![_Mr. Ranjiv Pal Singh Cheema _Mr. Ranjiv Pal Singh Cheema](https://newsmakhani.com/wp-content/uploads/2022/04/Mr.-Ranjiv-Pal-Singh-Cheema.jpg)
ਪਠਾਨਕੋਟ 21 ਅਪ੍ਰੈਲ 2022
ਸ਼੍ਰੀ ਰੰਜੀਵ ਪਾਲ ਸਿੰਘ ਚੀਮਾ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ ਸਬ-ਜੇਲ੍ਹ, ਪਠਾਨਕੋਟ ਦਾ ਦੌਰਾ ਕੀਤਾ ਗਿਆ।ਇਸ ਮੌਕੇ ਸ਼੍ਰੀ ਰੰਜੀਵ ਪਾਲ ਸਿੰਘ ਚੀਮਾ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ ਸਬ-ਜੇਲ੍ਹ, ਪਠਾਨਕੋਟ ਵਿਖੇ ਬੰਦ ਕੈਦੀਆਂ/ਹਵਾਲਾਤੀਆਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਇਸ ਸਬੰਧ ਵਿਚ ਉਹਨਾਂ ਵੱਲੋਂ ਵਾਜ਼ਵ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਗਿਆ।
ਹੋਰ ਪੜ੍ਹੋ :- ਯਾਦਗਾਰੀ ਹੋ ਨਿਬੜਿਆ ਬੂਥਗੜ੍ਹ ਦਾ ਸਿਹਤ ਮੇਲਾ
ਇਸ ਦੌਰਾਨ ਜਿਨ੍ਹਾਂ ਬੰਦੀਆਂ ਦੇ ਚਲਦੇ ਕੇਸਾਂ ਵਿਚ ਵਕੀਲ ਨਹੀਂ ਹਨ, ਉਹਨਾਂ ਸਾਰੇ ਬੰਦੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨ ਲਈ ਫਾਰਮ ਭਰੇ ਗਏ। ਇਸ ਤੋਂ ਇਲਾਵਾ ਉਹਨਾਂ ਨੇ ਬੰਦੀਆਂ ਨੂੰ ਉਹਨਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦਿੱਤੀ ਅਤੇ ਅਪੀਲ ਪਾਉਣ ਦਾ ਤਰੀਕਾ ਅਤੇ ਅਪੀਲ ਦੇ limitation period ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸ਼੍ਰੀ ਜੀਵਨ ਠਾਕੁਰ, ਜੇਲ੍ਹ ਸੁਪਰਡੈਂਟ ਵੀ ਮੋਜੂਦ ਸਨ।