ਅੰਮ੍ਰਿਤਸਰ 19 ਅਪ੍ਰੈਲ 2022
ਮੁੱਖ ਖੇਤੀਬਾੜੀ ਅਫਸਰ ਡਾ. ਦਲਜੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਭੂਮੀ ਪਰਖ ਅਫਸਰਾਂ ਅਤੇ ਆਤਮਾ ਕਿਸਾਨ ਹੱਟ ਨੂੰ ਸੁਚਝੇ ਢੰਗ ਨਾਲ ਚਲਾਉਣ ਲਈ ਕਿਸਾਨ ਸੈਲਫ ਹੈਲਪ ਗਰੁੱਪਾਂ ਦੀ ਖੇਤੀ ਭਵਨ ਰਣਜੀਤ ਐਵਿਨਿਊ ਅੰਮ੍ਰਿਤਸਰ ਵਿਖੇ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਵੱਖ-ਵੱਖ ਕਿਸਾਨ ਗਰੁੱਪਾਂ ਦੇ ਮੈਂਬਰਾ ਨੇ ਆਪਣੇ ਸੁਝਾਅ ਸਾਂਝੇ ਕੀਤੇ ਅਤੇ ਫੈਸਲਾ ਕੀਤਾ ਗਿਆ ਕਿ ਕਿਸਾਨ ਹੱਟ ਵਿੱਚ ਜਿੰਨ੍ਹਾਂ ਕਿਸਾਨਾਂ ਨੇ ਆਪਣੇ ਖੇਤੀ ਉਤਪਾਦ ਵੇਚਣੇ ਹਨ ਉਹਨਾਂ ਦੀ ਐਗਮਾਰਕਿੰਗ, ਲੇਬਲਿੰਗ ਅਤੇ ਬਰਂੈਡਿੰਗ ਕੀਤੀ ਹੋਣੀ ਚਾਹੀਦੀ ਹੈ। ਮੀਟਿੰਗ ਵਿੱਚ ਹਾਜਰ ਕਿਸਾਨਾਂ ਨੇ ਮੰਗ ਕੀਤੀ ਕਿ ਹਫਤੇ ਵਿੱਚ ਇੱਕ ਦਿਨ ਕਿਸਾਨ ਬਜਾਰ ਵੀ ਲਗਾਇਆ ਜਾਵੇ। ਜਿਸ ਵਿੱਚ ਕਿਸਾਨ ਆਪਣੇ ਉਤਪਾਦਾਂ ਦੀ ਆਪ ਮਾਰਕੀਟਿੰਗ ਕਰ ਸਕਣ। ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਕਿਸਾਨ ਕੋਸ਼ਿਸ਼ ਕਰਨ ਕਿ ਕਿਸਾਨ ਬਾਜਾਰ ਵਿੱਚ ਬਿਨ੍ਹਾਂ ਸਪਰੇਅ ਕੀਤੇ ਉਤਪਾਦ ਵੇਚਣ ਨੂੰ ਤਰਜੀਹ ਦਿੱਤੀ ਜਾਵੇ।
ਹੋਰ ਪੜ੍ਹੋ :-ਪੇਂਡੂ ਬੇਰੁਜਗਾਰ ਨੋਜਵਾਨਾ ਲਈ ਡੇਅਰੀ ਫਾਰਮਿੰਗ ਲਈ ਸਿਖਲਾਈ ਕੋਰਸ
ਇਸ ਮੀਟਿੰਗ ਵਿੱਚ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਵੱਲੋਂ ਡਾਇਰੈਕਟਰ ਖੇਤੀਬਾੜੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਅੰਮ੍ਰਿਤਸਰ ਨੂੰ 15,000 ਮਿੱਟੀ ਪਰਖ ਦੇ ਸੈਂਪਲ ਲੈਣ ਦਾ ਟੀਚਾ ਪੂਰਾ ਕਰਨ ਲਈ ਕਿਹਾ ਗਿਆ ਅਤੇ ਲੈਬ ਵਿੱਚ ਮਿੱਟੀ ਪਰਖ ਦਾ ਕੰਮ ਸੁਚੱਝੇ ਢੰਗ ਨਾਲ ਚਲਾਉਣ ਲਈ ਅਫਸਰਾਂ ਨੂੰ ਹਦਾਇਤ ਕੀਤੀ ਗਈ ਕਿ ਮਿੱਟੀ ਦੇ ਸੈਂਪਲ ਉਹਨਾਂ ਪਿੰਡਾਂ ਵਿੱਚੋਂ ਲਏ ਜਾਣ ਜਿੰਨ੍ਹਾਂ ਪਿੰਡਾਂ ਵਿੱਚੋਂ ਪਹਿਲਾਂ ਸੈਂਪਲ ਨਹੀਂ ਲਏ ਗਏ, ਤਾਂ ਜੋ ਕਿਸਾਨਾਂ ਨੂੰ ਸੋਆਇਲ ਹੈਲਥ ਕਾਰਡ ਦੇ ਨਤੀਜਿਆਂ ਮੁਤਾਬਕ ਖਾਦਾਂ ਦੀ ਵਰਤੋਂ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਮੀਟਿੰਗ ਵਿੱਚ ਡਾ. ਤੇਜਬੀਰ ਸਿੰਘ ਐਸ.ਐਮ.ਐਸ (ਪੀ.ਪੀ), ਸੁਖਚੈਨ ਸਿੰਘ ਪ੍ਰੋਜੈਕਟ ਡਾਇਰੈਕਟਰ ਆਤਮਾ, ਹਰਨੇਕ ਸਿੰਘ ਡਿਪਟੀ ਪੀ.ਡੀ, ਜਗਦੀਪ ਕੋਰ ਡਿਪਟੀ ਪੀ.ਡੀ, ਕਿਸਾਨ ਸਾਧੂ ਸਿੰਘ, ਪੰਜਾਬ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੱਘ , ਤਬਰੇਜ ਸਿੰਘ ਆਦਿ ਹਾਜਰ ਸਨ।