ਡਿਪਟੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਮਿਸ਼ਨ ਇੰਦਰਧਨੁਸ਼ ਤਹਿਤ ਕੀਤਾ ਖੇਤਰ ਦਾ ਦੌਰਾ

ਡਿਪਟੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਮਿਸ਼ਨ ਇੰਦਰਧਨੁਸ਼ ਤਹਿਤ ਕੀਤਾ ਖੇਤਰ ਦਾ ਦੌਰਾ
ਡਿਪਟੀ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਮਿਸ਼ਨ ਇੰਦਰਧਨੁਸ਼ ਤਹਿਤ ਕੀਤਾ ਖੇਤਰ ਦਾ ਦੌਰਾ

ਗੁਰਦਾਸਪੁਰ 6 ਅਪ੍ਰੈਲ 2022

ਗਰਭਵਤੀ ਅੋਰਤਾਂ ਅਤੇ 0-2 ਸਾਲ ਤਕ ਦੇ ਬਚਿੱਆਂ ਦੇ ਸੰਪੂਰਨ ਟੀਕਾਕਰਨ ਲਈ ਮਿਸ਼ਨ ਇੰਦਰਧਨੁਸ਼ ਤਹਿਤ ਖੇਤਰ ਦੇ ਵੱਖ-ਵੱਖ ਹਿਸਿਆਂ ਦਾ ਅੱਜਰ ਡਿਪਟੀ ਡਾਇਰੈਕਟ(ਸਿਹਤ ਤੇ ਪਰਿਵਾਰ ਭਲਾਈ ਵਿਭਾਗ) ਡਾਕਟਰ ਅਮਰਜੀਤ ਸਿੰਘ ਵੱਲੋ ਦੌਰਾ ਕੀਤਾ ਗਿਆ। ਸਪੋਰਟਿਵ ਸੁਪਰਵਿਜਨ ਦੌਰੇ ਤਹਿਤ ਡਾਕਟਰ ਅਮਰਜੀਤ ਸਿੰਘ ਜੀ ਨੇ ਅਜ ਪੀ.ਪੀ ਯੂਨਿਟ ਗੁਰਦਾਸਪੁਰ, ਗੁੱਜਰ ਡੇਰੇ ਪਿੰਡ ਬਥਵਾਲਾ, ਭੱਠਾ ਪਿੰਡ ਬਥਵਾਲਾ,  ਗੁੱਜਰ ਡੇਰੇ ਪਿੰਡ ਸੇਖਾ, ਸਲੱਮ ਏਰੀਆ ਗੁਰਦਾਸਪੁਰ ਦੀ ਚੈਕਿੰਗ ਕੀਤੀ। ਇਸ ਦੇ ਨਾਲ ਹੀ ਓੁਨਾਂ ਨੇ ਸਬ ਸੈਟਰ ਹੇਮਰਾਜਪੁਰ, ਪਿੰਡ ਸੇਖਾ ਵਿਖੇ ਰੂਟੀਨ ਟੀਕਾਕਰਨ ਸ਼ੈਸ਼ਨ ਵੀ ਚੈਕ ਕੀਤੇ।

ਹੋਰ ਪੜ੍ਹੋ :-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਖੰਨਾ ਅਨਾਜ ਮੰਡੀ ਵਿੱਚ ਕਣਕ ਦੀ ਖ਼ਰੀਦ ਦਾ ਜਾਇਜ਼ਾ

ਇਸ ਮੌਕੇ ਓੁਨਾਂ ਕਿਹਾ ਕਿ ਸੰਪੂਰਨ ਟੀਕਾਕਰਨ ਬੱਚੇ ਦਾ ਹੱਕ ਹੈ। ਸਿਹਤ ਵਿਭਾਗ ਲਗਾਤਾਰ ਇਸ ਗਲ ਦਾ ਯਤਨ ਕਰ ਰਿਹਾ ਹੈ ਕਿ ਲੋਕ ਟੀਕਾਕਰਨ ਪ੍ਰਤੀ ਜਾਗਰੁਕ ਹੋਣ। ਹਰੇਕ ਬੱਚੇ ਦਾ ਸੰਪੂਰਨ ਟੀਕਾਕਰਨ ਹੋਵੇ ਇਸ ਲਈ ਵਿਭਾਗ ਦਾ ਫੀਲਡ ਸਟਾਫ ਲੌਕਾਂ ਦੇ ਘਰ-ਘਰ ਜਾ ਰਿਹਾ ਹੈ। ਇਸ ਦੇ ਨਾਲ ਹੀ ਗਰਭਵਤੀ ਔਰਤਾਂ ਦਾ ਵੀ ਸਮੇ ਸਿਰ ਟੀਕਾਕਰਨ ਕੀਤਾ ਜਾ ਰਿਹਾ ਹੈ, ਤਾਂ ਜੋ ਓੁਹ ਸੁੱਰਖਿਅਤ ਰਹਿ ਸਕਨ।

ਜਿਲਾ ਟੀਕਾਕਰਨ ਅਫਸਰ ਡਾਕਟਰ ਅਰਵਿੰਦ ਮਨਚੰਦਾ, ਡਬਲਓਐਚਓ ਸਰਵੀਲੈਸ ਅਫਸਰ ਡਾਕਟਰ ਈਸ਼ੀਤਾ ਨੇ ਕਿਹਾ ਕਿ ਮਿਸ਼ਨ ਇੰਦਰਧਨੁਸ਼ ਦਾ ਦੂਜਾ ਗੇੜ 4 ਅਪ੍ਰੈਲ ਤੋ ਜਾਰੀ ਹੈ। ਮਿਤੀ 6 ਅਪ੍ਰੈਲ ਤਕ ਜਿਲੇ ਵਿਚ 0-2 ਸਾਲ ਤਕ ਦੇ ਬਚਿੱਆਂ ਦੇ ਓੁਨਾਂ 275 ਬੱਚਿਆ ਅਤੇ 77 ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਗਿਆ ਹੈ ਜੋ ਕਿਸੇ ਕਾਰਨ ਟੀਕਾਕਰਨ ਤੋ ਵਾਂਝੇ ਰਹਿ ਗਏ ਸਨ।

ਸਹਾਇਕ ਸਿਵਲ ਸਰਜਨ ਡਾਕਟਰ ਭਾਰਤ ਭੂਸ਼ਨ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਓੁਹ ਗਰਭਵਤੀ ਅੋਰਤਾਂ ਅਤੇ 0-2 ਸਾਲ ਤਕ ਦੇ ਬਚਿੱਆਂ ਦੇ ਸੰਪੂਰਨ ਟੀਕਾਕਰਨ ਵਿਚ ਬਣਦਾ ਸਹਿਯੋਗ ਕਰਨ।

ਇਸ ਮੌਕੇ ਮਾਸ ਮੀਡੀਆ ਅਫਸਰ ਗੁਰਿੰਦਰ ਕੌਰ, ਬੀਈਈ ਰਾਕੇਸ਼ ਕੁਮਾਰ ਹਾਜਰ ਸਨ।