ਪੈਨਸ਼ਨ ਅਦਾਲਤ ਦੌਰਾਨ ਪੈਨਸ਼ਨਰਾਂ ਨੇ ਪੈਨਸ਼ਨ ਨੂੰ ਲੈ ਕੇ ਸਾਂਝੀਆਂ ਕੀਤੀਆਂ ਸਮੱਸਿਆਵਾਂ

Mr. Devdarshdeep Singh
ਪੈਨਸ਼ਨ ਅਦਾਲਤ ਦੌਰਾਨ ਪੈਨਸ਼ਨਰਾਂ ਨੇ ਪੈਨਸ਼ਨ ਨੂੰ ਲੈ ਕੇ ਸਾਂਝੀਆਂ ਕੀਤੀਆਂ ਸਮੱਸਿਆਵਾਂ
ਸਬੰਧਤ ਵਿਭਾਗ ਪੈਨਸ਼ਨ ਤੇ ਫੈਮਿਲੀ ਪੈਨਸ਼ਨ ਦੇ ਕੇਸਾਂ ਦਾ ਨਿਪਟਾਰਾ ਕਰਨ ਨੂੰ ਦੇਣ ਵਿਸ਼ੇਸ਼ ਤਵਜੋਂ-ਸਹਾਇਕ ਕਮਿਸ਼ਨਰ

ਫਾਜ਼ਿਲਕਾ, 20 ਅਪ੍ਰੈਲ 2022

ਸੂਬਾ ਸਰਕਾਰ ਦੀਆਂ ਹਦਾਇਤਾਂ `ਤੇ ਪੂਰੇ ਰਾਜ ਅੰਦਰ ਜ਼ਿਲੇ੍ਹ ਪੱਧਰ `ਤੇ ਪੈਨਸ਼ਨ ਅਦਾਲਤਾਂ ਲਗਾਉਣ ਦੇ ਆਦੇਸ਼ ਪ੍ਰਾਪਤ ਹੋਏ ਹਨ ਜਿਸ ਦੀ ਪਾਲਣਾ ਵਿਚ ਸਹਾਇਕ ਕਮਿਸ਼ਨਰ (ਸ਼ਿ) ਸ੍ਰੀ ਦੇਵਦਰਸ਼ਦੀਪ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਫਾਜ਼ਿਲਕਾ ਅੰਦਰ ਪੈਨਸ਼ਨ ਅਦਾਲਤ ਲਗਾਈ ਗਈ।ਇਸ ਮੌਕੇ ਪੈਨਸ਼ਨਰਾਂ ਵੱਲੋਂ ਪੈਨਸ਼ਨ ਨੂੰ ਲੈ ਕੇ ਪੇਸ਼ ਆਉਂਦੀਆਂ ਮੁਸ਼ਕਲਾਂ ਬਾਰੇ ਸਹਾਇਕ ਕਮਿਸ਼ਨਰ ਨੂੰ ਜਾਣੂੰ ਕਰਵਾਇਆ ਗਿਆ।

ਹੋਰ ਪੜ੍ਹੋ :-ਕਿਸਾਨਾਂ ਦੀ ਆਮਦਨ ਵਾਧੇ ਲਈ ਸਾਰੇ ਵਿਭਾਗ ਕਰਨ ਯਤਨ: ਡਾ. ਹਿਮਾਂਸ਼ੂ ਅਗਰਵਾਲ

ਸਹਾਇਕ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੈਨਸ਼ਨਰਾਂ ਵੱਲੋਂ ਅਜੇ ਤੱਕ ਉਨ੍ਹਾਂ ਦੀਆਂ ਪੈਨਸ਼ਨਾਂ ਰਿਵਾਈਜਡ ਨਾ ਹੋਣ ਬਾਰੇ, ਬਕਾਏ ਨਾ ਦੇਣ ਬਾਰੇ ਉਨ੍ਹਾਂ ਨੂੰ ਜ਼ੋ ਵੀ ਸਮੱਸਿਆਵਾਂ ਦੱਸੀਆਂ ਗਈਆਂ ਹਨ ਉਨ੍ਹਾਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਨੂੰ ਵੀ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਹਨ ਜੇਕਰ ਉਨ੍ਹਾਂ ਦੇ ਵਿਭਾਗ ਵਿਖੇ ਕੋਈ ਪੈਨਸ਼ਨ ਜਾਂ ਫੈਮਿਲੀ ਪੈਨਸ਼ਨ ਦਾ ਕੇਸ ਪਿਆ ਹੈ ਤਾਂ ਉਹ ਆਪਣੇ ਪੱਧਰ `ਤੇ ਜਲਦ ਨਿਪਟਾਰਾ ਕਰਨ ਜੇਕਰ ਸਟੇਟ ਪੱਧਰ `ਤੇ ਮਸਲਾ ਹੋਣ ਵਾਲਾ ਹੈ ਤਾਂ ਖਾਸ ਤਵਜੋਂ ਦਿੰਦਿਆਂ ਮੁੱਖ ਦਫਤਰ ਨੂੰ ਕੇਸ ਭੇਜੇ ਜਾਣ।

