ਮਹਾਂਵੀਰ ਜਯੰਤੀ ਮੌਕੇ ਜੈਨ ਧਾਰਮਿਕ ਸੰਮੇਲਨ ਦੇ 100 ਮੀਟਰ ਘੇਰੇ ‘ਚ ਅੰਡਾ ਮੀਟ ਨਾ ਵੇਚਣ ਦੀ ਅਪੀਲ

Gurpreet Singh Thind
ਏਵੀਏਸ਼ਨ ਕਲੱਬ ਦੇ 2 ਕਿਲੋਮੀਟਰ ਘੇਰੇ 'ਚ ਲਾਰਟੇਨ ਕਾਈਟਸ/ਵਿਸ਼ ਕਾਈਟਸ ਉਡਾਉਣ 'ਤੇ ਪਾਬੰਦੀ

ਪਟਿਆਲਾ, 12 ਅਪ੍ਰੈਲ 2022

ਵਧੀਕ ਜ਼ਿਲ੍ਹਾ ਮੈਜਿਸਟਰੇਟ (ਜ) ਗੁਰਪ੍ਰੀਤ ਸਿੰਘ ਥਿੰਦ ਨੇ ਮਹਾਂਵੀਰ ਜਯੰਤੀ ਮੌਕੇ 14 ਅਪ੍ਰੈਲ 2022 ਨੂੰ ਜੈਨ ਭਾਈਚਾਰੇ ਵੱਲੋਂ ਕੀਤੇ ਜਾਣ ਵਾਲੇ ਧਾਰਮਿਕ ਸਮਾਗਮਾਂ ਦੇ 100 ਮੀਟਰ ਦੇ ਘੇਰੇ ਅੰਦਰ ਮੀਟ, ਅੰਡੇ ਦੀਆਂ ਦੁਕਾਨਾਂ ‘ਤੇ ਅੰਡਾ ਮੀਟ ਨਾ ਵੇਚਣ ਦੀ ਅਪੀਲ ਕੀਤੀ ਹੈ।

ਹੋਰ ਪੜ੍ਹੋ :-ਪੰਜਾਬ ਬਾਲ ਸੁਰੱਖਿਆ ਸੰਗਠਨ ਜਥੇਬੰਦੀ ਦਾ ਹੋਇਆ ਗਠਨ

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਹਾਂਵੀਰ ਜਯੰਤੀ ਮੌਕੇ ਜੀਵ ਹੱਤਿਆ ਕਰਨ ਨਾਲ ਜੈਨ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ। ਇਸ ਲਈ ਧਾਰਮਿਕ ਸਦਭਾਵਨਾ ਬਣਾਏ ਰੱਖਣ ਅਤੇ ਆਮ ਜਨਤਾ ਦੀ ਆਸਥਾ ਨੂੰ ਮੁੱਖ ਰੱਖਦੇ ਹੋਏ ਮਿਤੀ 14 ਅਪ੍ਰੈਲ ਨੂੰ ਜ਼ਿਲ੍ਹਾ ਪਟਿਆਲਾ ਵਿਖੇ ਜੈਨ ਭਾਈਚਾਰੇ ਵੱਲੋਂ ਜੇਕਰ ਕੋਈ ਸ਼ੋਭਾ ਯਾਤਰਾ, ਧਾਰਮਿਕ ਸੰਮੇਲਨ, ਧਾਰਮਿਕ ਇਕੱਠ ਕੀਤਾ ਜਾਂਦਾ ਹੈ ਤਾਂ ਉਸ ਧਾਰਮਿਕ ਸੰਮੇਲਨ ਵਾਲੇ ਸਥਾਨ ਤੋਂ 100 ਮੀਟਰ ਦੇ ਘੇਰੇ ਅੰਦਰ ਮੀਟ, ਅੰਡੇ ਦੀਆਂ ਦੁਕਾਨਾਂ/ਹੋਟਲ/ਹਾਤੇ/ ਵਿੱਚ ਅੰਡਾ ਮੀਟ ਨਾ ਵੇਚਿਆ ਜਾਵੇ।

Spread the love