ਜ਼ਿਲਾ ਰੋਜ਼ਗਾਰ ਦਫਤਰ ਦੇ ਬਾਹਰ ਸਕੂਲੀ ਬੱਚਿਆਂ ਨੇ ਕੰਧਾਂ ‘ਤੇ ਖੂਬਸੂਰਤ ਚਿੱਤਰ ਬਣਾਏ

ਜ਼ਿਲਾ ਰੋਜ਼ਗਾਰ ਦਫਤਰ ਦੇ ਬਾਹਰ ਸਕੂਲੀ ਬੱਚਿਆਂ ਨੇ ਕੰਧਾਂ ‘ਤੇ ਖੂਬਸੂਰਤ ਚਿੱਤਰ ਬਣਾਏ
ਜ਼ਿਲਾ ਰੋਜ਼ਗਾਰ ਦਫਤਰ ਦੇ ਬਾਹਰ ਸਕੂਲੀ ਬੱਚਿਆਂ ਨੇ ਕੰਧਾਂ ‘ਤੇ ਖੂਬਸੂਰਤ ਚਿੱਤਰ ਬਣਾਏ
ਰੂਪਨਗਰ, 11 ਅਪ੍ਰੈਲ 2022

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀਆਂ ਹਦਾਇਤਾਂ ‘ਤੇ ਜ਼ਿਲ੍ਹਾ ਰੋਜ਼ਗਾਰ ਦਫਤਰ ਦੇ ਬਾਹਰ ਕਈ ਸਾਲਾਂ ਤੋਂ ਵਰਤੋਂ ਤੋਂ ਬਿਨ੍ਹਾਂ ਵਾਲੀ ਥਾਂ ਜਿੱਥੇ ਅਕਸਰ ਘਾਹ ਉੱਘਿਆ ਰਹਿੰਦਾ ਸੀ ਉਸ ਥਾਂ ‘ਤੇ ਸਫਾਈ ਕੀਤੀ ਗਈ ਅਤੇ ਸਕੂਲੀ ਵਿਦਿਆਰਥੀਆਂ ਨੇ ਕੰਧਾਂ  ‘ਤੇ ਖੂਬਸੂਰਤ ਚਿੱਤਰ ਬਣਾਏ ਜੋ ਮਿੰਨੀ ਸਕੱਤਰੇਤ ਵਿਖੇ ਖਿੱਚ ਦਾ ਕੇਂਦਰ ਬਣ ਰਹੇ ਹਨ।

ਹੋਰ ਪੜ੍ਹੋ :-ਸਿਵਲ ਸਰਜਨ ਗੁਰਦਾਸਪੁਰ ਡਾ. ਵਿਜੇ ਕੁਮਾਰ ਵੱਲੋਂ ਸੀ.ਐਚ.ਸੀ. ਕੋਟ ਸੰਤੋਖ ਰਾਏ ਵਿਖੇ ਅਚਨਚੇਤ ਚੈਕਿੰਗ

ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਸ਼ਿਖਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਮਿੰਨੀ ਸਕੱਤਰੇਤ ਦੀ ਖੂਬਸੂਰਤੀ ਵਧਾਉਣ ਲਈ ਇਹ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਕੰਧਾਂ ‘ਤੇ ਵੱਖ-ਵੱਖ ਵਿਸ਼ਿਆਂ ਸਬੰਧੀ ਸੰਦੇਸ਼ ਦਿੰਦੇ ਚਿੱਤਰ ਬਣਾਉਣ ਦਾ ਕੰਮ ਅੱਗੇ ਵੀ ਜਾਰੀ ਰਹੇਗਾ ਅਤੇ ਕੋਈ ਵੀ ਕਲਾਕਾਰ ਇੱਥੇ ਆ ਕੇ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਮਿੰਨੀ ਸਕੱਤਰੇਤ ਦੀਆਂ ਇਮਾਰਤਾਂ ਵਿਚਕਾਰ ਪਈ ਇਸ ਖਾਲੀ ਥਾਂ ਨੂੰ ਹੋਰ ਆਕਰਸ਼ਕ ਬਣਾਉਣ ਲਈ ਬਾਂਸ ਦੀਆਂ ਝੌਂਪੜੀਆਂ ਬਣਾਈਆਂ ਜਾਣਗੀਆਂ ਅਤੇ ਵਿਸ਼ੇਸ਼ ਤੌਰ ‘ਤੇ ਬੱਚਿਆਂ ਲਈ ਖੁੱਲੀ ਲਾਇਬਰੇਰੀ ਬਣਾਉਣ ਦੀ ਤਜਵੀਜ਼ ਵੀ ਰੱਖੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਸ਼ਿਵਾਲਿਕ ਪਬਲਿਕ ਸਕੂਲ ਦੇ ਅਧਿਆਪਕ ਰਵਿੰਦਰ ਕੌਰ, ਵਿਦਿਆਰਥੀ ਹਰਸਿਮਰਤ ਕੌਰ, ਰਿਸ਼ਮਪ੍ਰੀਤ ਕੌਰ, ਇਸ਼ਿਕਾ ਚੌਧਰੀ, ਕਸ਼ਿਸ਼ਪਾਲ, ਨਵੋਦਿੱਤ, ਸਹਿਜਲ, ਰੀਆ ਸ਼ਰਮਾ, ਹਰੀ ਪ੍ਰਿਆ, ਇਸਪ੍ਰੀਤ ਕੌਰ, ਰਾਧਿਕਾ, ਬੰਧਨਾ, ਮੁਸਕਾਨ ਖਾਨ, ਗਰੀਮਾ ਗਰਗ, ਇਸਮੀਤ ਸਿੰਘ, ਪ੍ਰਿੰਸ, ਕ੍ਰਿਸ਼ਨਾ, ਹਿਮਨੀਸ਼ ਜੱਸਲ, ਪ੍ਰਤੀਵਾ, ਸਰਕਾਰੀ ਸੀਨੀ.ਸੈਕੇ.ਸਕੂਲ (ਲੜਕੀਆਂ) ਦੇ ਅਧਿਆਪਕ ਗੁਰਪ੍ਰੀਤ ਕੌਰ, ਰਾਜਪ੍ਰੀਤ ਕੌਰ, ਵਿਦਿਆਰਥੀ ਮਹਿਰੂ ਨੀਸ਼ਾ, ਛਾਇਆ, ਸੁਨੇਹਾ ਕੁਮਾਰੀ, ਅਮਨਦੀਪ ਕੁਮਾਰੀ, ਜੋਤੀ, ਮਮਤਾ, ਸਾਨਾ, ਸਾਨ੍ਹਾ, ਜੀਨਤ ਪ੍ਰਵੀਨ, ਤਰਨਜੀਤ ਕੌਰ, ਅਤੇ ਡੀ.ਏ.ਵੀ. ਸਕੂਲ ਰੋਪੜ ਦੇ ਅਧਿਆਪਕ ਰਜਨੀ ਵਿਦਿਆਰਥੀ ਪ੍ਰੀਆ ਠਾਕੁਰ, ਪਲਵੀ, ਗਗਨਦੀਪ ਸਿੰਘ, ਜਸ਼ਨਪ੍ਰੀਤ ਸਿੰਘ, ਮਯੰਕ ਅਤੇ ਬੀ.ਐਡ.ਦੀ ਵਿਦਿਆਰਥੀ ਸੋਨਲ ਨੇ ਹਿੱਸਾ ਲਿਆ।
Spread the love