ਗੁਰਦਾਸਪੁਰ, 21 ਅਪ੍ਰੈਲ 2022
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਲੋਕਾਂ ਦੀ ਸਹੂਲਤ ਲਈ ਕੱਲ੍ਹ 22 ਅਪ੍ਰੈਲ 2022 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿੰਘਪੁਰਾ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤਕ ਮੁਫਤ ਮੈਡੀਕਲ ਕੈਂਪ ਲਗਾਇਆ ਜਾਵੇਗਾ।
ਹੋਰ ਪੜ੍ਹੋ :-ਹਲਕਾ ਦੱਖਣੀ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਈਸ਼ਰ ਨਗਰ ਇਲਾਕੇ ‘ਚ ਸੜ੍ਹਕ ਦੀ ਮੁਰੰਮਤ ਦੇ ਕੰਮ ਦਾ ਉਦਘਾਟਨ
ਜ਼ਿਲਾ ਰੈੱਡ ਕਰਾਸ ਸੁਸਾਇਟੀ ਦੇ ਸੈਕਰਟਰੀ ਰਾਜੀਵ ਸਿੰਘ ਨੇ ਦੱਸਿਆ ਕਿ ਰੈੱਡ ਕਰਾਸ ਤੇ ਸਿਹਤ ਵਿਭਾਗ ਦੇ ਸਾਂਝੇ ਸਹਿਯੋਗ ਨਾਲ ਬਾਰਡਰ ਨਜ਼ਦੀਕ ਰਹਿੰਦੇ ਲੋਕਾਂ ਦੀ ਸਹੂਲਤ ਲਈ ਮੁਫਤ ਕੈਂਪ ਲਗਾਇਆ ਜਾਵੇਗਾ। ਉਨਾਂ ਦੱਸਿਆ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਤਹਿਤ ਪਿੰਡ ਸਿੰਘਪੁਰਾ ਅਤੇ ਇਸ਼ ਦੇ ਨਜ਼ਦੀਕ ਦੇ ਪਿੰਡਾਂ ਦੇ ਪਟਵਾਰੀ, ਕਾਨੂੰਗੋ ਆਦਿ ਮਰੀਜਾਂ ਨੂੰ ਕੋਈ ਲੋੜ ਪੈਣ ’ਤੇ ਮੋਕੇ ਤੇ ਹੱਲ ਕਰਨ ਲਈ ਮੋਜੂਦ ਹੋਣਗੇ।
ਐਸ.ਐਮ.ਓ ਡੇਰਾ ਬਾਬਾ ਨਾਨਕ ਮੈਡੀਕਲ ਕੈਂਪ ਵਿਚ ਡਾਕਟਰ, ਫਾਰਮਾਸਿਸਟ ਆਦਿ ਸਮੇਤ ਜਰੂਰੀ ਦਵਾਈਆਂ ਉਪਲੱਬਧ ਕਰਵਾਉਣਗੇ। ਸੀ.ਡੀ.ਪੀ.ਓ ਡੇਰਾ ਬਾਬਾ ਨਾਨਕ ਇਸ ਖੇਤਰ ਦੀਆਂ ਆਂਗਣਵਾੜੀ ਵਰਕਰਾਂ ਰਾਹੀਂ ਇਸ ਮੁਫਤ ਮੈਡੀਕਲ ਕੈਂਪ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਤਾਂ ਜੋ ਲੋੜਵੰਦ ਲੋਕ ਇਸ ਕੈਂਪ ਦਾ ਲਾਭ ਉਠਾ ਸਕਣ। ਵਰਕਰ ਕੈਂਪ ਵਿਚ ਬੀਮਾਰ ਤੇ ਜਰੂਰਤਮੰਦ ਵਿਅਕਤੀਆਂ ਨੂੰ ਨਾਲ ਲੈ ਕੇ ਆਉਣ। ਬੀਡੀਪੀਓ, ਡੇਰਾ ਬਾਬਾ ਨਾਨਕ ਆਪਣੇ ਪੰਚਾਇਤ ਸਕੱਤਰਾਂ ਰਾਹੀਂ ਪਿੰਡ ਸਿੰਘਪੁਰਾ ਦੇ ਨਜ਼ਦੀਕ ਪੈਂਦੇ ਪਿੰਡਾਂ ਵਿਚ ਲੋਕਾਂ ਨੂੰ ਕੈਂਪ ਸਬੰਧੀ ਜਾਗੂਰਕ ਕਰਨਗੇ ਤਾਂ ਜੋ ਵੱਧ ਤੋਂ ਵੱਧ ਲੋਕ ਇਸ਼ ਕੈਂਪ ਦਾ ਲਾਭ ਲੈ ਸਕਣ।