ਜ਼ਿਲ੍ਹੇ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਪੰਜਾਬ ਸਟੇਟ ਰੈਗੂਲੇਟਰੀ ਗਾਈਡਲਾਈਨਜ਼ ਫ਼ਾਰ ਪਲੇਅ ਸਕੂਲ ਦੇ ਅੰਤਰਗਤ ਰਜਿਸਟਰ ਕੀਤੇ ਜਾਣਗੇ: ਡਾ. ਪ੍ਰੀਤੀ ਯਾਦਵ

Preeti Yadav
Dr. Preeti Yadav
ਰੂਪਨਗਰ, 18 ਅਪ੍ਰੈਲ 2022

ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਜ਼ਿਲ੍ਹੇ ਵਿੱਚ ਚਲ ਰਹੇ ਪ੍ਰਾਈਵੇਟ ਪਲੇਅ ਸਕੂਲ, ਜੋ ਕਿ 3-6 ਸਾਲ ਦੇ ਬੱਚਿਆਂ ਨੂੰ ਮੁੱਢਲੀ ਬਾਲ ਸਿੱਖਿਆ ਪ੍ਰਦਾਨ ਕਰ ਰਹੇ ਹਨ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਜਾਰੀ ਪੰਜਾਬ ਸਟੇਟ ਰੈਗੂਲੇਟਰੀ ਗਾਈਡਲਾਈਨਜ਼ ਫ਼ਾਰ ਪਲੇਅ ਸਕੂਲ ਦੇ ਅੰਤਰਗਤ ਰਜਿਸਟਰ ਕੀਤਾ ਜਾਣਾ ਹੈ। ਇਨ੍ਹਾਂ ਗਾਈਡਲਾਈਨਜ਼ ਅਨੁਸਾਰ ਪਲੇਅ ਸਕੂਲ ਦਾ ਮਤਲਬ ਕੋਈ ਵੀ ਪ੍ਰਾਈਵੇਟ ਸਕੂਲ 3 ਤੋਂ 6 ਸਾਲ ਦੇ ਬੱਚਿਆਂ ਨੂੰ ਮੁੱਢਲੀ ਬਾਲ ਸਿੱਖਿਆ ਮੁਹੱਈਆ ਕਰਵਾ ਰਿਹਾ ਹੈ ਤੋਂ ਹੈ।