ਇਸ ਦੌਰਾਨ ਉਨ੍ਹਾਂ ਲੀਡ ਬੈਂਕ ਅਧਿਕਾਰੀ ਨੂੰ ਵੀ ਆਦੇਸ਼ ਦਿੰਦਿਆਂ ਕਿਹਾ ਉਹ ਵੀ ਸਬੰਧਤ ਬੈਂਕਾਂ ਨੂੰ ਹਦਾਇਤਾਂ ਜਾਰੀ ਕਰਨ ਉਹ ਵੀ ਪੈਨਸ਼ਨਰਾਂ ਦੇ ਬਕਾਇਆ ਪਏ ਕੇਸਾਂ ਦਾ ਵਿਤੀ ਨਿਯਮਾਂ ਅਨੁਸਾਰ ਜਲਦ ਤੋਂ ਜਲਦ ਨਿਪਟਾਰਾ ਕਰਨ ਤਾਂ ਜ਼ੋ ਪੈਨਸ਼ਨਰਾਂ ਨੂੰ ਕੋਈ ਦਿੱਕਤ ਨਾ ਆਵੇ ਨਹੀਂ ਤਾਂ ਉਨ੍ਹਾਂ ਬੈਂਕਾਂ ਖਿਲਾਫ ਕਾਰਵਾਈ ਕਰਨ ਲਈ ਉਚ ਅਧਿਕਾਰੀਆਂ ਨੁੰ ਲਿਖ ਦਿੱਤਾ ਜਾਵੇਗਾ।ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਵੀ ਆਪਣੇ ਦਫਤਰ ਅਧੀਨ ਪੈਨਸ਼ਨ ਸਬੰਧੀ ਆਉਂਦੀਆਂ ਮੁਸ਼ਕਲਾਂ ਬਾਰੇ ਸਹਾਇਕ ਕਮਿਸ਼ਨਰ ਨੂੰ ਜਾਣੂੰ ਕਰਵਾਇਆ।

ਇਸ ਮੌਕੇ ਏ.ਜੀ. ਪੰਜਾਬ ਤੋਂ ਸ੍ਰੀ ਚੰਦਰ ਸ਼ੇਖਰ ਅਤੇ ਸ੍ਰੀ ਨੀਤੇਸ਼ ਪਨਵਰ, ਲੀਡ ਬੈਂਕ ਮੈਨੇਜਰ ਸ੍ਰੀ ਰਾਜੇਸ਼ ਚੌਧਰੀ, ਰੈਡ ਕਰਾਸ ਸਕੱਤਰ ਸ੍ਰੀ ਵਿਜੈ ਸੇਤੀਆ, ਭਲਾਈ ਵਿਭਾਗ ਤੋਂ ਸ੍ਰੀ ਓਮ ਪ੍ਰਕਾਸ਼ ਤੇ ਸ੍ਰੀ ਦੀਪਕ ਛਾਬੜਾ, ਰੋਜ਼ਗਾਰ ਵਿਭਾਗ ਤੋਂ ਸ੍ਰੀ ਸੁਖਚੈਨ ਸਿੰਘ, ਸੀ.ਡੀ.ਪੀ.ਓ ਦਫਤਰ ਤੋਂ ਸ੍ਰੀ ਰੋਹਿਤ, ਖਜਾਨਾ ਵਿਭਾਗ ਤੋਂ ਸ੍ਰੀ ਗੌਰਵ ਛਾਬੜਾ, ਸ੍ਰੀ ਗੌਰਵ ਬਤਰਾ, ਸ੍ਰੀ ਕਰਨ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

Spread the love