ਹੰਡਿਆਇਆ (ਬਰਨਾਲਾ), 22 ਅਪ੍ਰੈਲ 2022
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਦੇ ਕਿ੍ਰਸ਼ੀ ਵਿਗਿਆਨ ਕੇਂਦਰ ਹੰਡਿਆਇਆ ਵੱਲੋਂ ਐਸੋਸੀਏਟ ਡਾਇਰੈਕਟਰ ਡਾ. ਪ੍ਰਹਿਲਾਦ ਸਿੰਘ ਤੰਵਰ ਦੀ ਅਗਵਾਈ ਹੇਠ ਬੈਕਯਾਰਡ ਮੁਰਗੀ ਪਾਲਣ ਨੂੰ ਪ੍ਰਫੁਲਿੱਤ ਕਰਨ ਲਈ ਆਰਿਆ ਪ੍ਰਾਜੈਕਟ ਤਹਿਤ ਸਿਖਿਆਰਥੀਆਂ ਨੂੰ ਦੇਸੀ ਮੁਰਗੀਆਂ ਦੇ ਚੂਚੇ ਵੰਡੇ ਗਏ। ਇਸ ਤੋਂ ਪਹਿਲਾਂ ਉਨਾਂ ਨੂੰ 1 ਹਫਤੇ ਦੀ ਮੁਰਗੀ ਪਾਲਣ ਅਤੇ ਰੱਖ-ਰਖਾਵ ਦੀ ਸਿਖਲਾਈ ਦਿੱਤੀ ਗਈ।
ਹੋਰ ਪੜ੍ਹੋ :-ਚੰਡੀਗੜ੍ਹ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਚੰਡੀਗੜ੍ਹ ਮਿਊਜ਼ਿਕ ਐਂਡ ਫ਼ਿਲਮ ਫੈਸਟੀਵਲ ਦਾ ਸ਼ਾਨੋ-ਸ਼ੌਕਤ ਨਾਲ ਆਗ਼ਾਜ਼
ਡਾ. ਪ੍ਰਹਿਲਾਦ ਸਿੰਘ ਤੰਵਰ ਨੇ ਦੱਸਿਆ ਕਿ ਬੈਕਯਾਰਡ ਮੁਰਗੀ ਪਾਲਣ ਨੂੰ ਇੱਕ ਧੰਦੇ ਦੇ ਰੂਪ ਵਿੱਚ ਅਪਣਾ ਕੇ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਇਸ ਕਿੱਤੇ ਵਿੱਚ ਸਵੈ-ਰੁਜ਼ਗਾਰ ਦੀ ਵੀ ਬਹੁਤ ਸੰਭਾਵਨਾ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਬਲਵੀਰ ਚੰਦ ਵੀ ਮੌਜੂਦ ਸਨ।