ਹੋਰ ਪੜ੍ਹੋ :-ਜ਼ਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਕੇਂਦਰੀ ਜੇਲ ਦਾ ਅਚਨਚੇਤ ਨਿਰੀਖਣ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਨ੍ਹਾਂ ਗਾੲਡਿਲਾਈਨਜ਼ ਨੂੰ ਰਾਸ਼ਟਰੀ ਮੁੱਢਲੀ ਬਾਲ ਦੇਖ ਭਾਲ ਅਤੇ ਸਿੱਖਿਆ ਨੀਤੀ, 2013 ਅਤੇ ਰਾਸ਼ਟਰੀ ਬਾਲ ਸੁੱਰਖਿਆ ਅਧਿਕਾਰ ਕਮਿਸ਼ਨ ਵਲੋਂ ਜਾਰੀ ਰੈਗੂਲੇਟਰੀ ਗਾਈਡਲਾਈਨਜ਼ ਫ਼ਾਰ ਪ੍ਰਾਇਵੇਟ ਪਲੇਅ ਸਕੂਲ ਨੂੰ ਆਧਾਰ ਮੰਨ ਕੇ ਤਿਆਰ ਕੀਤਾ ਗਿਆ ਹੈ ਅਤੇ ਅਧਿਸੂਚਨਾ ਜਾਰੀ ਕੀਤੀ ਗਈ ਹੈ।
ਪੰਜਾਬ ਸਟੇਟ ਰੈਗੂਲੇਟਰੀ ਗਾਈਡਲਾਈਨਜ਼ ਫ਼ਾਰ ਪਲੇਅ ਸਕੂਲ, ਰਾਸ਼ਟਰੀ ਮੁੱਢਲੀ ਬਾਲ ਦੇਖ ਭਾਲ ਅਤੇ ਸਿੱਖਿਆ ਨੀਤੀ , 2013 ਅਤੇ ਰਾਸ਼ਟਰੀ ਬਾਲ ਸੁੱਰਖਿਆ ਅਧਿਕਾਰ ਕਮਿਸ਼ਨ ਵਲੋਂ ਜਾਰੀ ਰੈਗੂਲੇਟਰੀ ਗਾਈਡਲਾਈਨਜ਼ ਫ਼ਾਰ ਪ੍ਰਾਇਵੇਟ ਪਲੇਅ ਸਕੂਲ ਸਬੰਧੀ ਮੁਕੰਮਲ ਜਾਣਕਾਰੀ ਜ਼ਿਲ੍ਹੇ ਦੀ ਵੈਬਸਾਈਟ- rupnagar.nic.in ਤੇ ਜਨਹਿੱਤ ਵਿੱਚ ਉਪਲਪਬਧ ਹੈ।
ਇਨ੍ਹਾਂ ਗਾਇਡਲਾਈਨਜ਼ ਅਨੁਸਾਰ ਕਿਸੇ ਵੀ ਪਲੇਅ ਸਕੂਲ ਜੋ ਕਿ 3-6 ਦੇ ਬੱਚਿਆਂ ਨੂੰ ਸਿਵਾਏ ਉਹ ਸਕੂਲ ਜੋ ਸਿੱਖਿਆ ਅਧਿਕਾਰ ਐਕਟ ਦੇ ਸੈਕਸ਼ਨ-2 ਵਿੱਚ ਸਕੂਲ ਦੀ ਪਰਿਭਾਸ਼ਾ ਵਿੱਚ ਸ਼ਾਮਿਲ ਹਨ ਨੂੰ ਛੱਡ ਕੇ ਬਾਕੀ ਸਾਰੇ ਪ੍ਰਾਇਵੇਟ ਪਲੇਅ ਸਕੂਲਾਂ ਤੇ ਲਾਗੂ ਹੋਣਗੀਆਂ ਅਤੇ ਇਨ੍ਹਾਂ ਗਾਇਡਲਾਈਨਜ਼ ਦੇ ਘੇਰੇ ਵਿੱਚ ਆਂਉਂਦੇ ਸਕੂਲਾਂ ਨੂੰ 6 ਮਹੀਨੇ ਦੇ ਘੇਰੇ ਅੰਦਰ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਇਸ ਤੋਂ ਇਲਾਵਾ ਜੇ ਕੋਈ ਨਵਾਂ ਪਲੇਅ ਸਕੂਲ ਖੋਲਣਾ ਹੈ ਤਾਂ ਉਸ ਲਈ ਪਹਿਲਾਂ ਤੋਂ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ। ਸਾਰੇ ਪ੍ਰਾਇਵੇਟ ਪਲੇਅ ਸਕੂਲ ਜੋ ਕਿ ਗਾਇਡਲਾਈਨਜ਼ ਅਨੁਸਾਰ ਪ੍ਰਭਾਸ਼ਿਤ ਹਨ ਆਪਣੀ ਰਜ਼ਿਸਟ੍ਰੇਸ਼ਨ ਕਰਵਾਉਣ ਅਤੇ ਹੋਰ ਜਾਣਕਾਰੀ ਲਈ ਦਫ਼ਤਰ ਜਿਲ੍ਹਾ ਪ੍ਰੋਗਰਾਮ, ਅਫ਼ਸਰ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਨੇੜੇ ਗੁੱਗਾ ਮਾੜੀ, ਹਵੇਲੀ ਰੋਡ, ਰੂਪਨਗਰ ਜਾਂ ਦਫ਼ਤਰੀ ਈਮੇਲ ਆਈ.ਡੀ- [email protected]. in ਅਤੇ ਦਫ਼ਤਰੀ ਫ਼ੋਨ ਨੰ ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਜ਼ਿਲ੍ਹੇ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਪੰਜਾਬ ਸਟੇਟ ਰੈਗੂਲੇਟਰੀ ਗਾਈਡਲਾਈਨਜ਼ ਫ਼ਾਰ ਪਲੇਅ ਸਕੂਲ ਦੇ ਅੰਤਰਗਤ ਰਜਿਸਟਰ ਕੀਤੇ ਜਾਣਗੇ।
Spread the love