ਸਰਕਾਰੀ ਹਾਈ ਸਕੂਲ ਮਲਿਕਪੁਰ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਸਰਕਾਰੀ ਹਾਈ ਸਕੂਲ ਮਲਿਕਪੁਰ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ
ਸਰਕਾਰੀ ਹਾਈ ਸਕੂਲ ਮਲਿਕਪੁਰ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ
ਰੂਪਨਗਰ, 6 ਅਪ੍ਰੈਲ 2022
ਸਰਕਾਰੀ ਹਾਈ ਸਕੂਲ ਮਲਿਕਪੁਰ ਵਿਖੇ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮੇਂ ਜ਼ਿਲ੍ਹੇ ਦੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਸ. ਸੁਰਿੰਦਰਪਾਲ ਸਿੰਘ ਨੇ ਸਾਲ 2021-22 ਦਾ ਪ੍ਰਾਇਮਰੀ ਸਕੂਲ ਮਲਿਕਪੁਰ ਅਤੇ ਸ.ਹ.ਸ. ਮਲਿਕਪੁਰ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਸਕੂਲ ਵਿੱਚ ਬੱਚਿਆ ਵਲੋਂ ਪੰਜਾਬੀ ਸਭਿਆਚਾਰ ਨਾਲ ਸੰਬਧਿਤ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ।
ਇਸ ਸਮੇਂ ਸਕੂਲ ਵਿੱਚ ਸਰਕਾਰੀ.ਸੀ.ਸੈ.ਸਕੂਲ ਦੁੱਗਰੀ ਦੇ ਪ੍ਰਿੰਸੀਪਲ ਸ. ਮੇਜਰ ਸਿੰਘ, ਉਨ੍ਹਾਂ ਦੇ ਨਾਲ ਆਏ ਸਟਾਫ ਮੈਂਬਰਜ਼ ਸ਼੍ਰੀਮਤੀ ਪ੍ਰਿਆ ਰਾੳ, ਸ. ਸਤਵੰਤ ਸਿੰਘ ਹਾਜ਼ਰ ਸਨ। ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਭੀਮ ਰਾੳ, ਸਮੂਹ ਸਟਾਫ ਮੈਂਬਰਜ, ਸਕੂਲ ਮੈਂਨੇਜਮੈਨਟ ਕਮੇਟੀ, ਪ੍ਰਾਇਮਰੀ ਸਕੂਲ ਦੇ ਸੈਂਟਰ ਹੈਂਡ ਟੀਚਰ ਸ਼੍ਰੀਮਤੀ ਰਵਿੰਦਰ ਕੁਮਾਰੀ ਅਤੇ ਸਮੂਹ ਸਟਾਫ ਮੈਂਬਰਜ਼, ਪਿੰਡ ਦੇ ਸਰਪੰਚ ਸ਼੍ਰੀਮਤੀ ਕੁਲਵਿੰਦਰ ਕੌਰ ਹਾਜ਼ਰ ਸਨ। ਇਸ ਸਮੇਂ ਸ. ਧਰਮਿੰਦਰ ਜੀਤ ਸਿੰਘ ਨੂੰ ਸਨਮਾਨਿਤਾ ਕੀਤਾ ਗਿਆ ਜਿਨ੍ਹਾਂ ਨੇ ਸਕੂਲ ਨੂੰ ਇਕ ਕਿੱਲਾਂ ਜਮੀਨ ਦਾਨ ਕੀਤੀ। ਬੱਚਿਆਂ ਦੀ ਹੌਸਲਾ ਅਫਜਾਈ ਲਈ ਉਪ ਜ਼ਿਲ੍ਹਾ ਸਿੱਖਿਆ ਅਫਸ਼ਰ ਨੇ ਬੱਚਿਆ ਨੂੰ ਇਨਾਮ ਵੰਡੇ ਹਨ।  ਇਸ ਪ੍ਰੋਗਰਾਮ ਦੇ ਸਟੇਜ ਦੀ ਜਿਮੇਵਾਰੀ ਸ. ਜਸਬੀਰ ਸਿੰਘ ਮਾਸਟਰ ਨੇ ਨਿਭਾਈ।
Spread the love