰਨ ਅਫਸਰ ਡਾ ਅਰਵਿੰਦ ਮਨਚੰਦਾ ਨੇ ਦੱਸਿਆ ਕਿ 0 ਤੋਂ 2 ਸਾਲ ਤੇ ਗਰਭਵਤੀ ਅੋਰਤਾਂ ਜੋ ਸਲੱਮ ਏਰੀਏ, ਗੁੱਜਰਾਂ ਦੇ ਡੇਰੇ, ਝੁੱਗੀਆਂ-ਝੋਂਪੜੀਆਂ ਵਿਚ ਰਹਿੰਦੇ ਹਨ, ਉਨਾਂ ਦਾ ਟੀਕਾਕਰਨ ਕੀਤਾ ਜਾਵੇਗਾ।ਉਨਾਂ ਅੱਗੇ ਦੱਸਿਆ ਕਿ ਮਿਸ਼ਨ ਇੰਦਰਧਨੁਸ਼ ਤਹਿਤ ਜਿਲੇ ਵਿਚ ਟੀਕਾਕਰਨ ਕਰਨ ਵਾਸਤੇ ਟੀਕਾਕਰਨ ਟੀਮਾਂ ਆਪਣੇ ਸ਼ੈਸਨ ’ਤੇ ਪੁਹੰਚ ਗਈਆਂ ਹਨ। ਇਸ ਲਈ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣਾ ਅਧੂਰਾ ਟੀਕਾਰਨ ਪੂਰਾ ਕਰਵਾਉਣ ਅਤੇ ਟੀਮ ਦਾ ਪੂਰਾ ਪੂਰਾ ਸਹਿਯੋਗ ਕਰਨ।
ਸ੍ਰੀ ਰਮਨ ਬਹਿਲ ਆਪ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਐਸ.ਐਸ.ਐਸ ਬੋਰਡ ਪੰਜਾਬ ‘ਮਿਸ਼ਨ ਇੰਦਰਧੁਨਸ਼’ ਤਹਿਤ ਬੱਚੇ ਨੂੰ ਪੋਲੀਓ ਦੀ ਬੂੰਦ ਪਿਲਾਉਂਦੇ ਹੋਏ।