ਸਰਕਾਰੀ ਦਫਤਰਾਂ ਅੰਦਰ ਅਪਣੇ ਕੰਮ ਕਰਵਾਉਂਣ ਲਈ ਆਉਂਣ ਵਾਲੇ ਲੋਕਾਂ ਨੂੰ ਪੂਰਾ ਦਿੱਤਾ ਜਾਵੇ ਮਾਣ ਸਨਮਾਣ—ਡਿਪਟੀ ਕਮਿਸਨਰ

_Harbir Singh
ਸਰਕਾਰੀ ਦਫਤਰਾਂ ਅੰਦਰ ਅਪਣੇ ਕੰਮ ਕਰਵਾਉਂਣ ਲਈ ਆਉਂਣ ਵਾਲੇ ਲੋਕਾਂ ਨੂੰ ਪੂਰਾ ਦਿੱਤਾ ਜਾਵੇ ਮਾਣ ਸਨਮਾਣ—ਡਿਪਟੀ ਕਮਿਸਨਰ

ਪਠਾਨਕੋਟ 22 ਅਪ੍ਰੈਲ 2021

ਪੰਜਾਬ ਸਰਕਾਰ, ਵੱਲੋਂ ਜਾਰੀ ਹਦਾਇਤਾਂ ਅਨੁਸਾਰ ਲੋਕਤੰਤਰੀ ਢਾਂਚੇ ਵਿੱਚ ਲੋਕ ਭਲਾਈ ਦੇ ਕੰਮ ਕਰਨਾ ਅਤੇ ਆਮ ਜਨਤਾ ਦੀਆਂ ਮੁਸਕਲਾਂ ਦਾ ਹੱਲ ਕਰਨਾ ਹੁੰਦਾ ਹੈ ਤਾਂ ਜੋ ਸਰਕਾਰ ਦਾ ਅਕਸ ਸਾਫ ਰਹਿ ਸਕੇ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਦਫਤਰਾਂ ਅੰਦਰ ਅਪਣੇ ਕੰਮ ਕਰਵਾਉਂਣ ਲਈ ਆਉਂਣ ਵਾਲੇ ਲੋਕਾਂ ਨੂੰ ਪੂਰਾ ਮਾਣ ਸਨਮਾਣ ਦਿੱਤਾ ਜਾਵੇ ਅਤੇ ਅਜਿਹੀ ਵਿਵਸਥਾ ਕੀਤੀ ਜਾਵੇ ਕਿ ਲੋਕਾਂ ਨੂੰ ਸਰਕਾਰ ਵੱਲੋਂ ਚਲਾਈਆਂ ਯੋਜਨਾਵਾਂ ਦਾ ਲਾਭ ਸਰਲ ਢੰਗ ਨਾਲ ਮਿਲ ਸਕੇ।

ਹੋਰ ਪੜ੍ਹੋ :-ਸਰਹੱਦੀ ਖੇਤਰ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪੁਜਦਾ ਕਰਨ ਲਈ ਪ੍ਰਸ਼ਾਸਨ ਵਚਨਬੱਧ-ਐਸ.ਡੀ.ਐਮ ਹਰਪ੍ਰੀਤ ਸਿੰਘ

ਹਰਬੀਰ ਸਿੰਘ, ਆਈ.ਏ.ਐੱਸ, ਡਿਪਟੀ ਕਮਿਸਨਰ, ਪਠਾਨਕੋਟ ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਸਰਕਾਰੀ ਦਫਤਰਾਂ ਵਿੱਚ ਅਧਿਕਾਰੀਆਂ/ਕਰਮਚਾਰੀਆਂ ਦੀ ਸਮੇਂ ਦੀ ਬਕਾਇਦਗੀ ਦਾ ਖਾਸ ਧਿਆਨ ਰੱਖਿਆ ਜਾਵੇ, ਤਾਂ ਜੋ ਦੂਰ ਦੁਰਾਡੇ ਤੋਂ ਦਫਤਰਾਂ ਵਿੱਚ ਆਉਣ ਵਾਲੀ ਆਮ ਜਨਤਾ ਨੂੰ ਮੁਸਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਨਾਲ ਹੀ ਪਬਲਿਕ ਡੀਲਿੰਗ ਵਾਲੇ ਦਫਤਰਾਂ ਵਿੱਚ ਆਮ ਜਨਤਾ ਨੂੰ ਮਿਲਣ ਲਈ ਨਿਸਚਿਤ ਸਮਾਂ ਨਿਰਧਾਰਤ ਕੀਤਾ ਜਾਵੇ ਅਤੇ ਆਉਣ ਵਾਲੇ ਹਰੇਕ ਵਿਅਕਤੀ ਨਾਲ ਚੰਗਾ ਵਤੀਰਾ ਤੇ ਉਹਨਾਂ ਦਾ ਸਹੀ ਢੰਗ ਨਾਲ ਮਾਰਗ ਦਰਸਨ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਇਹ ਵੀ ਧਿਆਨ ਵਿੱਚ ਆਇਆ ਹੈ ਕਿ ਕਈ ਸਰਕਾਰੀ ਦਫਤਰਾਂ ਇਮਾਰਤਾਂ ਵਿੱਚ ਆਮ ਜਨਤਾ ਨੂੰ ਮੋਬਾਇਲ ਫੋਨ ਲੈ ਕੇ ਜਾਣ ਤੋਂ ਪੂਰਨ ਮਨਾਹੀ ਹੈ, ਜਿਸ ਨਾਲ ਦਫਤਰ ਵਿੱਚ ਆਉਣ ਵਾਲੀ ਜਨਤਾ ਨੂੰ ਮੁਸਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਮੋਬਾਇਲ ਫੋਨ ਸਬੰਧੀ ਅਜਿਹੀ ਪੂਰਨ ਪਾਬੰਦੀ ਨਾ ਲਗਾਈ ਜਾਵੇ, ਪ੍ਰੰਤੂ ਜਿੱਥੇ ਸੁਰੱਖਿਆ ਕਾਰਨਾਂ ਕਰਕੇ ਅਜਿਹਾ ਕਰਨਾ ਲਾਜਮੀ ਹੈ ਉੱਥੇ ਵੀ ਅਜਿਹੀ ਪਾਬੰਦੀ ਕੇਵਲ ਅੰਸਕ ਰੂਪ ਵਿੱਚ ਲਾਗੂ ਕੀਤੀ ਜਾਵੇ। ਉਨ੍ਹਾਂ ਜਿਲ੍ਹਾ ਪ੍ਰਸਾਸਨ ਪਠਾਨਕੋਟ ਦੇ ਸਾਰੇ ਸਰਕਾਰੀ ਵਿਭਾਗਾਂ ਦੇ ਮੁੱਖੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ।

Spread the love