19 ਅਪ੍ਰੈਲ ਨੂੰ ਪਿੰਡ ਦੀਵਾਨਾ, 21 ਨੂੰ ਸਹਿਣਾ ਤੇ 22 ਨੂੰ ਕਾਲੇਕੇ ਵਿਖੇ ਲੱਗੇਗਾ ਸਿਹਤ ਮੇਲਾ
ਬਰਨਾਲਾ, 18 ਅਪ੍ਰੈਲ 2022
ਸਿਹਤ ਵਿਭਾਗ ਵੱਲੋਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਾਇਰ ਦੀ ਅਗਵਾਈ ਹੇਠ ਆਜ਼ਾਦੀ ਕਾ ਅੰਮਿ੍ਰਤ ਮਹਾਂਉਤਸਵ ਤਹਿਤ ਬਲਾਕ ਪੱਧਰੀ ਸਿਹਤ ਮੇਲੇ ਲਗਾਏ ਜਾ ਰਹੇ ਹਨ।
ਹੋਰ ਪੜ੍ਹੋ :-ਉਪ ਮੰਡਲ ਮੈਜਿਸਟਰੇਟ ਫਿਰੋਜਪੁਰ ਨੇ ਕੀਤਾ ਮੰਡੀਆਂ ਦਾ ਦੌਰਾ
ਇਨਾਂ ਸਿਹਤ ਮੇਲਿਆ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ 19 ਅਪ੍ਰੈਲ ਨੂੰ ਸਿਹਤ ਬਲਾਕ ਮਹਿਲ ਕਲਾਂ ਦਾ ਸਿਹਤ ਮੇਲਾ ਪਿੰਡ ਦੀਵਾਨਾ ਵਿਖੇ, 21 ਅਪ੍ਰੈਲ ਨੂੰ ਸਿਹਤ ਬਲਾਕ ਤਪਾ ਦਾ ਸਿਹਤ ਮੇਲਾ ਪਿੰਡ ਸਹਿਣਾ ਵਿਖੇ ਤੇ 22 ਅਪ੍ਰੈਲ ਨੂੰ ਸਿਹਤ ਬਲਾਕ ਧਨੌਲਾ ਦਾ ਸਿਹਤ ਮੇਲਾ ਪਿੰਡ ਕਾਲੇਕੇ ਵਿਖੇ ਲਗਾਇਆ ਜਾ ਰਿਹਾ ਹੈ।
ਸਿਵਲ ਸਰਜਨ ਬਰਨਾਲਾ ਨੇ ਜਾਣਕਾਰੀ ਦਿੱਤੀ ਕਿ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਨਾਲ ਲਾਏ ਜਾਣ ਵਾਲੇ ਇਨਾਂ ਸਿਹਤ ਮੇਲਿਆਂ ਵਿੱਚ ਵਿੱਚ ਵੱਖ ਵੱਖ ਮਾਹਿਰ ਡਾਕਟਰ ਸਾਹਿਬਾਨ ਵੱਲੋਂ ਆਮ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਵੇਗਾ। ਸਿਹਤ ਮੇਲਿਆਂ ਦੌਰਾਨ ਸਿਹਤ ਸਹੂਲਤਾਂ ਸਬੰਧੀ ਪ੍ਰਦਰਸ਼ਨੀਆਂ ਤੋਂ ਇਲਾਵਾ ਮੁਫਤ ਦਵਾਈਆਂ ਆਦਿ ਦਿੱਤੀਆਂ ਜਾਣਗੀਆਂ।
ਉਨਾਂ ਦੱਸਿਆ ਕਿ ਇਨਾਂ ਸਿਹਤ ਮੇਲਿਆਂ ਦਾ ਮੁੱਖ ਉਦੇਸ਼ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨਾ ਅਤੇ ਪਿੰਡ ਪੱਧਰ ਤੱਕ ਸਿਹਤ ਸਹੂਲਤਾਂ ਦੀ ਪਹੁੰਚ ਆਸਾਨ ਕਰਨਾ ਹੈ।